Breaking
Thu. Mar 27th, 2025

ਦਲ ਬਦਲੂ ਲੀਡਰਾਂ ਦਾ ਕੋਈ ਸਟੈਂਡ ਨਹੀਂ, ਪਰ ਪਾਰਟੀ ਵਰਕਰ ਕਦੇ ਨਹੀਂ ਬਦਲਦਾ-ਚਰਨਜੀਤ ਸਿੰਘ ਚੰਨੀ

ਗੁਰਾਇਆ ‘ਤੇ ਫਿਲੌਰ ‘ਚ ਲੋਕਾਂ ਦੇ ਵੱਡੇ ਇਕੱਠ ਨੇ ਕਾਂਗਰਸ ਦੀ ਜਿੱਤ ਦੇ ਦਿੱਤੇ ਸਾਫ਼ ਸੰਕੇਤ

ਫਿਲੌਰ, 2 ਮਈ 2024-ਜਲੰਧਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਫਿਲੌਰ ਹਲਕੇ ਵਿੱਚ ਕੀਤੀਆਂ ਗਈਆਂ ਵਰਕਰ ਮਿਲਣੀਆਂ ਰੈਲੀਆਂ ‘ਚ ਬਦਲ ਗਈਆਂ। ਇੰਨਾਂ ਵਰਕਰ ਮੀਟਿੰਗਾਂ ਦੌਰਾਨ ਹਾਜ਼ਰ ਲੋਕਾਂ ਨੇ ਹੱਥ ਖੜ੍ਹੇ ਕਰਕੇ ਚਰਨਜੀਤ ਸਿੰਘ ਚੰਨੀ ਨੂੰ ਫਿਲੌਰ ਤੋਂ ਜਿਤਾਉਣ ਦਾ ਸਮਰਥਨ ਕੀਤਾ। ਇਸ ਦੌਰਾਨ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਗੁਰਾਇਆ ਅਤੇ ਫਿਲੌਰ ਵਿੱਚ ਪਾਰਟੀ ਦਫ਼ਤਰਾਂ ਦਾ ਵੀ ਉਦਘਾਟਨ ਕੀਤਾ। ਇਸ ਤੋਂ ਪਹਿਲਾਂ ਚੰਨੀ ਸ਼੍ਰੀ ਰਿਸ਼ੀ ਕੁਟੀਆ ਰਾਮ ਮੰਦਿਰ, ਗੁਰਦੁਆਰਾ ਸ਼੍ਰੀ ਗੁਰੂ ਅਰਜਨ ਦੇਵ ਜੀ ਮੌ ਸਾਹਿਬ ਤੇ ਸ੍ਰੀ ਗੁਰੂ ਰਵਿਦਾਸ ਮੰਦਿਰ ਨੂਰਮਹਿਲ ਰੋਡ ਫਿਲੌਰ ਵਿਖੇ ਵੀ ਨਤਮਸਤਕ ਹੋਏ।

