ਜਲੰਧਰ ਚ ਮੈਡੀਕਲ ਟੂਰਿਜਨ ਨੂੰ ਕੀਤਾ ਜਾਵੇਗਾ ਉਤਸ਼ਾਹਿਤ
ਜਲੰਧਰ, 19 ਮਈ 2024- ਜਲੰਧਰ ਲੋਕ ਸਭਾ ਹਲਕੇ ਤੋ ਕਾਂਗਰਸ ਪਾਰਟੀ ਦੇ ਉਮੀਦਵਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋ ਰੋਟਰੀ ਕਲੱਬ ਦੇ ਮੈਂਬਰਾਂ ਨਾਲ ਮੀਟਿੰਗ ਕੀਤੀ।

ਇਸ ਦੌਰਾਨ ਉਨਾਂ ਜਲੰਧਰ ਦੇ ਵਿਕਾਸ ਅਤੇ ਸਮੱਸਿਆਵਾ ਤੇ ਵਿਚਾਰਾਂ ਕੀਤੀਆਂ।ਇਸ ਦੌਰਾਨ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉੱਨਾਂ ਦਾ ਰੋਟਰੀ ਕਲੱਬ ਨਾਲ ਬਹੁਤ ਪੁਰਾਣਾ ਰਿਸ਼ਤਾ ਹੈ ਤੇ ਉੱਨਾਂ ਦੇ ਪਰਿਵਾਰਿਕ ਮੈਂਬਰ ਵੀ ਰੋਟਰੀ ਪਰਿਵਾਰ ਦੇ ਮੈਂਬਰ ਹਨ।ਉੱਨਾਂ ਰੋਟਰੀ ਕਲੱਬ ਵੱਲੋਂ ਕੀਤੇ ਜਾ ਰਹੇ ਸਮਾਜ ਭਲਾਈ ਦੇ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਰੋਟਰੀ ਕਲੱਬ ਸਮਾਜ ਦੇ ਹਰ ਵਗਰ ਨਾਲ ਜੁੜਿਆ ਹੋਇਆ ਹੈ ਤੇ ਕਲੱਬ ਦੇ ਮੈਂਬਰ ਜ਼ਮੀਨੀ ਪੱਧਰ ਤੇ ਲੋਕਾਂ ਦੀ ਸਮੱਸਿਆਵਾਂ ਤੋਂ ਜ਼ਰੂਰਤਾਂ ਤੋ ਵਾਕਫ ਹਨ। ਉਨਾਂ ਕਲੱਬ ਦੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਜਲੰਧਰ ਦੀ ਤਰੱਕੀ ਦੇ ਵਿੱਚ ਉੱਨਾਂ ਦਾ ਸਾਥ ਦੇਣ ਤਾਂ ਜੋ ਇੱਥੋਂ ਦੀਆ ਸਮੱਸਿਆਵਾਂ ਦਾ ਹੱਲ ਕਰ ਇੱਥੇ ਲੋਕਾਂ ਨੂੰ ਚੰਗੀਆਂ ਸਹੂਲਤਾਂ ਦਿੱਤੀਆਂ ਜਾ ਸਕਣ।ਇਸ ਦੌਰਾਨ ਉੱਨਾਂ ਕਿਹਾ ਕਿ ਜਲੰਧਰ ਦੇ ਵਿੱਚ ਮੈਡੀਕਲ ਟੂਰਿਜਮ ਨੂੰ ਉਤਸ਼ਾਹਿਤ ਕੀਤਾ ਜਾਵੇਗਾ ਤਾਂ ਜੋ ਵਿਦੇਸ਼ਾਂ ਤੋ ਲੋਕ ਇਲਾਜ ਕਰਵਾਉਣ ਲਈ ਜਲੰਧਰ ਨੂੰ ਤਰਜੀਹ ਦੇਣ।
ਸ.ਚੰਨੀ ਨੇ ਕਿ ਜਲੰਧਰ ਵਿੱਚ ਮੈਡੀਕਲ ਟੂਰਿਜਮ ਨੂੰ ਉਤਸ਼ਾਹਿਤ ਕਰਨ ਦਾ ਹਰ ਵਗਰ ਨੂੰ ਫ਼ਾਇਦਾ ਮਿਲੇਗਾ ਤੇ ਆਮ ਲੋਕਾਂ ਲਈ ਰੋਜਗਾਰ ਦੇ ਸਾਧਨ ਵੀ ਵਧਣਗੇ।ਇਸ ਦੌਰਾਨ ਸਾਬਕਾ ਵਿਧਾਇਕ ਰਜਿੰਦਰ ਬੇਰੀ, ਸਾਬਕਾ ਕੌਸਲਰ ਜਸਲੀਨ , ਡਾ.ਐਸ.ਪੀ.ਐਸ ਗਰੋਵਰ ਸਮੇਤ ਕਲੱਬ ਦੇ ਹੋਰ ਅਹੁਦੇਦਾਰ ਅਤੇ ਮੈਂਬਰ ਹਾਜ਼ਰ ਸਨ।