ਮਨਜੀਤ ਸਿੰਘ ਜੀ.ਕੇ ਜੀ ਸਾਬਕਾ ਪ੍ਰਧਾਨ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਮੈਂਬਰ ਕੋਰ ਕਮੇਟੀ ਸ਼੍ਰੋਮਣੀ ਅਕਾਲੀ ਦਲ ਹਨ ਪਰ ਉਹਨਾਂ ਦਾ ਪਿੱਛਲਾ ਪਿਛੋਕੜ, ਘਰ ਹਲਕਾ ਨਕੋਦਰ ਨਾਲ ਸੰਬੰਧਿਤ ਹੈ ਉਹ ਵੀ ਇਸ ਲੋਕ ਸਭਾ ਜਲੰਧਰ ਦੇ ਉਮੀਦਵਾਰ ਮਹਿੰਦਰ ਸਿੰਘ ਕੇਪੀ ਦੇ ਹੱਕ ਵਿੱਚ ਨਕੋਦਰ ਹਲਕੇ ਵਿੱਚ ਵੋਟਾਂ ਪਵਾਉਣ ਲਈ ਬੇਨਤੀ ਕਰ ਰਹੇ ਹਨ
ਬਿਲਗਾ, 20 ਮਈ 2024 ਪਿੰਡ:- ਕੋਟ ਬਾਦਲ ਖਾਂ ਅਤੇ ਪੁਆਦੜਾ ਵਿਖੇ ਪਹੁੰਚ ਕੇ ਮਨਜੀਤ ਸਿੰਘ ਜੀ.ਕੇ ਸਾਬਕਾ ਪ੍ਰਧਾਨ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਮੈਂਬਰ ਕੋਰ ਕਮੇਟੀ ਸ਼੍ਰੋਮਣੀ ਅਕਾਲੀ ਦਲ ਅਤੇ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ (ਜਿਲਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਜਲੰਧਰ ਦਿਹਾਤੀ ਅਤੇ ਸਾਬਕਾ ਐਮਐਲਏ ਨਕੋਦਰ) ਨੇ ਵੱਖ ਵੱਖ ਪਿੰਡਾਂ ਵਿੱਚ ਜਾ ਕੇ ਨੁੱਕੜ ਮੀਟਿੰਗਾਂ ਕੀਤੀਆਂ ਅਤੇ ਵੱਖ-ਵੱਖ ਪਿੰਡਾਂ ਦੀਆਂ ਮੀਟਿੰਗਾਂ ਵਿੱਚ ਲੋਕ ਸਭਾ ਦੇ ਚੋਣ ਪ੍ਰਚਾਰ ਦੀ ਮੁਹਿੰਮ ਵਿਧਾਨ ਸਭਾ ਹਲਕਾ ਨਕੋਦਰ ਵਿਖੇ ਕਰਦਿਆਂ ਵੱਖ ਵੱਖ ਅਹੁਦੇਦਾਰ ਸਾਹਿਬਾਨ ਅਤੇ ਵਰਕਰ ਸਾਹਿਬਾਨਾਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਵਿੱਚ ਵੱਡੀ ਗਣਿਤੀ ਵਿੱਚ ਲੋਕ ਹਾਜ਼ਰ ਹੋਏ, ਇਲਾਕੇ ਦੇ ਲੋਕਾਂ ਚ ਉਤਸ਼ਾਹ ਵੇਖਣ ਨੂੰ ਮਿਲਿਆ ਅਤੇ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਅਤੇ ਹੋਰ ਰਿਵਾਇਤੀ ਪਾਰਟੀਆਂ ਨੂੰ ਸਬਕ ਦੇਣ ਲਈ ਤਿਆਰ ਹਨ।
