ਅੱਜ ਬਿਲਗੇ ਦੇ ਵਿੱਚ ਹਲਕਾ ਵਿਧਾਇਕ ਇੰਦਰਜੀਤ ਕੌਰ ਮਾਨ ਨੇ ਆਮ ਆਦਮੀ ਪਾਰਟੀ ਵਿੱਚ ਕੁਝ ਲੋਕਾਂ ਨੂੰ ਸ਼ਾਮਿਲ ਕਰਕੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ।ਸ਼ਾਮਲ ਹੋਏ ਵਿਅਕਤੀਆਂ ਦੇ ਵਿੱਚ ਰੇਸ਼ਮ ਲਾਲ, ਨਰਿੰਦਰ ਪਾਲ, ਬਰਿੰਦਰ ਕੁਮਾਰ, ਸੰਦੀਪ ਕੁਮਾਰ, ਬਲਵੀਰ ਕੌਰ,ਸ਼ਿੰਦੋ ਕੌਰ, ਕਰਮੀ ਕੌਰ ਬਬਲੀ ਸ਼ਮਸ਼ੇਰ ਸੰਗੋਵਾਲ ਤੋਂ ਜਸ਼ਨ ਸੰਗੋਵਾਲ ਕੁਲਦੀਪ ਸਿੰਘ ਸੰਗੋਵਾਲ ਬਿੱਲਾ ਸੰਗੋਵਾਲ ਧਰਮਿੰਦਰ ਬਿਲਗਾ ਵਰਿੰਦਰ ਕੁਮਾਰ, ਰਾਜੂ ਆਦਿ ਨੇ ਪੱਤੀ ਨੀਲੋਵਾਲ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਇਹਨਾਂ ਵਰਕਰਾਂ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਨੀਲੋਵਾਲ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਹੋਈ ਇਸ ਸ਼ਮੂਲੀਅਤ ਨੂੰ ਲੈ ਕੇ ਕਿਹਾ ਜਾ ਸਕਦਾ ਕਿ ਲਗਾਤਾਰ ਬਿਲਗੇ ਦੇ ਵਿੱਚ ਆਮ ਆਦਮੀ ਪਾਰਟੀ ਮਜਬੂਤੀ ਵੱਲ ਵੱਧ ਰਹੀ ਹੈ ਇਸ ਤੋਂ ਪਹਿਲਾਂ ਲੰਘੇ ਕੱਲ ਪੱਤੀ ਪੱਟੀ ਦੇ ਵਿੱਚ ਵੀ ਕਈ ਦੂਸਰੀਆਂ ਪਾਰਟੀਆਂ ਨੂੰ ਛੱਡ ਕੇ ਆਏ ਲੋਕ ਜਿਨਾਂ ਦੇ ਵਿੱਚ ਔਰਤਾਂ ਮਰਦਾਂ ਦੇ ਮੁਕਾਬਲੇ ਵੀ ਬਰਾਬਰ ਸਨ ।

ਅੱਜ ਵੀ ਔਰਤਾਂ ਮਰਦਾਂ ਦੇ ਨਾਲ ਬਰਾਬਰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਈਆਂ ਜਿਨਾਂ ਦਾ ਬੀਬੀ ਇੰਦਰਜੀਤ ਕੌਰ ਮਾਨ ਨੇ ਜੋਰਦਾਰ ਸਵਾਗਤ ਕੀਤਾ ਤੇ ਉਹਨਾਂ ਨੂੰ ਵਿਸ਼ਵਾਸ਼ ਦਵਾਇਆ ਕਿ ਉਹਨਾਂ ਨੂੰ ਆਮ ਆਦਮੀ ਪਾਰਟੀ ਵਿੱਚ ਬਣਦਾ ਦਾ ਮਾਣ ਸਤਿਕਾਰ ਮਿਲੇਗਾ ਤੇ ਬਿਲਗੇ ਦੇ ਵਿੱਚ ਇਹਨਾਂ ਲੋਕਾਂ ਦੀਆਂ ਜਿਹੜੀਆਂ ਡਿਮਾਂਡਾਂ ਆ ਉਹਨਾਂ ਨੂੰ ਪੂਰਾ ਕੀਤਾ ਜਾਊਗਾ ਪਹਿਲਾਂ ਬੀਬੀ ਇੰਦਰਜੀਤ ਕੌਰ ਨੇ ਬਿਲਗੇ ਦੇ ਵਿੱਚ ਜਿਹੜਾ ਡਿਵੈਲਪਮੈਂਟ ਦੀ ਵੱਡੇ ਪੱਧਰ ਤੇ ਕੋਸ਼ਿਸ਼ ਜਿਹੜੀ ਹੈ ਅੱਠ ਛੱਪੜਾਂ ਨੂੰ ਆਪਸ ਵਿੱਚ ਜੋੜ ਕੇ ਇਥੇ ਗੰਦੇ ਪਾਣੀ ਦੇ ਨਿਕਾਸ ਵਾਸਤੇ ਗੰਦੇ ਪਾਣੀ ਦੇ ਟਰੀਟਮੈਂਟ ਲਗਾਇਆ ਜਾ ਰਿਹਾ।