ਬੀ. ਜੇ.ਪੀ.ਅਤੇ ਇਸ ਦੀਆਂ ਸਹਿਯੋਗੀ ਪਾਰਟੀਆਂ ਦਾ ਕਿਰਦਾਰ ਲੋਕਾਂ ਦੀ ਕਚਿਹਰੀ ਵਿੱਚ ਨੰਗਾਂ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਾਂਗੇ – ਜਰਨੈਲ ਫਿਲੌਰ
ਫਿਲੌਰ 2 ਮਈ 2024- ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ( ਆਰ. ਅੇੈਮ. ਪੀ. ਆਈ. ) ਵੱਲੋ ” ਕਾਰਪੋਰੇਟ ਪੱਖੀ ਫਿਰਕੂ-ਫਾਸ਼ੀਵਾਦੀ ਸੱਤਾ ਨੂੰ ਉਖਾੜ ਸੁੱਟੋ ” ਵਾਲਾ ਕਿਤਾਬਚਾ ਘਰ ਘਰ ਵਿੱਚ ਪਹੁੰਚਾਉਣ ਲਈ ਮੁਹਿੰਮ ਆਰੰਭੀ ਗਈ ਹੈ। ਇਸ ਸਮੇਂ ਮੁਹਿੰਮ ਦੀ ਸ਼ੁਰੂਆਤ ਫਿਲੌਰ ਸ਼ਹਿਰ ਵਿੱਚ ਕਰਦਿਆਂ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਆਗੂ ਜਰਨੈਲ ਫਿਲੌਰ ਨੇ ਦੱਸਿਆ ਕਿ ਹਲਕਾ ਫਿਲੌਰ ਵਿੱਚ ਹਜਾਰਾਂ ਕਿਤਾਬਚੇ ਵੰਡਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ ਇਸ ਸਮੇਂ ਉਨ੍ਹਾਂ ਕਿਹਾ ਕਿ ਕਿਤਾਬਚੇ ਰਾਹੀਂ ਫਿਰਕੂ-ਫਾਸ਼ੀਵਾਦੀ ਭਾਜਪਾ ਵਲੋ ਸੱਤਾ ਦੇ ਸਹਾਰੇ ਪਾਈਆਂ ਜਾ ਰਹੀਆਂ ਵੰਡੀਆਂ ਤੇ ਲੋਕਾਂ ਤੇ ਕੀਤੇ ਜੁਲਮਾਂ ਦਾ ਕੱਚਾ ਚਿੱਠਾ ਜਾਰੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬੀ ਜੇ ਪੀ ਦੇ ਘਿਨਾਉਣੇ ਕਿਰਦਾਰ ਨੂੰ ਲੋਕਾਂ ਦੀ ਕਚਿਹਰੀ ਵਿੱਚ ਪੂਰੀ ਤਰ੍ਹਾਂ ਨੰਗਾ ਕੀਤਾ ਜਾਵੇਗਾ। ਇਸ ਸਮੇਂ ਸ਼ਹਿਰ ਦੀਆਂ ਦੁਕਾਨਾਂ, ਘਰਾਂ ਤੇ ਰੇਹੜੀ ਫੜੀ ਵਾਲਿਆਂ ਨੂੰ ਕਿਤਾਬਚੇ ਵੰਡੇ ਗਏ। ਇਸ ਸਮੇਂ ਕਾਮਰੇਡ ਜਰਨੈਲ ਫਿਲੌਰ ਤੋਂ ਇਲਾਵਾ ਮਾਸਟਰ ਹੰਸ ਰਾਜ, ਪਰਸ਼ੋਤਮ ਫਿਲੌਰ, ਡਾਕਟਰ ਸੰਦੀਪ ਕੁਮਾਰ, ਹਨੀ ਸੰਤੋਖਪੁਰਾ, ਦੀਪਾ ਨੰਗਲ, ਪਰਸ਼ੋਤਮ ਨਗਰ ਹੰਸ ਕੌਰ ਰਵਿੰਦਰ ਠੇਕੇਦਾਰ, ਹਰਮਨਪ੍ਰੀਤ, ਰਾਮ ਪਾਲ, ਅਰਸ਼ਦੀਪ, ਸੁਨੀਤਾ ਫਿਲੌਰ, ਕਮਲਜੀਤ ਕੌਰ, ਆਸ਼ਾ ਰਾਣੀ, ਕਮਲਜੀਤ ਬੰਗੜ, ਸਰੋਜ ਰਾਣੀ, ਰਾਮ ਪਾਲ, ਗੋਬਿੰਦ ਰਾਮ, ਜੋਗਿੰਦਰ ਪਾਲ ਕਾਲਾ, ਤਰਸੇਮ ਲਾਲ, ਪਰਮਜੀਤ ਸੰਧੂ, ਸਾਬੀ ਜਗਤਪੁਰ, ਗੁਰਬਚਨਾ ਰਾਮ, ਹਨੀ ਕਲੋਨੀ, ਰਵਿੰਦਰ ਪਾਲ ਆਦਿ ਹਾਜਰ ਸਨ।
