ਬਿਲਗਾ, 18 ਮਈ 2024-ਹਲਕਾ ਨਕੋਦਰ ਦੇ ਵੱਖ ਵੱਖ ਪਿੰਡਾਂ ਅਤੇ ਸ਼ਹਿਰ ਵਿੱਚ ਜਲੰਧਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਹਿੰਦਰ ਸਿੰਘ ਕੇ ਪੀ ਦੇ ਹੱਕ ਵਿੱਚ ਮੀਟਿੰਗਾਂ।
ਪਿੰਡ-ਬਾਠ ਕਲਾਂ, ਪੁਆਦੜਾ, ਕੋਟ ਬਾਦਲ ਖਾਂ, ਬਿਲਗਾ ਅਤੇ ਨਕੋਦਰ ਸ਼ਹਿਰ ਵਿੱਚ ਲੋਕ ਸਭਾ ਜਲੰਧਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਹਿੰਦਰ ਸਿੰਘ ਕੇਪੀ ਦੇ ਅੱਜ ਨਕੋਦਰ ਹਲਕੇ ਦੇ ਦੌਰੇ ਦੌਰਾਨ ਮਿਲਿਆ ਭਰਮਾ ਹੁੰਗਾਰਾ,ਵੱਖ-ਵੱਖ ਪਿੰਡਾਂ ਵਿੱਚ ਅੱਜ ਚੁਣਾਵੀ ਮੀਟਿੰਗਾਂ ਦੌਰਾਨ ਅਹੁਦੇਦਾਰ ਸਾਹਿਬਾਨ ਅਤੇ ਵਰਕਰ ਸਾਹਿਬਾਨ, ਸਮੂਹ ਸੰਗਤਾਂ ਵੱਲੋਂ ਮਹਿੰਦਰ ਸਿੰਘ ਕੇਪੀ ਨੂੰ ਜਿੱਤ ਦਾ ਅਸਵਾਸ਼ਨ ਦਵਾਇਆ ਗਿਆ ਅਤੇ ਇਸ ਮੌਕੇ ਹਰੇਕ ਪਿੰਡ ਵਿੱਚ ਛੋਟੀਆਂ ਛੋਟੀਆਂ ਮੀਟਿੰਗਾਂ ਵੀ ਵੱਡੀਆਂ ਰੈਲੀਆਂ ਦਾ ਰੂਪ ਧਾਰਨ ਕਰ ਗਈਆਂ।

ਵਡਾਲਾ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਤਾਂ ਲੋਕਾਂ ਦੀ ਇੱਕੋ ਹੀ ਆਵਾਜ਼ ਹੈ ਕਿ ਜਦੋਂ ਵੀ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਰਹੀ ਹੈ ਉਦੋਂ ਹੀ ਵਿਕਾਸ ਕਾਰਜਾਂ ਨੂੰ ਬੂਰ ਪਿਆ ਹੈ ਅਤੇ ਆਮ ਲੋਕਾਂ ਨੂੰ ਖੁਸ਼ਹਾਲੀ ਮਿਲੀ ਹੈ ਕਿਉਂਕਿ ਉਹਨਾਂ ਦੇ ਰੋਜ਼ਮਰਾ ਦੇ ਕੰਮ ਪਿੰਡਾਂ ਵਿੱਚ ਹੀ ਸੇਵਾ ਕੇਂਦਰ ਸਾਂਝ ਕੇਂਦਰਾਂ ਵਿੱਚ ਹੋ ਜਾਂਦੇ ਸਨ ਪਰ ਹੁਣ ਜਦੋਂ ਦੀ ਕਾਂਗਰਸ ਸਰਕਾਰ ਪੰਜਾਬ ਵਿੱਚ ਰਾਜ ਕਰਕੇ ਗਈ ਉਸ ਤੋਂ ਬਾਅਦ ਆਮ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਰਾਜ ਕਰ ਰਹੀ ਹੈ ਇਹਨਾਂ ਦੋਨਾਂ ਨੈਸ਼ਨਲ ਪਾਰਟੀਆਂ ਨੇ ਪੰਜਾਬ ਦੇ ਵਿੱਚ ਇੱਕ ਵੀ ਵਿਕਾਸ ਕਾਰਜ ਇਹਨਾਂ ਸੱਤਾ ਸਾਲਾਂ ਦੇ ਵਿੱਚ ਨਹੀਂ ਕੀਤਾ,
ਗੁਰਪ੍ਰਤਾਪ ਸਿੰਘ ਵਡਾਲਾ ਅਤੇ ਮਹਿੰਦਰ ਸਿੰਘ ਕੇ.ਪੀ ਨੇ ਓਹਨਾਂ ਨੇ ਮੌਕੇ ਦੀ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਤੇ ਤੰਜ ਕਸਦਿਆਂ ਕਿਹਾ ਕਿ ਲੋਕਾਂ ਨੂੰ ਬੇਵਕੂਫ਼ ਬਣਾਉਣ ਚ ਬਹੁਤ ਮਾਹਿਰ ਹੈ, ਜਿਵੇਂ ਕਿ ਹਰ ਮਹਿਲਾ ਨੂੰ 1000 ਰੁਪਏ ਮਹੀਨਾ ਦੇਣ ਦਾ ਝੂਠਾ ਵਾਅਦਾ, ਚਾਰ ਹਫਤਿਆਂ ਵਿੱਚ ਨਸ਼ਾ ਬੰਦ ਕਰਨਾ ਅੱਜ ਇਹਨਾਂ ਨੂੰ ਕਰੀਬ ਤਿੰਨ ਸਾਲ ਦੇ ਸਮਾਂ ਹੋ ਗਿਆ ਨਸ਼ਾ ਇੰਨਾ ਕੁ ਵੱਧ ਗਿਆ ਹਰ ਪਿੰਡ ਅਤੇ ਸ਼ਹਿਰ ਦੇ ਕੋਨੇ ਕੋਨੇ ਵਿੱਚ ਸ਼ਰੇਆਮ ਵਿਕਦਾ ਅਤੇ ਖੱਡਾਂ ਵਿੱਚੋਂ 5 ਰੁਪਏ ਰੇਤਾ ਦਾ ਝੂਠਾ ਜੁਮਲਾ ਅਤੇ ਆਮ ਆਦਮੀ ਪਾਰਟੀ ਦੇ ਮੋਜੂਦਾ ਐਮ.ਐਲ.ਏ ਅਤੇ ਹਲਕਾ ਇੰਚਾਰਜ ਰੇਤਾਂ ਵਿੱਚੋਂ,ਨਸ਼ੇ ਵਿੱਚੋਂ ਅਤੇ ਤਹਿਸੀਲਾਂ ਵਿੱਚੋਂ ਵੀ ਸ਼ਰੇਆਮ ਪੈਸੇ ਲੈਂਦੇ ਹਨ, ਇਹਨਾਂ ਨੇ ਸਿਰਫ ਝੂਠ ਅਤੇ ਕੁਫ਼ਰ ਤੋਲ ਕੇ ਲੋਕਾਂ ਨੂੰ ਭਰਮਾਉਣ ਜਾਣਦਾ ਪਰ ਲੋਕ ਸਮਝਦਾਰ ਹਨ ਓਹਨਾਂ ਨੂੰ ਸਭ ਪਤਾ ਕਿ ਪੰਜਾਬ ਦੇ ਲਈ ਕੌਣ ਫ਼ਿਕਰਮੰਦ ਹੈ,

