Breaking
Thu. Mar 27th, 2025

ਸਾਬਕਾ ਫ਼ੌਜੀਆਂ ਨੇ ਕਿਹਾ ਚੰਨੀ ਪ੍ਰਤੀ ਭਾਵਨਾਵਾਂ ਤੇ ਉੱਨਾਂ ਨੂੰ ਕੋਈ ਸ਼ੱਕ ਤੇ ਰੋਸ ਨਹੀਂ

ਮੈਂ ਫ਼ੌਜੀਆਂ ਦਾ ਹਮੇਸ਼ਾ ਸਨਮਾਨ ਕਰਦਾ ਹਾਂ ਤੇ ਕਰਦਾ ਰਹਾਂਗਾ-ਚਰਨਜੀਤ ਚੰਨੀ
ਪੁਲਵਾਮਾ ਤੇ ਪੁੰਛ ਵਿੱਚ ਫੌਜ ਤੇ ਹਮਲਾ ਕਰਨ ਵਾਲੇ ਕੋਣ ਹਨ
ਜਲੰਧਰ, 19 ਮਈ 2024-ਜਲੰਧਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉਹ ਦੇਸ਼ ਦੇ ਫ਼ੌਜੀਆਂ ਦਾ ਸਨਮਾਨ ਕਰਦੇ ਹਨ ਤੇ ਹਮੇਸ਼ਾ ਫੋਜੀਆਂ ਨਾਲ ਖੜੇ ਰਹੇ ਹਨ ਅਤੇ ਅੱਗੋਂ ਵੀ ਹਮੇਸ਼ਾ ਫ਼ੌਜੀਆਂ ਤੇ ਉੱਨਾਂ ਦੇ ਪਰਿਵਾਰਾਂ ਨਾਲ ਖੜੇ ਰਹਿਣਗੇ।ਉੱਨਾਂ ਕਿਹਾ ਕਿ ਨਾਂ ਤਾਂ ਉਹ ਕਦੇ ਫ਼ੌਜੀਆਂ ਦੇ ਖਿਲਾਫ ਸਨ ਤੇ ਨਾਂ ਹੀ ਕਦੇ ਹੋਵਾਗਾਂ।ਚਰਨਜੀਤ ਸਿੰਘ ਚੰਨੀ ਨੇ ਇਹ ਗੱਲ ਪ੍ਰੈੱਸ ਕਾਨਫਰੰਸ ਕਰ ਕਹੀ ਤੇ ਇਸ ਦੌਰਾਨ ਵਿਧਾਇਕ ਪ੍ਰਗਟ ਸਿੰਘ ਤੇ ਸਾਬਕਾ ਫ਼ੌਜੀਆਂ ਦੀ ਜਥੇਬੰਦੀ ਦੇ ਪ੍ਰਧਾਨ ਕਰਨਲ ਬਲਬੀਰ ਸਿੰਘ ਸਮੇਤ ਹੋਰ ਆਗੂ ਵੀ ਮੌਜੂਦ ਸਨ।

