ਬਿਲਗਾ, 21 ਮਈ 2024-ਹਲਕਾ ਨਕੋਦਰ ਦੇ ਇੰਚਾਰਜ ਗੁਰਪ੍ਰਤਾਪ ਸਿੰਘ ਵਡਾਲਾ ਜਿਲਾ ਪ੍ਰਧਾਨ ਸਾਬਕਾ ਐਮਐਲਏ ਨੇ ਅੱਜ ਜਿਲ੍ਹਾ ਜਲੰਧਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਹਿੰਦਰ ਸਿੰਘ ਕੇਪੀ ਦੇ ਹੱਕ ਵਿੱਚ ਵੱਖ ਵੱਖ ਪਿੰਡਾਂ ਦੇ ਅੰਦਰ ਚੋਣ ਮੀਟਿੰਗਾਂ ਕੀਤੀਆਂ। ਇਹਨਾਂ ਚੋਣ ਮੀਟਿੰਗਾਂ ਦੇ ਵਿੱਚ ਉਹਨਾਂ ਨੇ ਕਿਹਾ ਕਿ ਮੌਜੂਦਾ ਸਰਕਾਰ ਬਹੁਤ ਕੁਝ ਕਿਹਾ ਕਰਦੀ ਸੀ ਬਦਲਾਅ ਦੇ ਨਾਂ ਤੇ ਪਰ ਹੋਇਆ ਕੁਝ ਨਹੀਂ ਇਹ ਸਰਕਾਰ ਦੇ ਦੌਰਾਨ ਜਿਵੇਂ ਪਿੰਡਾਂ ਦੇ ਵਿੱਚ ਤੁਸੀਂ ਦੇਖਦੇ ਹੋ ਲੁੱਟ ਖਸੁੱਟ ਹੋ ਰਹੀ ਹੈ ਚੋਰੀਆਂ ਹੋ ਰਹੀਆਂ ਹਨ ਲਾਐਂਡ ਆਰਡਰ ਦੀ ਸਥਿਤੀ ਬਹੁਤ ਮਾੜੀ ਹੈ।

“ਆਪ”ਸਰਕਾਰ ਵੱਲੋਂ ਇਕ ਇਕ 1000 ਰੁਪਏ ਔਰਤਾਂ ਨੂੰ ਜੋ ਦੇਣ ਦੀ ਗੱਲ ਕੀਤੀ ਸੀ ਉਹ ਵੀ ਕਿਧਰੇ ਦਿਸ ਨਹੀਂ ਰਿਹਾ, ਪੈਨਸ਼ਨ 2500 ਰੁਪਏ ਦਾ ਝੂਠਾ ਲਾਰਾ ਨਿਕਲਿਆ 51000 ਰੁਪਏ ਸ਼ਗਨ ਸਕੀਮ ਦਾ ਵੀ ਲਾਰਾ ਹੀ ਨਿਕਲਿਆਂ। ਅਨੇਕਾਂ ਹੀ ਝੂਠੇ ਲਾਰੇ ਇਸ ਸਰਕਾਰ ਲਾਏ ਨੇ ਇਸ ਸਰਕਾਰ ਨੂੰ ਚੱਲਦਾ ਕਰਨ ਲਈ 1 ਜੂਨ ਨੂੰ ਤੱਕੜੀ ਦੇ ਨਿਸ਼ਾਨ ਤੇ ਇਕ ਇਕ ਵੋਟ ਪਾ ਕੇ ਮਹਿੰਦਰ ਸਿੰਘ ਕੇ ਪੀ ਜਿਤਾਓ।ਮੀਟਿੰਗਾਂ ਵਿੱਚ ਹਾਜ਼ਰ ਇਸ ਮੌਕੇ ਤੇ ਸੁਰਤੇਜ ਸਿੰਘ ਬਾਸੀ, ਪਰਮਿੰਦਰ ਸਿੰਘ ਸ਼ਾਮਪੁਰ, ਕਾਲਾ ਅੱਟਾ ਸਰਪੰਚ, ਹਰਜਿੰਦਰ ਸਿੰਘ, ਜਸਵਿੰਦਰ ਸਿੰਘ ਪਾਡੌਰੀ ਜਾਗੀਰ, ਜੀਤਾ, ਭਿੰਦਾ ਬਹਾਦਰਪੁਰ ਲੰਬਰਦਾਰ ਬਹਾਦਰਪੁਰ, ਦਲਜੀਤ ਸਿੰਘ ਬਹਾਦਰਪੁਰ, ਜਸਵਿੰਦਰ ਸਿੰਘ ਮੁਆਈ ਅਤੇ ਜਸਵੰਤ ਸਿੰਘ ਮੁਆਈ ਅਤੇ ਹੋਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਇਸ ਮੌਕੇ ਤੇ ਹਾਜ਼ਰ ਸਨ।