ਕੋਈ ਵੀ ਉਮੀਦਵਾਰ, ਸਿਆਸੀ ਪਾਰਟੀ ਦਾ ਨੁਮਾਇੰਦਾ ਚੋਣ ਪ੍ਰਕਿਰਿਆ ਬਾਰੇ ਸ਼ਿਕਾਇਤ ਸਬੰਧੀ ਕਰ ਸਕਦੈ ਸੰਪਰਕ
ਜਲੰਧਰ, 16 ਮਈ, 2024-ਭਾਰਤ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਹਲਕਾ 04-ਜਲੰਧਰ (ਅ.ਜ.) ਲਈ ਲੋਕ ਸਭਾ ਦੀਆਂ ਆਮ ਚੋਣਾਂ ਦੀ ਪ੍ਰਕਿਰਿਆ ਦੀ ਨਿਗਰਾਨੀ ਲਈ ਜਨਰਲ ਆਬਜ਼ਰਵਰ ਸ੍ਰੀ ਜੇ ਮੇਘਨਾਥ ਰੈਡੀ ਆਈ.ਏ.ਐਸ, ਪੁਲਿਸ ਆਬਜ਼ਰਵਰ ਸ੍ਰੀ ਸਤੀਸ਼ ਕੁਮਾਰ ਗਜਭੀਏ ਆਈ.ਪੀ.ਐਸ. ਅਤੇ ਖਰਚਾ ਆਬਜ਼ਰਵਰ ਮਾਧਵ ਦੇਸ਼ਮੁਖ ਆਈ.ਆਰ.ਐਸ. ਦੀ ਨਿਯੁਕਤੀ ਕੀਤੀ ਗਈ ਹੈ।
ਜੇਕਰ ਕਿਸੇ ਉਮੀਦਵਾਰ, ਸਿਆਸੀ ਪਾਰਟੀ ਦੇ ਨੁਮਾਇੰਦਿਆਂ ਨੂੰ ਚੋਣ ਪ੍ਰਕਿਰਿਆ ਸਬੰਧੀ ਕੋਈ ਸ਼ਿਕਾਇਤ ਹੋਵੇ ਤਾਂ ਉਹ ਜਨਰਲ ਆਬਜ਼ਰਵਰ ਸ੍ਰੀ ਜੇ ਮੇਘਨਾਥ ਰੈਡੀ ਨਾਲ 86992-08204, ਪੁਲਿਸ ਆਬਜ਼ਰਵਰ ਸ੍ਰੀ ਸਤੀਸ਼ ਕੁਮਾਰ ਗਜਭੀਏ ਨਾਲ 86992-40504 ਅਤੇ ਖਰਚਾ ਆਬਜ਼ਰਵਰ ਸ੍ਰੀ ਮਾਧਵ ਦੇਸ਼ਮੁਖ ਨਾਲ 86991-86304 ’ਤੇ ਸਿੱਧਾ ਸੰਪਰਕ ਕਰ ਸਕਦੇ ਹਨ।
