ਸੰਗਰੂਰ, 5 ਮਈ 2024-ਪਿੰਡ ਰਾਮਗੜ੍ਹ ਵਿੱਚ ਮਹਿੰਦਰ ਸਿੰਘ ਦੇ ਵਾੜੇ ਵਿੱਚ 41 ਪਸ਼ੂ ਜਿਨਾਂ ਵਿੱਚ 19 ਬੱਕਰੀਆਂ ਅਤੇ 22 ਭੇਡਾਂ ਸੜ ਕੇ ਮਰ ਗਈਆਂ, 5 ਸਾਢੇ 5 ਲੱਖ ਦਾ ਹੋਇਆ ਨੁਕਸਾਨ। ਮਾਲਕ ਮਹਿੰਦਰ ਸਿੰਘ ਨੇ ਦੱਸਿਆ ਕਿ ਮੈਂ ਘਰ ਰੋਟੀ ਖਾਣ ਗਿਆ ਸੀ ਜਦੋਂ ਵਾਪਸ ਆ ਕੇ ਦੇਖਿਆ ਕਿ ਵਾੜੇ ਨੂੰ ਅੱਗ ਪੈ ਗਈ ਸਾਰੀ ਵਾੜ ਸੜ ਗਈ, ਭੇਡਾਂ ਤੇ ਬੱਕਰੀਆਂ ਸੜ ਕੇ ਤੜਫ ਤੜਫ ਕੇ ਮਰ ਗਈਆਂ। ਅੱਗ ਲੱਗਣ ਦਾ ਕਾਰਨ ਉਹਨਾਂ ਦੱਸਿਆ ਕਿ ਇਸ਼ਾਰਾ ਕਰਕੇ ਇਧਰੋ ਆਈ ਸੀ ਅੱਗ। ਧਾਹਾਂ ਮਾਰ ਮਾਰ ਰੋ ਰਹੇ ਮਹਿੰਦਰ ਸਿੰਘ ਨੇ ਦੱਸਿਆ ਕਿ ਬੇਟੀ ਦਾ ਵਿਆਹ ਕਰਨਾ ਤੱਕਿਆ ਸੀ ਪਰ ਹੋ ਕੁਝ ਹੋਰ ਗਿਆ।
ਅੱਗ ਲੱਗਣ ਦੇ ਦਿਨ ਸ਼ੁਰੂ ਹਨ ਇਧਰੋਂ ਉਧਰੋਂ ਕਿਸੇ ਪਾਸੇ ਤੋਂ ਵੀ ਆ ਸਕਦੀ ਹੈ, ਰੱਬ ਭਲੀ ਕਰੇ।