ਜਲੰਧਰ, 6 ਮਈ 2024-ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ.ਚਰਨਜੀਤ ਸਿੰਘ ਚੰਨੀ ਨੇ ਇੱਕ ਬਿਆਨ ਵਿੱਚ ਕਿਹਾ ਕਿ
ਉਹ ਹਮੇਸ਼ਾ ਭਾਰਤੀ ਫੌਜ ਦੇ ਸ਼ਹੀਦ ਜਵਾਨਾਂ ਨੂੰ ਨਤਮਸਤਕ ਹੁੰਦੇ ਰਹੇ ਹਨ। ਭਾਰਤੀ ਫੌਜ ਨੇ ਆਪਣੀਆਂ ਸਰਹੱਦਾਂ ਦੀ ਰਾਖੀ ਕਰਦੇ ਹੋਏ ਹਮੇਸ਼ਾ ਹੀ ਗੌਰਵਮਈ ਪ੍ਰਾਪਤੀਆਂ ਕੀਤੀਆਂਹਨ। ਪਿਛਲੇ ਦਿਨੀ ਜੰਮੂ-ਕਸ਼ਮੀਰ ਦੇ ਪੁਣਛ ਜ਼ਿਲ੍ਹੇ ਵਿੱਚ ਅੱਤਵਾਦੀਆਂ ਵੱਲੋਂ ਕੀਤੇ ਭਾਰਤੀ
ਹਵਾਈ ਸੈਨਾ ਦੇ ਕਾਫ਼ਲੇ ‘ਤੇ ਹਮਲੇ ਦੀ ਜਿਸ ਵਿੱਚ ਇੱਕ ਜਵਾਨ ਵੀ ਸ਼ਹੀਦ ਹੋ ਗਿਆ ਸੀ ਉਸ ਹਮਲੇ ਦੀ ਸਖ਼ਤ ਨਿੰਦਾ ਕਰਦੇ ਹਨ ਅਤੇ ਸ਼ਹੀਦ ਜਵਾਨ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਂਟ ਕਰਦੇ ਹਨ। ਪਿਛਲੇ
ਦਿਨੀਂ ਇਸ ਸੰਬੰਧੀ ਅਖ਼ਬਾਰਾਂ ਵਿੱਚ ਛਪੇ ਉਨ੍ਹਾਂ ਦੇ ਬਿਆਨ ਬਾਰੇ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਭਾਵ ਇਹ ਸੀ ਕਿ ਅਜਿਹੀ ਘਟਨਾ ਵਾਪਰਨ ਤੇ ਕੇਂਦਰ ਸਰਕਾਰ ਇਸਦਾ ਚੋਣਾਂ ਦੌਰਾਨ ਲਾਭ ਉਠਾਉਣ ਦਾ ਯਤਨ ਕਰਦੀ ਹੈ। ਉਹ ਭਾਜਪਾ ਦੀ ਅਜਿਹੀ ਮਾਨਸਿਕਤਾ ਦੀ ਆਲੋਚਨਾ ਕਰਦੇ ਹਨ। ਉਨ੍ਹਾਂ ਇਕ ਵਾਰ ਫੇਰ ਇਸ ਮੰਦਭਾਗੀ ਘਟਨਾ ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਹੀ ਨਹੀਂ ਸਗੋਂ ਪੂਰੇ ਦੇਸ਼ ਨੂੰ ਆਪਣੀ ਫੌਜ ਦੀ ਬਹਾਦਰੀ ਤੇ ਹਮੇਸ਼ਾ ਗੌਰਵ ਔਰਹੇਗਾ।
ਪੂਰੇ ਦੇਸ਼ ਨੂੰ ਆਪਣੀ ਫੌਜ ਦੀ ਬਹਾਦਰੀ ਤੇ ਹਮੇਸ਼ਾ ਗੌਰਵ ਰਹੇਗਾ-ਚੰਨੀ