ਹਮਿਲਨ ਪੈਲਸ ਗੁਰਾਇਆ ਅਤੇ ਪ੍ਰੀਤਮ ਪੈਲਸ ਫਿਲੌਰ ਵਿਖੇ ਹੋਏ ਲੋਕਾਂ ਦੇ ਵੱਡੇ ਇਕੱਠਾਂ ਨੇ ਚਰਨਜੀਤ ਸਿੰਘ ਚੰਨੀ ਦੀ ਜਿੱਤ ਦੇ ਸਾਫ਼ ਸੰਕੇਤ ਦੇ ਦਿੱਤੇ ਹਨ। ਇਸ ਮੌਕੇ ‘ਤੇ ਬੋਲਦਿਆਂ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਦਲ ਬਦਲੂ ਲੀਡਰਾਂ ਦਾ ਕੋਈ ਸਟੈਂਡ ਨਹੀਂ ਹੈ ਜਦ ਕਿ ਪਾਰਟੀ ਦਾ ਵਰਕਰ ਕਦੇ ਨਹੀਂ ਬਦਲਦਾ। ਚੰਨੀ ਨੇ ਕਿਹਾ ਕਿ ਉਹਨਾਂ ਕੋਲ ਵਿਕਾਸ ਦਾ ਮਾਡਲ ਹੈ ਤੇ ਉਨ੍ਹਾਂ ਖਰੜ ਅਤੇ ਸ਼੍ਰੀ ਚਮਕੌਰ ਸਾਹਿਬ ਵਿਕਾਸ ਕਰਕੇ ਦਿਖਾਇਆ ਹੈ ਜਦ ਕਿ ਹੁਣ ਜਲੰਧਰ ਹਲਕੇ ਦੀ ਨੁਹਾਰ ਵੀ ਬਦਲੀ ਜਾਵੇਗੀ। ਉਹਨਾਂ ਕਿਹਾ ਕਿ ਫਿਲੌਰ ਹਲਕੇ ਦੀਆਂ ਸਮੱਸਿਆਵਾਂ ਪ੍ਰਤੀ ਇੱਥੋਂ ਦੇ ਮੋਹਤਵਰ ਲੋਕਾਂ ਨੇ ਉਹਨਾਂ ਨੂੰ ਦੱਸਿਆ ਹੈ ਤੇ ਇਸ ਹਲਕੇ ਦਾ ਸਰਵਪੱਖੀ ਵਿਕਾਸ ਕਰਵਾਉਣਾ ਉਨ੍ਹਾਂ ਦੀ ਜ਼ਿੰਮੇਵਾਰੀ ਹੋਵੇਗੀ। ਸ. ਚੰਨੀ ਨੇ ਆਮ ਆਦਮੀ ਪਾਰਟੀ ਦੀ ਮੌਜੂਦਾ ਪੰਜਾਬ ਸਰਕਾਰ ਤੇ ਵਰ੍ਹਦਿਆਂ ਕਿਹਾ ਕਿ ਇਸ ਸਰਕਾਰ ਦੇ ਕਾਰਜਕਾਲ ਦੌਰਾਨ ਕਿਸੇ ਵੀ ਪੰਚਾਇਤ ਅਤੇ ਕੌਂਸਲ ਨੂੰ ਵਿਕਾਸ ਲਈ ਕੋਈ ਗ੍ਰਾਂਟ ਨਹੀਂ ਮਿਲੀ ਜਦ ਕਿ ਉਹਨਾਂ ਦੇ ਮੁੱਖ ਮੰਤਰੀ ਰਹਿੰਦਿਆਂ ਦਿੱਤੀਆਂ ਗ੍ਰਾਂਟਾ ਵੀ ਸਰਕਾਰ ਨੇ ਵਾਪਸ ਲੈ ਲਈਆਂ ਹਨ।ਜਿਸ ਕਾਰਨ ਸੂਬੇ ਦੇ ਵਿਕਾਸ ਵਿੱਚ ਵੱਡੀ ਖੜੋਤ ਆ ਗਈ ਹੈ। ਉਹਨਾਂ ਕਿਹਾ ਕਿ ਇਸ ਸਰਕਾਰ ਨੇ ਦਿੱਲੀ ਵਾਲਿਆਂ ਦਾ ਰਲ ਕੇ ਸਾਡੇ ਕਿਸਾਨਾਂ ਤੇ ਅੱਤਿਆਚਾਰ ਕੀਤਾ ਹੈ ਤੇ ਸਾਡਾ ਨੌਜਵਾਨ ਮਾਰਨ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ। ਉਹਨਾਂ ਕਿਹਾ ਕਿ ਕਿਸਾਨਾਂ ਪੱਖੀ ਵੱਡੀਆਂ ਵੱਡੀਆਂ ਗੱਲਾਂ ਮਾਰਨ ਵਾਲੇ ਮੁੱਖ ਮੰਤਰੀ ਨੇ ਜਿੱਥੇ ਕਿ ਕਿਸਾਨਾਂ ਤੇ ਕਹਿਰ ਢਵਾਇਆ ਹੈ ਉੱਥੇ ਹੀ ਆਂਡਿਆਂ ਤੱਕ ਦਾ ਮੁਆਵਜਾ ਦੇਣ ਦੇ ਦਾਅਵੇ ਕਰਨ ਵਾਲੇ ਮੁੱਖ ਮੰਤਰੀ ਨੇ ਕਿਸਾਨਾਂ ਦੇ ਹੋਏ ਨੁਕਸਾਨ ਦਾ ਕੋਈ ਮੁਆਵਜ਼ਾ ਨਹੀਂ ਦਿੱਤਾ ਹੈ। ਉਹਨਾਂ ਕਿਹਾ ਕਿ ਮਹਿਲਾਵਾਂ ਨੂੰ ਇੱਕ ਇੱਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਕਰਕੇ ਸਰਕਾਰ ਨੇ 25 ਮਹੀਨਿਆਂ ਤੱਕ ਕੁੱਝ ਨਹੀਂ ਦਿੱਤਾ।ਇਸ ਮੌਕੇ ਤੇ ਜਿਲਾ ਕਾਂਗਰਸ ਦੇ ਪ੍ਰਧਾਨ ਤੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਸਾਬਕਾ ਮੰਤਰੀ ਅਮਰਜੀਤ ਸਿੰਘ ਸਮਰਾ, ਸਾਬਕਾ ਵਿਧਾਇਕ ਨਵਜੋਤ ਦਾਹੀਆ, ਕਲਮਦੀਪ ਸਿੰਘ ਬਿੱਟੂ ਪ੍ਰਧਾਨ ਨਗਰ ਕੌਂਸਲ, ਮਹਿੰਦਰਪਾਲ ਚੁੰਬਰ ਪ੍ਰਧਾਨ ਨਗਰ ਕੌਂਸਲ ਫਿਲੌਰ, ਨਵਦੀਪ ਦੀਪ, ਸੋਢੀ ਰਾਮ ਗੋਹਾਵਰ ,ਪਹਿਲਵਾਨ ਸੁਰਜੀਤ ਸਿੰਘ ਲੱਲੀ, ਰਾਮ ਲੁਭਾਇਆ ਪੁੰਜ, ਜੀਵਨ ਦਾਸ, ਅਨਿਲ ਜੌਸ਼ੀ ਸ਼ਹਿਰੀ ਪ੍ਰਧਾਨ,ਕੌਸਲਰ ਸਤਨਾਮ ਕੌਰ, ਹਰਬੰਸ, ਰਾਜੀਵ ਬਿੱਟੂ, ਮੱਖਣ ਸਿੰਘ ਖਹਿਰਾ ਸਾਬਕਾ ਚੇਅਰਮੈਨ ਮਾਰਕਿਟ ਕਮੇਟੀ, ਸੁਰਜੀਤ ਸਿੰਘ ਦੁੱਲੇ ਸਾਬਕਾ ਸੰਮਤੀ ਮੈਂਬਰ, ਕੌਂਸਲਰ ਰਾਜ ਕੁਮਾਰ ਸੰਧੂ, ਰਾਏ ਬਰਿੰਦਰ, ਜਸਪਾਲ ਜੱਸੀ, ਰਾਜ ਕੁਮਾਰ ਹੰਸ, ਵਿਜੈ ਬਿੱਲਾ, ਨਰਿੰਦਰ ਗੋਇਲ, ਸਰਵਜੀਤ ਸਿੰਘ ਸਰਪੰਚ, ਲਖਵਿੰਦਰ ਸਿੰਘ, ਜਸਵਿੰਦਰ ਜੱਸੀ ਵਾਇਸ ਚੇਅਰਮੈਨ ਬਲਾਕ ਸੰਮਤੀ,ਅਨਿਲ ਜੋਸ਼ੀ ਸਿਟੀ ਪ੍ਰਧਾਨ ਕਾਂਗਰਸ, ਸੁਖਰਾਜ ਢਿੱਲੋਂ, ਮਹਬੰਸ ਮਹਿੰਦਲੀ, ਰੂਬੀ ਸ਼ਰਮਾ, ਸਤਵਿੰਦਰ ਹੈਪੀ, ਜੀਵਨ ਦਾਸ, ਸੌਰਵ ਸ਼ਰਮਾ, ਸ਼ਿਵ, ਅਸ਼ੀਸ਼ ਸ਼ੁਕਲਾ, ਕੈਲਾਸ਼ ਸ਼ਰਮਾ ਅਤੇ ਮੁਨੀਸ਼ ਜੈਨ ਸਮੇਤ ਵੱਡੀ ਗਿਣਤੀ ਵਿਚ ਪੰਚ, ਸਰਪੰਚ, ਕੌਂਸਲਰ, ਜਿਲਾ ਪ੍ਰੀਸ਼ਦ ਤੇ ਬਲਾਕ ਸੰਮਤੀ ਮੈਂਬਰਾਂ ਤੋ ਇਲਾਵਾ ਇਲਾਕੇ ਦੇ ਮੋਹਤਵਰ ਲੋਕ ਹਾਜ਼ਰ ਹੋਏ।

By admin

Related Post

Leave a Reply

Your email address will not be published. Required fields are marked *