ਹਲਕਾ ਵਿਧਾਇਕ ਬੀਬੀ ਇੰਦਰਜੀਤ ਕੌਰ ਮਾਨ ਦੀ ਅਗਵਾਈ ‘ਚ ਅਸ਼ੀਰਵਾਦ ਲੈਣ ਲਈ ਪੁੱਜੇ ਟੀਨੂੰ
ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼੍ਰੀ ਪਵਨ ਕੁਮਾਰ ਟੀਨੂ ਹਲਕਾ ਨਕੋਦਰ ਦੇ ਐਮ ਐਲ ਏ ਮੈਡਮ ਇੰਦਰਜੀਤ ਕੌਰ ਮਾਨ ਦੀ ਅਗਵਾਈ ਵਿੱਚ ਨਕੋਦਰ ਦੇ ਸਾਰੇ ਹੀ ਧਾਰਮਿਕ ਸਥਾਨਾਂ ਤੇ ਨਤਮਸਤਕ ਹੋਏ ਅਤੇ ਅਸ਼ੀਰਵਾਦ ਪ੍ਰਾਪਤ ਕੀਤਾ। ਪਹਿਲਾਂ ਮਾਲੜੀ ਸਾਹਿਬ ਗੁਰਦੁਆਰਾ ਵਿਖੇ ਮੱਥਾ ਟੇਕਿਆ ਤੇ ਆਸ਼ੀਰਵਾਦ ਲਿਆ ਇਸ ਤੋਂ ਬਾਅਦ ਬਾਬਾ ਮੁਰਾਦ ਸ਼ਾਹ ਡੇਰਾ ਜੀ ਦੇ ਦਰਬਾਰ ਵਿੱਚ ਹਾਜ਼ਰੀ ਲਗਵਾਈ ਤੇ ਮੁਰਾਦ ਮੰਗੀ ਕਿ ਜਿੱਤ ਮੇਰੀ ਝੋਲੀ ਵਿੱਚ ਪਾਓ ਤੇ ਫਿਰ ਸ਼ਿਵਾਲਿਆ ਮੰਦਰ ਨਕੋਦਰ ਵਿੱਚ ਜਾ ਕੇ ਮੱਥਾ ਟੇਕਿਆ ਤੇ ਸ਼ਿਵ ਭੋਲੇਨਾਥ ਜੀ ਦਾ ਪ੍ਰਸ਼ਾਦ ਲਿਆ ਤੇ ਫੇਰ ਰਵਿਦਾਸ ਭਵਨ ਗੁਰੂ ਤੇਗ ਬਹਾਦਰ ਨਗਰ ਮੱਥਾ ਟੇਕਿਆ ਇਸ ਤੋਂ ਬਾਅਦ ਅੰਬੇਡਕਰ ਚੌਕ ਨਕੋਦਰ ਵਿਖੇ ਬਾਬਾ ਸਾਹਿਬ ਅੰਬੇਦਕਰ ਜੀ ਦੀ ਪ੍ਰੀਤਮਾ ਤੇ ਫੂਲ ਮਾਲਾਵਾਂ ਭੇਂਟ ਕੀਤੀਆਂ ਅਤੇ ਬਾਅਦ ਵਿੱਚ ਲਾਲ ਬਾਦਸ਼ਾਹ ਡੇਰੇ ਤੇ ਵੀ ਨਤਮਸਤਕ ਹੋਏ ਅਤੇ ਬਾਬਾ ਜੀ ਰਹੀਮਪੁਰ ਵਾਲੇ, ਜਾ ਕੇ ਮੱਥਾ ਟੇਕਿਆ ਤੇ ਆਸ਼ੀਰਵਾਦ ਪ੍ਰਾਪਤ ਕੀਤਾ। ਲੋਕ ਸਭਾ ਜਲੰਧਰ ਸੀਟ ਦੀ ਜਿੱਤ ਵਾਸਤੇ ਕਾਮਨਾ ਕੀਤੀ।
ਇਸ ਮੌਕੇ ਤੇ ਆਮ ਆਦਮੀ ਪਾਰਟੀ ਦੀ ਪੂਰੀ ਟੀਮ ਜਿਹਨਾਂ ਵਿੱਚ ਪ੍ਰਦੀਪ ਸ਼ੇਰਪੁਰ ਬਲਾਕ ਪ੍ਰਧਾਨ, ਸ਼ਾਂਤੀ ਸਰੂਪ ਸਟੇਟ ਜੁਆਇੰਟ ਸੈਕਟਰੀ ਐਸਸੀ. ਐਸਟੀ ਵਿੰਗ, ਬਲਦੇਵ ਸਿੰਘ ਸਹੋਤਾ ਬਲਾਕ ਪ੍ਰਧਾਨ, ਜਸਵੀਰ ਧੰਜਲ ਬਲਾਕ ਪ੍ਰਧਾਨ, ਬੋਬੀ ਭੱਟੀ ਸੋਹਨ ਲਾਲ ਬਲਾਕ ਪ੍ਰਧਾਨ, ਲਖਬੀਰ ਕੌਰ ਸੰਘੇੜਾ ਸਟੇਟ ਜੁਇੰਟ ਸੈਕਟਰੀ ਮਹਿਲਾ ਵਿੰਗ, ਪਵਨ ਕੁਮਾਰ ਗਿੱਲ, ਮਿੰਟੂ ਧੀਰ ਗੁਰਿੰਦਰ ਸਿੰਘ ਕਲਸੀ, ਨੀਰਮ ਸ਼ਰਮਾ, ਅਮਰੀਕ ਸਿੰਘ ਥਿੰਦ, ਐਮਸੀ ਮੰਗਤ ਰਾਮ, ਸੁਖਵਿੰਦਰ ਗੜਵਾਲ ਬਲਾਕ ਪ੍ਰਭਾਰੀ, ਅਸ਼ਵਨੀ ਕੋਹਲੀ ਜੋਇੰਟ ਸੈਕਟਰੀ ਸਟੇਟ ਟਰੇਡ ਵਿੰਗ, ਮਨੀ ਮਹਿੰਦਰੂ ਯੂਥ ਵਿੰਗ ਆਗੂ ਨਕੋਦਰ ਸਿਟੀ , ਹਿਮਾਂਸ਼ੂ ਜੈਨ ਵਾਈਸ ਪ੍ਰਧਾਨ ਜਿਲ੍ਹਾ ਟਰੇਡਵਿੰਗ, ਦਰਸ਼ਨ ਸਿੰਘ ਟਾਹਲੀ ਪੰਜਾਬ ਸਟੇਟਸ ਸੈਕਟਰੀ , ਸੰਜੀਵ ਅਹੂਜਾ ਵਾਈਸ ਪ੍ਰਧਾਨ ਜਿਲ੍ਹਾ ਟਰੇਡ ਵਿੰਗ, ਬੋਬੀ ਸ਼ਰਮਾ, ਵਿੱਕੀ ਭਗਤ, ਨਰਿੰਦਰ ਸ਼ਰਮਾ ਸੀਨੀਅਰ ਆਗੂ, ਡਾਕਟਰ ਜੀਵਨ ਸਹੋਤਾ, ਮਨੀ ਮਹਿੰਦਰੂ ਯੂਥ ਵਿੰਗ ਪ੍ਰਧਾਨ ਨਕੋਦਰ, ਭਰਥਰਾਜ ਰਾਜਾ, ਮਨਮੋਹਣ ਸਿੰਘ ਟੱਕਰ , ਅਮਿਤ ਕਨਵਰ ਆਦਿ ਹਾਜ਼ਰ ਸਨ ।