ਨੂਰਮਹਿਲ “ਆਪ” ਦੀ ਚੱਲਦੀ ਮੀਟਿੰਗ ਵਿੱਚ ਆ ਵੜੇ ਅਕਾਲੀ ਐਮ ਸੀ ਦੀ ਕਰਨੀ ਪਈ ਖਾਤਰ-ਬੀਬੀ ਮਾਨ
ਨੂਰਮਹਿਲ, 26 ਮਈ 2024- ਨੂਰਮਹਿਲ ਤੋ ਐਮ ਸੀ ਬਲਵੀਰ ਕੌਲਧਾਰ ਨੇ ਐਮ ਐਲ ਏ ਬੀਬੀ ਇੰਦਰਜੀਤ ਕੌਰ ਮਾਨ ਤੇ ਧਮਕੀਆਂ ਲਗਾਉਣ ਦਾ ਦੋਸ਼ ਲਗਾਇਆ। ਸਾਬਕਾ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਦੀ ਆਈ ਡੀ ਤੋਂ ਜਾਰੀ ਹੋਏ ਪ੍ਰੈੱਸ ਨੋਟ ਅਨੁਸਾਰ ਬਲਵੀਰ ਕੌਲਧਾਰ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਦੇ ਸੰਬੰਧ ਵਿੱਚ ਨੂਰਮਹਿਲ ਦੇ ਵਾਰਡ ਨੰਬਰ 6 ਮੁਹੱਲਾ ਰਵਿਦਾਸਪੁਰਾ ਵਿਖੇ ਵਿਧਾਇਕ ਇੰਦਰਜੀਤ ਕੌਰ ਮਾਨ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਵੋਟਾਂ ਮੰਗਣ ਲਈ ਆਏ ਸੀ। ਉੱਥੇ ਹਾਜ਼ਰ ਮਹਿਲਾਵਾਂ ਵੱਲੋ 1000-1000 ਰੁਪਏ ਮੰਗੇ ਗਏ ਅਤੇ ਲਾਰਿਆਂ ਦੀ ਸਰਕਾਰ ਆਮ ਆਦਮੀ ਪਾਰਟੀ ਨੇ ਝੂਠ ਬੋਲ ਕੇ ਗੁੰਮਰਾਹ ਕਰਕੇ ਵੋਟਾਂ ਲਈਆ ਉਹਨਾਂ ਦਾ ਹਿਸਾਬ ਵਾਰਡ ਵਾਲੇ ਮੰਗ ਰਹੇ ਸੀ।

ਬਲਵੀਰ ਕੌਲਧਾਰ ਨੇ ਕਿਹਾ ਕਿ ਬੀਬੀ ਮਾਨ ਦਾ ਗੁੱਸਾ ਇਸ ਕਦਰ ਭੜਕ ਗਿਆ ਕਿ ਉਹ ਸ਼ਰੇਆਮ ਹੀ ਉੱਥੇ ਦੇ ਵਸਨੀਕਾਂ ਨੂੰ ਧਮਕੀਆਂ ਦੇਣ ਲੱਗੇ ਪਏ, ਜਿਸ ਨੂੰ ਲੈ ਕੇ ਉਹਨਾਂ ਨੇ ਵਾਰਡ ਦੇ ਐਮ ਸੀ ਬਲਵੀਰ ਕੌਲਧਾਰ ਨੂੰ ਬੁਲਾਅ ਲਿਆ ਜਦੋ ਐਮ ਸੀ ਬਲਵੀਰ ਕੌਲਧਾਰ ਮੌਕੇ ਤੇ ਪਹੁੰਚੇ ਤਾਂ ਬੀਬੀ ਮਾਨ ਨੇ ਸ਼ਰੇਆਮ ਧਮਕੀਆਂ ਦੇਣੀਆਂ ਸੁਰੂ ਕਰ ਦਿੱਤੀਆਂ, ਕਿਹਾ ਤੈਨੂੰ ਜਲਦੀ ਦੇਖ ਲਵਾਂਗੇ।ਇਹ ਦੇਖਣ ਵਾਲਾ ਨਜ਼ਾਰਾ ਸੀ। ਸਾਰਾ ਹੀ ਵਾਰਡ ਆਪਣੇ ਐਮ ਸੀ ਦੇ ਹੱਕ ਵਿੱਚ ਖੜ ਗਿਆ। ਉਹਨਾਂ ਕਿਹਾ ਬੀਬੀ ਮਾਨ ਜੀ ਗੈਟ ਆਊਟ, ਫਿਰ ਬੀਬੀ ਮਾਨ ਨੇ ਵੀ ਗੱਡੀ ਬੈਠਦਿਆ ਹਰ ਕਿਸੇ ਨੂੰ ਧਮਕੀਆਂ ਦਿੱਤੀਆਂ।
