ਅਠੱਵੀ ਦਾ ਆਇਆ ਨਤੀਜਾ
ਬਿਲਗਾ, 30 ਅਪ੍ਰੈਲ 2024-ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋ 8 ਅਠੱਵੀ ਜਮਾਤ ਦੇ ਐਲਾਨੇ ਨਤੀਜੇ ‘ਚ ਪੰਜਾਬ ਦੀ ਮੈਰਿਟ ਵਿਚ ਗੌਰਮਿੰਟ ਗਰਲਜ਼ ਹਾਈ ਸਕੂਲ ਤਲਵਣ ਦੀਆਂ ਅੱਠਵੀਂ ਜਮਾਤ ਦੀਆਂ ਵਿਦਿਆਰਥਣ ਪ੍ਰਭਨੂਰ ਭੇਲੇ ਨੇ ਅੰਕ 593/600, 98.83%, ਰੈਕ 007 ਪ੍ਰਾਪਤ ਕੀਤਾ। ਨਵਨੂਰ ਭੇਲੇ ਨੇ ਅੰਕ 590/600, 98.33%, ਰੈਂਕ 0010 ਪ੍ਰਾਪਤ ਕੀਤਾ।
ਪੰਜਾਬ ਮੈਰਿਟ ਵਿਚ ਸਥਾਨ ਪ੍ਰਾਪਤ ਕਰਕੇ ਪਿੰਡ ਤਲਵਣ ਦਾ ਮਾਣ ਵਧਾਇਆ ਹੈ। ਦੋਵੇ ਸਕੀਆਂ ਭੈਣਾਂ ਦੇ ਪਿਤਾ ਲਖਵਿੰਦਰ ਸਿੰਘ ਭੇਲੇ ਦੁਕਾਨ ਚਲਾਉਂਦੇ ਹਨ ਮਾਤਾ ਜਸਵਿੰਦਰ ਕੌਰ ਇਕ ਨਿੱਜੀ ਸਕੂਲ ਵਿੱਚ ਅਧਿਆਪਕਾ ਹੈ। ਇਨ੍ਹਾਂ ਹੋਣਹਾਰ ਧੀਆਂ ਦਾ ਨਾਂਅ ਮੈਰਿਟ ਸੂਚੀ ਵਿਚ ਆਉਣ ਦਾ ਪਤਾ ਲੱਗਣ ‘ਤੇ ਪਿੰਡ ਵਿਚ ਉਨ੍ਹਾਂ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ। ਸਕੂਲ ਦੇ ਇੰਚਾਰਜ ਇੰਦਰਜੀਤ ਅਤੇ ਸਮੂਹ ਸਟਾਫ ਦੀ ਮੇਹਨਤ ਰੰਗ ਲਿਆਈ ਹੈ ਜਿਸ ਦਾ ਸਿਹਰਾ ਉਹਨਾਂ ਨੂੰ ਅਤੇ ਮਾਤਾ ਪਿਤਾ ਨੂੰ ਜਾਂਦਾ ਹੈ।