ਬਿਲਗਾ, 13 ਮਈ 2024-ਐਸ.ਆਰ.ਟੀ. ਡੀ.ਏ.ਵੀ. ਪਬਲਿਕ ਸਕੂਲ ਬਿਲਗਾ ਦਾ +2 ਦੀ ਪ੍ਰੀਖਿਆ ਦਾ ਨਤੀਜਾ ਸ਼ਾਨਦਾਰ ਰਿਹਾ । ਜ਼ਿਕਰਯੋਗ ਹੈ ਕਿ ਇਹ ਪ੍ਰੀਖਿਆ ਸੀ.ਬੀ.ਐਸ.ਈ. ਵੱਲੋਂ ਮਾਰਚ ਵਿੱਚ ਕਰਵਾਈ ਗਈ ਸੀ । ਜਿਸ ਵਿੱਚ ਸਕੂਲ ਦੇ 88 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਅਤੇ ਇਨ੍ਹਾਂ ਵਿੱਚੋਂ ਕਾਮਰਸ ਸਟਰੀਮ ਵਿੱਚ ਪ੍ਰਭਜੋਤ ਕੌਰ ਨੇ 95.4 %, ਮਨਵੀਤ ਕੌਰ ਨੇ 92.6 %, ਸੰਧਿਆ ਨੇ 89.8 % ਫੀਸਦੀ ਅੰਕ ਪ੍ਰਾਪਤ ਕੀਤੇ ।
ਸਾਇੰਸ ਸਟਰੀਮ ਵਿੱਚ ਅਨਮੋਲਪ੍ਰੀਤ ਕੌਰ ਨੇ 92.2 %, ਸਿਮਰ ਦੀਪ ਨੇ 90.4 % ਅਤੇ ਜੀਆ ਨੇ 86.4 % ਫੀਸਦੀ ਅੰਕ ਪ੍ਰਾਪਤ ਕੀਤੇ । ਆਰਟਸ ਗਰੁੱਪ ਵਿੱਚ ਸੀਮੋਨ ਨੇ 90.2 %, ਸ਼ਾਇਨਾ ਨੇ 89.8 %, ਪਵਨਦੀਪ ਸਿੰਘ ਨੇ 86.4 % ਅਤੇ ਗੁਰਕਰਨ ਸਿੰਘ ਨੇ 85.8 % ਫੀਸਦੀ ਅੰਕ ਪ੍ਰਾਪਤ ਕਰਕੇ ਆਪਣੇ ਮਾਪਿਆਂ ਅਤੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ ।

ਸਕੂਲ ਦੇ ਕਾਰਜਕਾਰੀ ਅਧਿਆਪਕ ਇੰਚਾਰਜ ਸ੍ਰੀ ਸੰਜੀਵ ਗੁਜਰਾਲ ਨੇ ਸਮੂਹ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਬੱਚਿਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ । ਸਕੂਲ ਦੇ ਚੇਅਰਮੈਨ ਸ੍ਰੀ ਅਸ਼ਵਨੀ ਤਾਂਗੜੀ ਵੱਲੋਂ ਕੈਨੇਡਾ ਤੋਂ ਵੀ ਵਧਾਈ ਸੰਦੇਸ਼ ਦਿੱਤਾ ਗਿਆ । ਏ.ਆਰ.ਓ. ਡ. ਰਸ਼ਿਮ ਵਿਜ ਅਤੇ ਮੈਨੇਜਰ ਸਵੀਨ ਪੁਰੀ ਨੇ ਵੀ ਵਧਾਈ ਸ਼ੰਦੇਸ਼ ਭੇਜੇ ।