ਵੋਟਰ ਨੂੰ ਅਪੀਲ ਕੀਤੀ ਕਿ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਦੇ ਇਮਾਨਦਾਰ ਅਤੇ ਬੇਦਾਗ ਸ਼ਖਸ਼ੀਅਤ ਆਪਣੇ ਉਮੀਦਵਾਰ ਮਹਿੰਦਰ ਸਿੰਘ ਕੇਪੀ ਜੀ ਨੂੰ ਵੋਟ ਪਾ ਕੇ ਵੱਡੀ ਗਿਣਤੀ ਵਿੱਚ ਜਤਾ ਕੇ ਦੇਸ਼ ਦੀ ਉੱਚ ਸੰਸਦ ਦੇ ਵਿੱਚ ਭੇਜੋ ਤਾਂ ਜੋ ਜ਼ਿਲ੍ਹਾ ਜਲੰਧਰ ਅਤੇ ਖਾਸ ਕਰ ਹਲਕਾ ਨਕੋਦਰ ਦੇ ਪਿਛਲੇ ਕਾਫੀ ਸਾਲਾਂ ਤੋਂ ਰੁਕੇ ਹੋਏ ਕੰਮ ਕਰਵਾ ਸਕੀਏ ਅਤੇ ਜੋ ਵੀ ਆਮ ਆਦਮੀ ਪਾਰਟੀ ਮੌਜੂਦਾ ਸਰਕਾਰ ਨੇ ਗਰੀਬਾਂ ਦਾ ਹੱਕ ਮਾਰਿਆ ਚਾਹੇ ਨੀਲੇ ਕਾਰਡ ਕੱਟੇ ਗਏ, 2500 ਪੈਨਸ਼ਨ ਦਾ ਝੂਠਾ ਲਾਰਾ ਅਤੇ 51000 ਸ਼ਗਨ ਸਕੀਮ ਦਾ ਝੂਠਾ ਲਾਰਾ ਅਤੇ ਅਨੇਕਾਂ ਹੀ ਝੂਠੇ ਲਾਰੇ ਲਾਏ ਗਏ ਇਸ ਝੂਠੀ ਸਰਕਾਰ ਦਾ ਪਰਦਾਫਾਸ਼ ਕਰ ਸਕੀਏ, ਇਹਨਾਂ ਮੀਟਿੰਗਾਂ ਵਿੱਚ ਹਾਜ਼ਰ ਸਨ ਇਸ ਮੌਕੇ ਸੁਰਤੇਜ ਸਿੰਘ ਬਾਸੀ, ਕੇਵਲ ਸਿੰਘ ਕੋਟ ਬਾਦਲ ਖਾਂ, ਲਖਵਿੰਦਰ ਸਿੰਘ ਹੋਠੀ, ਗੁਰਨਾਮ ਸਿੰਘ ਕੰਦੋਲਾ, ਬਲਜਿੰਦਰ ਸਿੰਘ ਪੁਆਦੜਾ, ਗੁਰਪ੍ਰੀਤ ਸਿੰਘ ਗੋਪੀ ਤਲਵਣ, ਸਾਧੂ ਸਿੰਘ ਤਲਵਣ, ਗੁਰਿੰਦਰ ਸਿੰਘ ਤਲਵਣ, ਅਵਤਾਰ ਸਿੰਘ ਤਲਵਣ, ਅਮਰ ਸਿੰਘ ਨਾਹਲ, ਜਗਦੀਸ਼ ਸਿੰਘ ਗੋਰਸੀਆਂ ਨਿਹਾਲ, ਸਰਪੰਚ ਗੁਰਜੀਤ ਢਗਾਰਾ, ਕਿੰਦਾ ਪੁਆਦੜਾ ਅਤੇ ਸਤਿਕਾਰਯੋਗ ਅਹੁਦੇਦਾਰ ਸਾਹਿਬਾਨ ਅਤੇ ਵਰਕਰ ਸਾਹਿਬਾਨ ਅਤੇ ਆਦਿ ਸੰਗਤਾਂ ਹਾਜ਼ਰ ਸਨ।.

