ਨਕੋਦਰ, 21 ਮਈ 2024-ਹਲਕਾ ਨਕੋਦਰ ਦੇ ਸਾਬਕਾ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਜਲੰਧਰ ਤੋਂ ਉਮੀਦਵਾਰ ਮਹਿੰਦਰ ਸਿੰਘ ਕੇਪੀ ਦੇ ਹੱਕ ਵਿੱਚ ਵੱਖ-ਵੱਖ ਪਿੰਡਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਤਿੰਨ ਸਾਲਾਂ ਦੇ ਕਾਰਜ ਕਾਲ ਦੌਰਾਨ ਇੱਕ ਵੀ ਵਿਕਾਸ ਦਾ ਕੰਮ ਨਹੀਂ ਹੋਇਆ। ਇਸ ਸਰਕਾਰ ਨੂੰ ਚੱਲਦਾ ਕਰਨ ਲਈ 1 ਜੂਨ ਨੂੰ ਮਹਿੰਦਰ ਸਿੰਘ ਕੇਪੀ ਨੂੰ ਵੱਧ ਤੋਂ ਵੋਟਾਂ ਪਾ ਕੇ ਕਾਮਯਾਬ ਕਰੋ ਤਾਂ ਕਿ ਹਲਕਾ ਨਕੋਦਰ ਨਾਲ ਸੰਬੰਧਿਤ ਉਹ ਕੰਮ ਜਿਹੜੇ ਪਿਛਲੇ ਲੰਬੇ ਸਮੇਂ ਤੋਂ ਪਏ ਨੇ ਇਹ ਕੇਂਦਰ ਸਰਕਾਰ ਦੁਆਰਾ ਕੰਮ ਨੇਪਰੇ ਚੜਨੇ ਨੇ ਉਹਨਾਂ ਕੰਮਾਂ ਨੂੰ ਕਰਵਾਉਣ ਵਾਸਤੇ ਮਹਿੰਦਰ ਸਿੰਘ ਕੇਪੀ ਦਾ ਜਿੱਤਣਾ ਬਹੁਤ ਜਰੂਰੀ ਹੈ ਇਸ ਮੌਕੇ ਤੇ ਵਡਾਲਾ ਨੇ ਕਿਹਾ ਕਿ ਬਦਲਾਅ ਦੇ ਨਾਂ ਨਾਲ ਆਈ “ਆਪ” ਦੀ ਸਰਕਾਰ ਨੇ ਬਹੁਤ ਸਾਰੇ ਲੋਕਾਂ ਨਾਲ ਲਾਰੇ ਲਾਏ ਸੀ ਜਿਸ ਦੇ ਵਿੱਚ ਪੈਨਸ਼ਨ ਸਕੀਮ 2500 ਰੁਪਏ 51,000 ਰੁਪਏ ਸ਼ਗਨ ਸਕੀਮ ਅਤੇ ਇੱਕ-ਇੱਕ ਹਜਾਰ ਰੁਪਏ ਔਰਤਾਂ ਨੂੰ ਦੇਣ ਦੀ ਗੱਲ ਕੀਤੀ ਸੀ ਪਰ ਇਹਨਾਂ ਸਕੀਮਾਂ ਨੂੰ ਜੇ ਦੇਖਿਆ ਜਾਵੇ ਤਾਂ ਸਿਵਾਏ ਲਾਰਿਆਂ ਤੋਂ ਕੱਖ ਨਹੀਂ ਮਿਲਿਆ।

ਵਡਾਲਾ ਨੇ ਪਿੰਡ ਖੀਵਾ, ਤਲਵੰਡੀ ਸਲੇਮਪੁਰ, ਮਹੂੰਵਾਲ, ਨਵਾਂ ਪਿੰਡ ਆਰਾਈਆਂ, ਪੰਡੋਰੀ ਰਾਜਪੂਤਾਂ ਅਤੇ, ਬਜੂਹਾ ਕਲਾਂ,ਵਿੱਚ ਚੋਣ ਮੀਟਿੰਗਾਂ ਕੀਤੀਆਂ।ਇਹਨਾਂ ਚੋਣ ਮੀਟਿੰਗਾਂ ਦੇ ਵਿੱਚ ਵੱਖ-ਵੱਖ ਅਕਾਲੀ ਵਰਕਰ ਜਿਨਾਂ ਦੇ ਵਿੱਚ ਹਰਭਜਨ ਸਿੰਘ ਹੁੰਦਲ, ਲਸ਼ਕਰ ਸਿੰਘ ਰਹੀਮਪੁਰ, ਅਵਤਾਰ ਸਿੰਘ ਕਲੇਰ,ਸੁਰਤੇਜ ਸਿੰਘ ਬਾਸੀ, ਗੁਰਨਾਮ ਸਿੰਘ ਕੰਦੋਲਾ, ਲਖਵਿੰਦਰ ਸਿੰਘ ਹੋਠੀ, ਸਰਪੰਚ ਮਨੋਹਰ ਹੇਰਾ, ਸੁਖਵੰਤ ਸਿੰਘ ਰੌਲੀ, ਸਰਪੰਚ ਹਰਵੇਲ ਸਿੰਘ ਖੀਵਾ, ਜਗਜੀਤ ਸਿੰਘ ਮੱਲੀਆ, ਪਰਵਿੰਦਰ ਸਿੰਘ ਚੱਕ ਕਲਾਂ, ਅਵਤਾਰ ਸਿੰਘ ਖੀਵਾ, ਅਮਰੀਕ ਸਿੰਘ ਤਲਵੰਡੀ ਸਲੇਮ, ਹਰਦੀਪ ਸਿੰਘ ਦੀਪਾ ਮਾਊਂਵਾਲ, ਪਰਮਜੀਤ ਸਿੰਘ ਮਾਉਵਾਲ, ਅਮਰਜੀਤ ਸਿੰਘ ਲੰਬੜਦਾਰ ਨਵਾਂ ਪਿੰਡ ਹਰਾਈਆਂ, ਸਰਪੰਚ ਟੀਟੂ ਨਵਾਂ ਪਿੰਡ ਅਰਾਈਆਂ ਸਰਪੰਚ ਨਿਰਮਲ ਦਾਸ ਪਾਡੋਰੀ ਰਾਜਪੂਤਾਂ, ਕਰਮਜੀਤ ਸਿੰਘ ਬਜੂਹਾ ਕਲਾਂ, ਰਾਮ ਬਜੂਹਾ ਖੁਰੁਦ ਆਦਿ ਅਕਾਲੀ ਦਲ ਦੇ ਵਰਕਰ ਹਾਜ਼ਰ ਸਨ।
