ਨੂਰਮਹਿਲ 24 ਮਈ 2024- ਲੋਕ ਸਭਾ ਹਲਕਾ ਜਲੰਧਰ ਤੋਂ ਸ਼ੑੋਮਣੀ ਅਕਾਲੀ ਦਲ ਦੇ ਉਮੀਦਵਾਰ ਮਹਿੰਦਰ ਸਿੰਘ ਕੇ. ਪੀ ਦੇ ਹੱਕ ਵਿਚ ਨੂਰਮਹਿਲ ਦੀ ਦਾਣਾ ਮੰਡੀ ਵਿਚ ਅੱਜ ਇਕ ਰੈਲੀ ਕੀਤੀ ਗਈ।
ਸਾਬਕਾ ਵਿਧਾਇਕ ਜਥੇਦਾਰ ਗੁਰਪੑਤਾਪ ਸਿੰਘ ਵਡਾਲਾ ਦੀ ਅਗਵਾਈ ਵਿੱਚ ਹੋਈ ਇਸ ਰੈਲੀ ਨੂੰ ਪਾਰਟੀ ਪੑਧਾਨ ਸੁਖਬੀਰ ਸਿੰਘ ਬਾਦਲ ਨੇ ਸੰਬੋਧਨ ਕਰਦਿਆ ਕਿਹਾ ਕਿ ਇਕ ਪਾਸੇ ਤੁਹਾਡੀ ਆਪਣੀ ਖੇਤਰੀ ਪਾਰਟੀ ਸ਼ੑੋਮਣੀ ਅਕਾਲੀ ਦਲ ਦੂਜੇ ਪਾਸੇ ਸਾਰੀਆਂ ਦਿੱਲੀ ਵਾਲੀਆਂ ਪਾਰਟੀਆਂ ਇਹ ਚੋਣਾਂ ਲੜ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਦੋਂ ਪੰਜਾਬ ਵਿਚ ਅਕਾਲੀ ਦਲ ਦੀ ਸਰਕਾਰ ਆਈ। ਪੰਜਾਬ ਨੇ ਤਰੱਕੀ ਕੀਤੀ। ਪਿਛਲੇ 50 ਸਾਲਾਂ ਦਾ ਹਿਸਾਬ ਦੇਖ ਲਉ 22 ਸਾਲ ਸ. ਪੑਕਾਸ਼ ਸਿੰਘ ਬਾਦਲ ਨੇ ਮੁੱਖ ਮੰਤਰੀ ਵਜੋਂ ਕੰਮ ਕੀਤਾ। ਤੁਸੀਂ ਕਦੇ ਸੋਚਿਆ ਜੋ ਪੰਜਾਬ ਵਿਚ ਬਣਿਆ ਉਹ ਕਿਹੜੀ ਸਰਕਾਰ ਵੇਲੇ ਬਣਿਆ। ਉਨ੍ਹਾਂ ਲੋਕਾਂ ਨੂੰ ਯਾਦ ਕਰਵਾਦਿਆ ਕਿਹਾ ਕਿ ਪੰਜਾਬ ਵਿਚ 15 ਲੱਖ ਟਿਉਬਵੈੱਲ ਕੁਨੈਕਸ਼ਨ ਹਨ। ਜਿਨ੍ਹਾਂ ਵਿਚੋਂ ਸਾਢੇ 13 ਲੱਖ ਅਕਾਲੀ ਸਰਕਾਰ ਨੇ ਕਿਸਾਨਾਂ ਨੂੰ ਦਿੱਤੇ। ਨਹਿਰਾਂ ਬਣਾਉਣ ਦਾ ਕੰਮ, ਕੱਸੀਆ ਬਣਾਉਣ ਦਾ ਕੰਮ, ਆਟਾ ਦਾਲ ਸਕੀਮ, ਸ਼ਗਨ ਸਕੀਮ, ਪੈਨਸ਼ਨ ਸਕੀਮ, ਟਿਉੂਬਵੈੱਲਾ ਦੇ ਬਿੱਲ ਮੁਆਫ਼, ਐੱਸ. ਸੀ ਪਰਿਵਾਰ ਦੇ ਬੱਚਿਆਂ ਦੀ ਪੜਾਈ, 200 ਯੂਨਿਟ ਮੁਆਫ਼, ਲੜਕੀਆਂ ਨੂੰ ਸਾਈਕਲ ਤੇ ਮੈਡੀਕਲ ਦੀ ਸਹੂਲਤ ਇਹ ਸਭ ਅਕਾਲੀ ਸਰਕਾਰ ਨੇ ਹੀ ਲੋਕਾਂ ਨੂੰ ਦਿੱਤੀਆਂ ਸਨ।

ਸੁਖਬੀਰ ਨੇ ਕਿਹਾ ਕਿ ਭਗਵੰਤ ਮਾਨ ਅਤੇ ਕੇਜਰੀਵਾਲ ਪੰਜਾਬ ਦਾ ਪਾਣੀ ਹਰਿਆਣਾ ਨੂੰ ਦੇਣਾ ਚਾਹੁੰਦਾ ਹੈ। ਇਸ ਕਰਕੇ ਉਨ੍ਹਾਂ ਨੇ ਪੰਜਾਬ ਦੇ 400 ਦੇ ਕਰੀਬ ਨਹਿਰੀ ਪਟਵਾਰੀਆ ਨੂੰ ਮੁਅੱਤਲ ਕੀਤਾ ਹੋਇਆ ਹੈ ਕਿਉਂਕਿ ਉਨ੍ਹਾਂ ਨੇ ਪੰਜਾਬ ਵਿਚ ਵਾਧੂ ਪਾਣੀ ਹੋਣ ਦੀ ਸਹਿਮਤੀ ਨਹੀਂ ਪੑਗਟਾਈ ਅਤੇ ਕਿਹਾ ਉਹ ਅਜਿਹਾ ਕੁੱਝ ਨਹੀ ਲਿਖਣਗੇ ਜੋ ਪੰਜਾਬ ਲਈ ਖਤਰਾ ਬਣੇ। ਸੁਖਬੀਰ ਸਿੰਘ ਬਾਦਲ ਨੇ ਆਪਣੇ ਭਾਸ਼ਨ ਵਿਚ ਦਾਅਵਾ ਕੀਤਾ ਵਿਚ ਪੰਜਾਬ ਵਿਚ ਸ਼ੑੋਮਣੀ ਅਕਾਲੀ ਦਲ ਦੀ ਪਾਰਟੀ ਅੱਗੇ ਚਲ ਰਹੀ ਹੈ। ਉਨ੍ਹਾਂ ਅਪੀਲ ਕੀਤੀ ਕਿ ਉਹ 1 ਜੂਨ ਨੂੰ ਸ਼ੑੋਮਣੀ ਅਕਾਲੀ ਦਲ ਦੇ ਉਮੀਦਵਾਰ ਮਹਿੰਦਰ ਸਿੰਘ ਕੇ. ਪੀ ਨੂੰ ਵੋਟ ਪਾਉਣ।

ਇਸ ਰੈਲੀ ਨੂੰ ਬੀਬੀ ਜਗੀਰ ਕੌਰ ਸਾਬਕਾ ਵਿਧਾਇਕ, ਮਨਜੀਤ ਸਿੰਘ ਜੀ. ਕੇ ਸਾਬਕਾ ਪੑਧਾਨ ਦਿੱਲੀ ਗੁਰਦੁਆਰਾ ਕਮੇਟੀ, ਸਰਵਣ ਸਿੰਘ ਹੇਅਰ, ਸੁਰਤੇਜ਼ ਸਿੰਘ ਬਾਸੀ, ਜਸਜੀਤ ਸਿੰਘ ਸੰਨੀ, ਗੁਰਨਾਮ ਸਿੰਘ ਕੰਦੋਲਾ, ਕੇਵਲ ਸਿੰਘ ਚੰਦੀ, ਯੁਗਰਾਜ ਸਿੰਘ ਜੱਗੀ, ਲਖਵਿੰਦਰ ਸਿੰਘ ਹੋਠੀ, ਸੁਖਵੀਰ ਸਿੰਘ ਭਾਰਦਵਾਜੀਆ,ਅਵਤਾਰ ਸਿੰਘ ਕਲੇਰ ਆਦਿ ਨੇ ਵੀ ਰੈਲੀ ਨੂੰ ਸੰਬੋਧਨ ਕੀਤਾ।

ਇਸ ਮੌਕੇ ਤੇ ਕੇਵਲ ਸਿੰਘ ਕੋਟ ਬਾਦਲ ਖਾਂ, ਹਰਭਜਨ ਸਿੰਘ ਹੁੰਦਲ, ਰੁਪਿੰਦਰ ਸਿੰਘ ਰਾਣਾ ਮੀਰਪੁਰ, ਜਗਜੀਤ ਸਿੰਘ ਮੱਲੀਆਂ, ਗੁਰਿੰਦਰ ਸਿੰਘ ਕਾਕਾ ਉਗੀ, ਬਲਵਿੰਦਰ ਆਲੇਵਾਲੀ, ਹਿੰਮਤ ਭਾਰਦਵਾਜ ਪਾਂਡੂ ਸ਼ੰਕਰ, ਸਰਪੰਚ ਮਨੋਹਰ ਹੇਅਰ, ਸਰਪੰਚ ਸੋਨੂ ਤਲਵੰਡੀ ਭਰੋਂ, ਸਰਪੰਚ ਅਜੀਤ ਸਿੰਘ ਤਲਵੰਡੀ ਭਰੋਂ, ਰਮੇਸ਼ ਸੋਧੀ ਐਮਸੀ ਅਮਰਜੀਤ ਸ਼ੇਰਪੁਰ ਐਮਸੀ, ਕੁਲਵੰਤ ਕੌੜਾ ਨਕੋਦਰ, ਰਿੰਕੂ ਗਿੱਲ ਨਕੋਦਰ, ਸਤਵੰਤ ਸਿੰਘ ਕਾਲਾ ਭਲਵਾਨ, ਅਮਿਤ ਖੋਸਲਾ ਰਾਣਾ ਕਾਂਗਣਾ, ਹਰਿੰਦਰ ਸਰੀਂਹ, ਸੁਖਵੀਰ ਭਾਰਦਵਾਜੀਆਂ, ਸੁਖਦੇਵ ਸਿੰਘ ਬਾਬਾ ਗਹੀਰ, ਵਿਨੋਦ ਜੱਸਲ ਐਮਸੀ, ਰਾਜਾ ਮਿਸਰ ਐਮਸੀ, ਗੌਤਮ ਸ਼ਰਮਾ, ਰਾਮ ਮੂਰਤੀ, ਨੰਦ ਕਿਸ਼ੋਰ ਗਿੱਲ ਐਮਸੀ, ਪਰਮਿੰਦਰ ਸਿੰਘ ਸ਼ਾਮਪੁਰ, ਸਰਵਣ ਸਿੰਘ ਬਾਠ , ਜਸਵੰਤ ਬਾਠ, ਪੀਏ ਜਸਪ੍ਰੀਤ ਸਿੰਘ ਮਿਠੜਾ ਅਤੇ ਅਨੇਕਾਂ ਹੀ ਅਹੁਦੇਦਾਰ ਸਾਹਿਬਾਨ ਅਤੇ ਵਰਕਰ ਸਾਹਿਬਾਨ,ਸਮੂਹ ਸੰਗਤਾਂ ਹਾਜ਼ਰ ਸਨ।.