ਮਹਿੰਦਰ ਸਿੰਘ ਕੇਪੀ ਵੱਲੋਂ ਵੀ ਅੱਜ ਇਸ ਮੀਟਿੰਗਾਂ ਦੌਰਾਨ ਹਲਕੇ ਦੀ ਸਮੂਹ ਸੰਗਤਾਂ ਨੂੰ ਇਹ ਯਕੀਨ ਦਵਾਇਆ ਗਿਆ ਮੈਂ ਸੰਸਦ ਮੈਂਬਰ ਬਣ ਕੇ ਜਲੰਧਰ ਜ਼ਿਲ੍ਹੇ ਦੀ ਜਨਤਾ ਦੇ ਮਸਲੇ ਅਤੇ ਵਿਕਾਸ ਕਾਰਜ ਪਹਿਲ ਦੇ ਅਧਾਰ ਤੇ ਕਰਵਾਵਾਂਗਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਹੈ ਅਤੇ ਖੇਤਰੀ ਪਾਰਟੀ ਸਿਰਫ ਪੰਜਾਬ ਦਾ ਹੀ ਭਲਾ ਅਤੇ ਅਮਨ ਸ਼ਾਂਤੀ ਚਾਹੁੰਦੀ ਹੈ।
ਕਿਉਂਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਇੱਕੋ ਹੀ ਟੀਚਾ ਸੀ ਕਿ ਪੰਜਾਬ ਦੀ ਜਨਤਾ ਅਤੇ ਪੰਜਾਬ ਦੀ ਜਵਾਨੀ ਅਤੇ ਪੰਜਾਬ ਦੀ ਕਿਸਾਨੀ ਖੁਸ਼ਹਾਲ ਰਹੇ ਕਿਸਾਨਾਂ ਦੀਆਂ ਸਮੇਂ ਸਿਰ ਵੰਡੀਆਂ ਦੇ ਵਿੱਚੋਂ ਫਸਲਾਂ ਚੱਕੀਆਂ ਜਾਣ ਅਤੇ ਉਹਨਾਂ ਨੂੰ ਸਹੀ ਮੁੱਲ ਮਿਲ ਸਕੇ ਉਹਨਾਂ ਦੀ ਮਿਹਨਤ ਪਸੀਨੇ ਦਾ ਮੁੱਲ ਮੁੜ ਸਕੇ ਪਰ ਹੁਣ ਦੀਆਂ ਸਰਕਾਰਾਂ ਵੱਲੋਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਅਣਦੇਖਿਆ ਕਰਕੇ ਸਿਰਫ ਵੋਟਾਂ ਲੈ ਕੇ ਬਾਅਦ ਵਿੱਚ ਪੰਜਾਬ ਦੀ ਜਨਤਾ ਦੀ ਸਾਰ ਨਹੀਂ ਲਈ ਜਾਂਦੀ।
ਮਹਿੰਦਰ ਸਿੰਘ ਕੇਪੀ ਵੱਲੋਂ ਹਲਕਾ ਨਕੋਦਰ ਵਾਸੀਆਂ ਨੂੰ ਇਹ ਅਪੀਲ ਕੀਤੀ ਗਈ ਕਿ ਵੱਧ ਚੜ ਕੇ ਉਹ ਆਪਣੇ ਵੋਟ ਬੈਂਕ ਦਾ ਇਸਤੇਮਾਲ ਸ਼੍ਰੋਮਣੀ ਅਕਾਲੀ ਦਲ ਵਾਸਤੇ ਕਰਨ, ਜਿਸ ਨਾਲ ਕਿ ਜ਼ਿਲ੍ਹਾ ਜਲੰਧਰ ਨੂੰ ਚੰਗਾ ਸੰਸਦ ਮੈਂਬਰ ਅਤੇ ਵਿਕਾਸ ਮਿਲ ਸਕੇ