ਸ.ਚੰਨੀ ਨੇ ਕਿਹਾ ਕਿ ਪਿਛਲੇ ਦਿਨੀ ਪੁੰਛ ਦੇ ਵਿੱਚ ਫ਼ੌਜੀਆਂ ਤੇ ਹੋਏ ਹਮਲੇ ਸਬੰਧੀ ਉਨਾਂ ਦੇ ਬਿਆਨ ਨੂੰ ਤੋੜ ਮੜੋਕ ਕੇ ਪੇਸ਼ ਕੀਤਾ ਗਿਆ ਸੀ।ਉਨਾਂ ਕਿਹਾ ਉਨਾਂ ਦੇ ਪਰਿਵਾਰਿਕ ਮੈਂਬਰਾਂ ਨੇ ਵੀ ਫੌਜ ਵਿੱਚ ਰਹਿ ਕੇ ਦੇਸ਼ ਦੀ ਸੇਵਾ ਕੀਤੀ ਹੈ।ਸ.ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉਹਨਾਂ ਮੁੱਖ ਮੰਤਰੀ ਰਹਿੰਦਿਆਂ ਸ਼ਹੀਦ ਹੋਏ ਫ਼ੌਜੀਆਂ ਦੀਆਂ ਅਰਥੀਆਂ ਨੂੰ ਮੋਢਾ ਦਿੱਤਾ ਹੈ ਤੇ ਉੱਨਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਬਣਦੀ ਸਹਾਇਤਾ ਵੀ ਦਿੱਤੀ। ਸ.ਚੰਨੀ ਨੇ ਕਿਹਾ ਕਿ ਉੱਨਾਂ ਵੱਲੋਂ ਪਹਿਲਾਂ ਦਿੱਤੇ ਗਏ ਬਿਆਨ ਚ ਇਹ ਸਵਾਲ ਕੀਤਾ ਸੀ ਕਿ ਉਹ ਕੋਣ ਲੋਕ ਹਨ ਜੋ ਚੋਣਾਂ ਨੇੜੇ ਫ਼ੌਜੀਆਂ ਤੇ ਹਮਲਾ ਕਰਦੇ ਹਨ ਤੇ ਹਮਲਾ ਕਰਨ ਵਾਲਿਆਂ ਬਾਰੇ ਮੁੜ ਕੁੱਝ ਪਤਾ ਨਹੀਂ ਲੱਗਦਾ।ਉੱਨਾਂ ਕਿਹਾ ਕਿ ਉਹ ਦੇਸ਼ ਦੇ ਲਈ ਸ਼ਹੀਦ ਹੋਣ ਵਾਲੇ ਫ਼ੌਜੀਆਂ ਨੂੰ ਸ਼ਰਧਾਂਜਲੀ ਭੇਂਟ ਕਰ ਉੱਨਾਂ ਦੀ ਸ਼ਹਾਦਤ ਨੂੰ ਨਮਨ ਕਰਦੇ ਹਨ। ਚੰਨੀ ਨੇ ਕਿਹਾ ਕਿ ਅੱਜ ਤੱਕ ਨਾਂ ਤਾਂ ਪੁਲਵਾਮਾ ਹਮਲਾ ਕਰਨ ਵਾਲਿਆਂ ਨੂੰ ਨੰਗਾ ਕੀਤਾ ਗਿਆ ਤੇ ਨਾਂ ਹੀ ਹੁਣ ਪੁੰਛ ਚ ਹਮਲਾ ਕਰਨ ਵਾਲੇ ਲੋਕਾਂ ਬਾਰੇ ਕੁੱਝ ਨਸ਼ਰ ਕੀਤਾ ਗਿਆ।

ਸ.ਚੰਨੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਅਗਨੀਵੀਰ ਵਰਗੀ ਸਕੀਮ ਲਿਆ ਕੇ ਫ਼ੌਜੀਆਂ ਦਾ ਭਵਿੱਖ ਖਤਮ ਕੀਤਾ ਹੈ।ਉਨਾ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਵੀ ਇਸ ਗੱਲ ਦਾ ਜਵਾਬ ਦੇਣ ਕਿ ਕਾਂਗਰਸ ਸਰਕਾਰ ਸਮੇਂ ਜੀ.ਓ.ਜੀ ਦੇ ਤੋਰ ਤੇ ਭਰਤੀ ਕੀਤੇ ਗਏ ਹਜ਼ਾਰਾਂ ਸਾਬਕਾ ਫ਼ੌਜੀਆਂ ਨੂੰ ਆਮ ਆਦਮੀ ਪਾਰਟੀ ਨੇ ਆਉਦਿਆਂ ਹੀ ਘਰ ਕਿਉਂ ਭੇਜ ਦਿੱਤਾ।ਇਸ ਦੌਰਾਨ ਸਾਬਕਾ ਫ਼ੌਜੀ ਕਰਨਲ ਬਲਬੀਰ ਸਿੰਘ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਦੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ। ਕਰਨਲ ਬਲਬੀਰ ਸਿੰਘ ਕਿਹਾ ਕਿ ਉੱਨਾਂ ਨੂੰ ਕੋਈ ਸ਼ੱਕ ਨਹੀ ਹੈ ਕਿ ਚਰਨਜੀਤ ਸਿੰਘ ਚੰਨੀ ਫ਼ੌਜੀਆਂ ਦੇ ਖਿਲਾਫ ਹਨ ਤੇ ਨਾਂ ਹੀ ਫੌਜੀਆਂ ਦੇ ਮਨ ਵਿੱਚ ਚਰਨਜੀਤ ਸਿੰਘ ਚੰਨੀ ਪ੍ਰਤੀ ਕੋਈ ਰੋਸ ਹੈ।

By admin

Related Post

Leave a Reply

Your email address will not be published. Required fields are marked *