ਜਲੰਧਰ, 12 ਮਈ 2024-ਜਲੰਧਰ ਦੇ ਵਿੱਚ ਗੋਲੀਆਂ ਚਲਾਅ ਕੇ ਅਮਨ ਕਨੂੰਨ ਦੀ ਸਥਿਤੀ ਨੂੰ ਵਿਗਾੜਿਆ ਜਾ ਰਿਹਾ ਹੈ’ ਤੇ ਦਹਿਸ਼ਤ ਦਾ ਮਾਹੋਲ ਬਣਾਇਆ ਜਾ ਰਿਹਾ ਹੈ ਤਾਂ ਜੋ ਲੋਕ ਡਰ ਦੇ ਮਾਰੇ ਚੋਣਾਂ ਵਿੱਚ ਹਿੱਸਾ ਨਾਂ ਲੈਣ। ਇਹ ਗੱਲ ਜਲੰਧਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਜਲੰਧਰ ਦੇੇ ਵਿੱਚ ਇੱਕ ਚੋਣ ਜਲਸੇ ਨੂੰ ਸੰਬੋਧਨ ਕਰਦਿਆ ਕਹੀ।
ਸ.ਚੰਨੀ ਨੇ ਕਿਹਾ ਕਿ ਰਾਜਨੀਤਕ ਲੀਡਰਾਂ ਨੇ ਇਥੋਂ ਦਾ ਮਾਹੌਲ
ਵਿਗਾੜਿਆ ਪਿਆ ਹੈ ਤੇ ਇਸ ਮਾਹੌਲ ਨੂੰ ਸੁਧਾਰਨ ਲਈ ਵੱਡੇ ਕਦਮ ਚੁੱਕਣਾ ਸਮੇਂ ਦੀ ਜਰੂਰਤ ਹੈ।ਉਨਾਂ ਕਿਹਾ ਕਿ ਵਡਾਲਾ ਚੋਂਕ ਵਿੱਚ ਵੀ ਗੋਲੀ ਚੱਲੀ ਹੈ ਤੇ ਉਨਾਂ ਨੂੰ ਸ਼ੱਕ ਹੈ ਕਿ ਚੋਣਾਂ ਮੌਕੇ ਰਾਜਨੀਤਕ ਪਾਰਟੀਆਂ ਅਜਿਹੀਆਂ ਸਾਜਿਸ਼ਾ ਕਰ ਲੋਕਾਂ ਨੂੰ ਡਰਾਉਣਾ
ਚਾਹੁੰਦੀਆਂ ਹਨ। ਸ.ਚੰਨੀ ਨੇ ਕਿਹਾ ਕਿ ਅਜਿਹੇ ਮੌਕੇ ਤੇ ਲੋਕਾਂ ਨੂੰ ਡਰਾਉਣ ਲਈ ਇਹ ਖੇਡਾਂ ਖੇਡੀਆਂ ਜਾ ਰਹੀਆਂ ਹਨ ਤਾਂ ਜੋ ਲੋਕ ਡਰ ਦੇ ਮਾਰੇ ਵੋਟ ਪਾਉਣ ਲਈ ਘਰਾਂ ਚੋਂ ਬਾਹਰ ਹੀ ਨਾਂ ਆਉਣ ਤੇ ਜਾਂ ਸਭ ਕੁੱਝ ਚੰਗਾ ਕਰਨ ਦਾ ਦਾਅਵਾ ਕਰਨ ਵਾਲੀ ਪਾਰਟੀ ਨੂੰ ਵੋਟ
ਪਾ ਦੇਣ। ਉਨਾਂ ਕਿਹਾ ਕਿ ਵੋਟਾਂ ਨੇੜੇ ਹੀ ਅਜਿਹੇ ਕੰਮ ਕਿਉ ਹੋਣ ਲੱਗ ਪਏ ਹਨ ਪਰ ਜਲੰਧਰ ਦੇ ਲੋਕ ਅਜਿਹੀਆਂ ਖੇਡਾਂ ਤੋਂ ਨਹੀਂ ਡਰਦੇ। ਉਨਾਂ ਕਿਹਾ ਕਿ ਮੈਂ ਜਲੰਧਰ ਦੇ ਲੋਕਾਂ ਦੇ ਮੂਹਰੇ ਖੜਾ ਹਾਂ ਤੇ ਇਥੇ ਚੱਲਣ ਵਾਲੀ ਗੋਲੀ ਪਹਿਲਾਂ ਉਨਾਂ ਦੇ ਲੱਗੇਗੀ। ਇਸ ਦੌਰਾਨ
ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਜਲੰਧਰ ਦੇ ਲਈ ਵੱਡੇ ਵੱਡੇ ਕੰੰਮ ਕਰਵਾਉੁਣ ਦੇ ਦਾਅਵੇ ਕਰਨ ਵਾਲੇ ਲੀਡਰ ਦੱਸਣ ਕਿ ਇਥੇੇ ਸ਼ਰੇਆਮ ਗੋਲੀਆਂ ਕਿੳੇਂ ਚੱਲਦੀਆਂ ਹਨ ਇਥੋੋਂ ਦੀ ਅਮਨ
ਕਨੂੰਨ ਦੀ ਸਥਿਤੀ ਦਾ ਮੰਦੜਾ ਹਾਲ ਕਿਉਂ ਹੈ।

ਸ.ਚੰਨੀ ਨੇ ਕਿਹਾ ਕਿ ਜਦੋਂ ਤੋਂ ਹੀ ਉਨਾਂ ਨਸ਼ਿਆਂ ਦਾ ਮੁੱਦਾ ਚੁੱਕਿਆ ਹੈ ਉਦੋ ਹੀ ਪੁਲਿਸ ਨਸ਼ਾਂ ਤਸਕਰਾਂ ਨੂੰ ਪਕੜਨ ਦੇ ਵਿੱਚ ਸਰਗਰਮ ਹੋਈ ਹੈ ਤੇ ਹੁਣ ਰੋਜਾਨਾ ਹੀ ਇਥੋਂ ਨਸ਼ਾ ਪਕੜਨ ਦੀਆਂ ਖਬਰਾਂ ਸਾਹਮਣੇ ਆ ਰਹੀਆ ਹਨ। ਉਨਾਂ ਸਵਾਲ ਚੁੱਕਿਆ ਕਿ ਪੁਲਿਸ ਦੱਸੇ ਕਿ ਅੱਜ ਤੱਕ ਪੁਲਿਸ ਨੇ ਇਨਾਂ ਨਸ਼ਾ ਤਸਕਰਾਂ ਨੂੰ ਕਿਸ ਦੀ ਛੱਤਰ ਛਾਇਆ ਹੇਠ ਹੋਣ ਕਾਰਨ ਹੱਥ ਨਹੀਂ ਪਾਇਆ।ਚੰਨੀ ਨੇ ਕਿਹਾ ਕਿ ਉਹ
ਜਲੰਧਰ ਚੋਂ ਨਸ਼ਾ ਬੰਦ ਕਰਵਾ ਕੇ ਹੀ ਸਾਹ ਲੈਣਗੇ।