ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਬਾਰਵੀਂ ਅਤੇ ਅੱਠਵੀਂ ਜਮਾਤ ਦਾ ਸਾਲਾਨਾ ਨਤੀਜੇ 2023-24 ਵਿੱਚ ਬਾਬਾ ਭਗਤ ਸਿੰਘ ਬਿਲਗਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਿਲਗਾ ਦਾ ਨਤੀਜਾ ਸ਼ਾਨਦਾਰ ਰਿਹਾ। ਬਾਰਵੀਂ ਜਮਾਤ ਵਿੱਚ, ਜਿਸ ਵਿੱਚ ਸਾਇੰਸ, ਕਮਰਸ ਤੇ ਆਰਟਸ ਤਿੰਨਾਂ ਗਰੁੱਪਾਂ ਦਾ ਨਤੀਜਾ ਬਹੁਤ ਸ਼ਾਨਦਾਰ ਆਇਆ।
ਸਾਇੰਸ ਗਰੁੱਪ ਵਿੱਚ ਸੀਮਾ ਪੁੱਤਰੀ ਗੁਰਦਿਆਲ ਨੇ 86. 6 % ਅੰਕ ਲੈ ਕੇ ਪਹਿਲਾ ਸਥਾਨ, ਮੁਸਕਾਨ ਪੁੱਤਰੀ ਤਰਲੋਚਨ ਲਾਲ ਨੇ 86.3 ਲੈ ਕੇ ਦੂਸਰਾ ਸਥਾਨ, ਸਿਮਰਨ ਕੌਰ ਪੁੱਤਰੀ ਤੀਰਥ ਰਾਮ ਨੇ 86% ਅੰਕ ਲੈ ਕੇ ਤੀਸਰਾ ਸਥਾਨ ਹਾਸਲ ਕੀਤਾ।

ਕਮਰਸ ਗਰੁੱਪ ਵਿੱਚ ਭੂਮਿਕਾ ਪੁੱਤਰੀ ਰਾਕੇਸ਼ ਕੁਮਾਰ ਨੇ 93.6% ਲੈ ਕੇ ਪਹਿਲਾ ਸਥਾਨ, ਜਸਜੀਤ ਪੁੱਤਰੀ ਪ੍ਰਭਜੀਤ ਨੇ 93.2 % ਅੰਕ ਲੈ ਕੇ ਦੂਸਰਾ ਸਥਾਨ, ਰਿਤਿਕਾ ਪੁੱਤਰੀ ਸੰਦੀਪ ਕੁਮਾਰ ਨੇ 89.4% ਅੰਕ ਲੈ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ।

ਆਰਟਸ ਗਰੁੱਪ ਵਿੱਚ ਨਵਦੀਪ ਪੁੱਤਰੀ ਬਲਜੀਤ ਸਿੰਘ ਨੇ 87.8% ਅੰਕ ਲੈ ਕੇ ਪਹਿਲਾ ਸਥਾਨ, ਕੋਮਲ ਪੁੱਤਰੀ ਸੁਖਵਿੰਦਰ ਸਿੰਘ ਨੇ 86.6 ਪ੍ਰਤੀਸ਼ਤ ਅੰਕ ਲੈ ਕੇ ਦੂਸਰਾ ਸਥਾਨ, ਗੁਰਸ਼ਰਨ ਕੌਰ ਪੁੱਤਰੀ ਕੁਲਵੰਤ ਸਿੰਘ ਨੇ 85.2% ਅੰਕ ਲੈ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ।

ਇਸੇ ਤਰ੍ਹਾ ਅੱਠਵੀਂ ਜਮਾਤ ਵਿੱਚ ਕਿਰਨਜੋਤ ਪੁੱਤਰੀ ਦਲਬੀ ਰਾਮ ਨੇ 97.5% ਅੰਕ ਲੈ ਕੇ ਪਹਿਲਾ ਸਥਾਨ ਰਬਿਕਾ ਪੁੱਤਰੀ ਪਲਵਿੰਦਰ ਨੇ 85.5% ਅੰਕ ਲੈ ਕੇ ਦੂਸਰਾ ਸਥਾਨ, ਕੰਗਨਾ ਵਾਲੀਆ ਪੁੱਤਰੀ ਮਨਜੀਤ ਕੁਮਾਰ ਨੇ 81.3 % ਅੰਕ ਲੈ ਕੇ ਤੀਸਰਾ ਸਥਾਨ ਹਾਸਿਲ ਕੀਤਾ ਇਸ ਮੌਕੇ ਸਕੂਲ ਦੇ ਇੰਚਾਰਜ ਸ੍ਰੀ ਮੰਗਤ ਵਾਲੀਆ ਤੇ ਸਮੂਹ ਸਟਾਫ ਨੇ ਵਿਦਿਆਰਥੀਆਂ ਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਅੱਗੇ ਵੀ ਇਸੇ ਤਰ੍ਹਾਂ ਸ਼ਾਨਦਾਰ ਨਤੀਜੇ ਦੀ ਆਸ ਕੀਤੀ ਹੈ।