ਜਦੋਂ ਇਸ ਬਾਰੇ ਵਿਧਾਇਕ ਬੀਬੀ ਇੰਦਰਜੀਤ ਕੌਰ ਮਾਨ ਨਾਲ ਫੋਨ ਤੇ ਸੰਪਰਕ ਕਰਕੇ ਇਸ ਸਭ ਕੁਝ ਬਾਰੇ ਉਹਨਾਂ ਦਾ ਪੱਖ ਪੁੱਛਿਆ ਤਾਂ ਉਹਨਾਂ ਦੱਸਿਆ ਕਿ ਨੂਰਮਹਿਲ ਵਿਚ ਮੇਰੀ ਚੱਲਦੀ ਮੀਟਿੰਗ ਵਿੱਚ ਅਕਾਲੀ ਦਲ ਪਾਰਟੀ ਦਾ ਐਮ ਸੀ ਬਲਵੀਰ ਕੌਲਧਾਰ ਆ ਖੜਦਾ ਹੈ ਅਤੇ ਉਸ ਦੀ ਪਤਨੀ 5-6 ਔਰਤਾਂ ਨਾਲ ਲੈ ਕੇ ਚੱਲ ਰਹੀ ਮੀਟਿੰਗ ਚ ਪਿਛਲੇ ਪਾਸਿਆ ਆ ਜਾਂਦੀ ਹੈ ਜਿਸ ਨੂੰ ਲੈ ਕੇ ਮੇਰੇ ਵੱਲੋ ਕੌਲਧਾਰ ਨੂੰ ਕਿਹਾ ਗਿਆ ਤੁਸੀ ਅਕਾਲੀ ਦਲ ਨਾਲ ਸਬੰਧਤ ਹੋ ਤੁਹਾਡਾ ਸਾਡੀ ਚੱਲਦੀ ਮੀਟਿੰਗ ਵਿੱਚ ਆਉਣਾ ਠੀਕ ਨਹੀ ਤੁਸੀਂ ਬਾਹਰ ਜਾਓ, ਜਿਹੜੇ ਵਾਰਡ ਨੂੰ ਲੈ ਕੇ ਸਵਾਲ ਕਰਦੇ ਹੋ ਉਹ ਕੰਮ ਐਮ ਸੀ ਨੇ ਕਰਨੇ ਹੁੰਦੇ ਨੇ ਨਾ ਕਿ ਐਮਐਲਏ ਨੇ। ਬੀਬੀ ਮਾਨ ਨੇ ਕਿਹਾ ਚੱਲਦੀ ਮੀਟਿੰਗ ਵਿੱਚੋ ਕੌਲਧਾਰ ਨੂੰ ਕੱਢਣਾ ਪਿਆ। ਅਸਲ ਮਾਮਲਾ ਇਹ ਹੈ।
ਜਿਕਰਯੋਗ ਹੈ ਕਿ ਬਲਵੀਰ ਕੌਲਧਾਰ 2022 ਵਿੱਚ ਸਰਕਾਰ ਬਦਲਣ ਉਪਰੰਤ ਬੀਬੀ ਮਾਨ ਦੀ ਗੱਡੀ ਵਿੱਚ ਬਹੁਤ ਵਾਰ ਦੇਖੇ ਗਏ ਉਹਨਾਂ ਨਾਲ ਪ੍ਰੋਗਰਾਮਾਂ ਵਿੱਚ ਜਾਂਦੇ ਰਹੇ। ਜਿਹਨਾਂ ਨੂੰ ਲਾਲਚ ਸੀ ਕਿ ਬੀਬੀ ਮਾਨ ਨੂਰਮਹਿਲ ਕੌਸਲ ਦੇ ਪ੍ਰਧਾਨ ਨੂੰ ਬਦਲ ਦੇਵੇਗੀ। ਅਸੀ ਪ੍ਰਧਾਨ ਬਣਜਾਂਗੇ। ਬੀਬੀ ਮਾਨ ਨੂੰ ਲਾਲਚ ਸੀ ਕਿ ਕੌਲਧਾਰ ਸਮੇਤ ਇਕ ਹੋਰ ਐਮ ਸੀ ਨੂੰ ਆਮ ਆਦਮੀ ਵਿੱਚ ਸ਼ਾਮਲ ਕਰ ਲਿਆ ਜਾਵੇਗਾ। ਦੋਵੇ ਧਿਰਾਂ ਮਾਰ ਤੇ ਸਨ ਸੂਤ ਕਿਸੇ ਦਾ ਨਹੀ ਲੱਗਿਆ। ਬੀਬੀ ਜੌਹਲ ਪ੍ਰਧਾਨ ਬਣੇ ਰਹਿ ਗਏ। ਲੱਗਦਾ ਕੌਲਧਾਰ ਬੀਬੀ ਮਾਨ ਨੂੰ ਪਹਿਲਾਂ ਵਾਲੇ ਸਮਝ ਬੈਠੇ ਅੱਗੋ ਖਰੀਆ ਖਰੀਆ ਸੁਣਨੀਆਂ ਪੈ ਗਈਆਂ, ਬੀਬੀ ਨੇ ਲਿਹਾਜ ਨਹੀ ਰੱਖਿਆ।