ਮੀਟਿੰਗਾਂ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਦੇ ਵਿੱਚ ਹੋਈਆਂ ,ਇਸ ਮੋਕੇ ਉਚੇਚੇ ਤੌਰ ਤੇ ਮਨਜੀਤ ਸਿੰਘ ਜੀ.ਕੇ ਦਿੱਲੀ ਵਾਲੇ,ਅਵਤਾਰ ਸਿੰਘ ਕਲੇਰ,ਸੁਰਤੇਜ ਸਿੰਘ ਬਾਸੀ,ਜਸਜੀਤ ਸਿੰਘ ਸਨੀ ਬਿਲਗਾ,ਕੇਵਲ ਸਿੰਘ ਕੋਟ ਬਾਦਲ ਖਾਂ ਨਿਰਮਲ ਸਿੰਘ ਫੌਜੀ ਚੱਕ ਖੁਰਦ,ਲਸ਼ਕਰ ਸਿੰਘ ਰਹੀਮਪੁਰ,ਗੁਰਪ੍ਰੀਤ ਸਿੰਘ ਗੋਪੀ ਤਲਵਣ,ਸਾਧੂ ਸਿੰਘ ਤਲਵਣ,ਗੁਰਦੀਪ ਸਿੰਘ ਸਿੱਧਵਾਂ ਊਧਮ ਸਿੰਘ ਔਲਖ ਮਹਿੰਦਰ ਸਿੰਘ ਮੁਹੇਮ, ਮੱਖਣ ਸਿੰਘ ਮੁਹੇਮ,ਸਰਪੰਚ ਮਨੋਹਰ ਹੇਰਾਂ,ਰਮੇਸ਼ ਸੋਂਧੀ ਐਮਸੀ,ਗੁਰਵਿੰਦਰ ਭਾਟੀਆ,ਅਮਰਜੀਤ ਸ਼ੇਰਪੁਰ ਐਮਸੀ ਨਕੋਦਰ, ਕੁਲਵੰਤ ਸਿੰਘ ਨਕੋਦਰ, ਸੁਰਿੰਦਰ ਪਾਲ ਸਿੰਘ ਟੱਕਰ,ਸਤਵੰਤ ਸਿੰਘ ਕਾਲਾ ਭਲਵਾਨ, ਲਖਵਿੰਦਰ ਸਿੰਘ ਹੋਠੀ, ਗੁਰਨਾਮ ਸਿੰਘ ਕੰਦੋਲਾ, ਮਨਪ੍ਰੀਤ ਸਿੰਘ ਸੰਗੋਵਾਲ,ਗੁਰਿੰਦਰ ਸਿੰਘ ਤਲਵਣ,ਸਰਪੰਚ ਗੁਰਜੀਤ ਸਿੰਘ ਢਘਾਰਾ,ਜਸਵੰਤ ਸਿੰਘ ਬਾਠ,ਸਰਵਣ ਸਿੰਘ ਬਾਠ, ਦੀਪਾ ਮਾਹੂੰਵਾਲ, ਪਰਮਜੀਤ ਮਾਹੂੰਵਾਲ, ਜਗਤਾਰ ਸਿੰਘ ਭੁੱਲਰ ,ਜਗਤਾਰ ਸਿੰਘ, ਬਲਜੀਤ ਸਿੰਘ,ਸਤਬੀਰ ਸਿੰਘ ਲਿੱਧੜ ਕਲਾਂ, ਪਿਆਰਾ ਸਿੰਘ ਕੈਥ ਬਿਲਗਾ, ਪੁਸ਼ਪਿੰਦਰ ਸਿੰਘ ਜੋਸ਼ੀ,ਹਰਬੰਸ ਸਿੰਘ ਦਰਦੀ,ਸੰਦੀਪ ਸਿੰਘ ਐਮਸੀ ਬਿਲਗਾ, ਰਾਜਵਿੰਦਰ ਸਿੰਘ ਹਰਦੋ ਸੰਘਾ, ਕਿੰਦਾ ਪੁਆਦੜਾ ਆਦਿ ਪਿੰਡਾਂ ਦੇ ਮੋਹਤਵਾਰ ਹਾਜ਼ਰ ਸਨ।