ਫਿਲੌਰ, ਅਪ੍ਰੈਲ 2024-ਪਿੰਡ ਮੁਠੱਡਾ ਕਲਾਂ ਦੀ ਸਰਬ ਸਾਂਝੀ ਡਾ. ਬੀਆਰ ਅੰਬੇਡਕਰ ਪ੍ਰਬੰਧਕ ਕਮੇਟੀ ਵਲੋਂ ਡਾ. ਅੰਬੇਡਕਰ ਦੇ ਜਨਮ ਦਿਵਸ ਨੂੰ ਸਮ੍ਰਪਿਤ ਨਾਟਕ ਮੇਲਾ ਕਰਵਾਇਆ। ਜਿਸ ‘ਚ ਡਾ. ਅੰਬੇਡਕਰ ਦੇ ਜੀਵਨ ਸੰਬੰਧੀ ਸੰਘਰਸ਼ ਬਾਰੇ ਚਰਚਾ ਕੀਤੀ ਗਈ। ਮੂਲ ਨਿਵਾਸੀ ਸੰਘ ਦੇ ਨਿਤਨ ਥਾਬਲਕੇ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਡਾ. ਅੰਬੇਡਕਰ ਜਿਹਨਾਂ ਤਿੰਨ ਸਖ਼ਸ਼ੀਅਤਾਂ ਤੋਂ ਪ੍ਰਭਾਵਿਤ ਸਨ, ਉਨ੍ਹਾਂ ਨੇ ਔਰਤਾਂ ਨੂੰ ਬਹੁਤ ਉੱਚਾ ਚੁੱਕਿਆ। ਔਰਤਾਂ ਦੇ ਵੱਡੇ ਯੋਗਦਾਨ ਦਾ ਪ੍ਰਗਟਾਵਾ ਸੰਵਿਧਾਨ ‘ਚ ਬਰਾਬਰਤਾ ਵਾਲੇ ਹੱਕ ਤੋਂ ਵੀ ਹੁੰਦਾ ਹੈ। ਇਸ ਮੌਕੇ ਡਾ. ਸਰਬਜੀਤ ਮੁਠੱਡਾ ਨੇ ਕਿਹਾ ਕਿ ਡਾ. ਅੰਬੇਡਕਰ ਦੇ ਵਿਚਾਰਾਂ ਦੀ ਅਜੋਕੇ ਦੌਰ ‘ਚ ਹੋਰ ਵੀ ਮਹੱਤਤਾ ਵੱਧ ਜਾਂਦੀ ਹੈ ਕਿਉਂਕਿ ਅੱਜ ਸੰਵਿਧਾਨ ਨੂੰ ਖਤਰੇ ਖੜੇ ਹੋ ਰਹੇ ਹਨ।
ਸਮਾਗਮ ਦੌਰਾਨ ਪ੍ਰਾਇਮਰੀ ਸਕੂਲ ਦੇ ਪੜ੍ਹਾਈ ‘ਚ ਅਵੱਲ ਰਹਿਣ ਵਾਲੇ ਬੱਚਿਆਂ ਨੂੰ ਵੀ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਪ੍ਰਗਤੀ ਕਲਾ ਕੇਂਦਰ ਰਜਿ. ਲਾਂਧੜਾ ਦੀ ਨਾਟਕ ਟੀਮ ਨੇ ਕੋਰੀਓਗ੍ਰਾਫੀਆਂ, “ਐ ਔਰਤ ਤੇਰੀ ਦਰਦ ਕਹਾਣੀ”, “ਜਾਗ ਮਿੱਟੀ ਦਿਆ ਮਾਧੋਆ (ਓਪੇਰਾ), ਭੀਮ ਮਹਾਨ, ਅਸਲ ਪੜ੍ਹਾਈ, ਮੰਗਤੀ (ਨਾਟਕ) ਦੀ ਸੋਢੀ ਰਾਣਾ ਦੀ ਨਿਰਦੇਸ਼ਨਾ ਹੇਠ ਖ਼ੂਬਸੂਰਤ ਪੇਸ਼ਕਾਰੀਆਂ ਕੀਤੀਆਂ ਗਈਆਂ। ਪ੍ਰਬੰਧਕਾਂ ਨੇ ਪ੍ਰਵਾਸੀ ਭਾਰਤੀਆਂ ਅਤੇ ਪਿੰਡ ਵਾਸੀਆਂ ਦਾ ਸਹਿਯੋਗ ਲਈ ਧੰਨਵਾਦ ਕੀਤਾ।