ਬਿਲਗਾ, 30 ਅਪ੍ਰੈਲ 2024-ਸ਼ੀਲਾ ਰਾਣੀ ਤਾਂਗੜੀ ਡੀ.ਏ.ਵੀ. ਪਬਲਿਕ ਸਕੂਲ ਬਿਲਗਾ ਵਿਖੇ ਨੈਸ਼ਨਲ ਖੇਡਾਂ ਤਹਿਤ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ । ਜ਼ਿਕਰਯੋਗ ਹੈ ਕਿ ਇਹ ਖੇਡਾਂ ਜਨਵਰੀ 2024 ਵਿੱਚ ਕਰਵਾਈਆਂ ਗਈਆਂ ਸਨ ।
ਸਕੂਲ ਦੇ ਵਿਦਿਆਰਥੀਆਂ ਆਨੰਦਸ਼ੀਲ, ਜਸਕਰਨ ਜੌਹਲ ਅਤੇ ਸੁਖਰਾਜਪ੍ਰੀਤ ਨੇ ਵੇਟਲਿਫਟਿੰਗ ਵਿੱਚ ਆਪੋ-ਆਪਣੇ ਵਰਗ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਸੋਨੇ ਦਾ ਤਗਮਾ ਜਿੱਤਿਆ । ਜਿਨ੍ਹਾਂ ਦੀ ਹੌਸਲਾ ਅਫਜ਼ਾਈ ਲਈ ਡੀ.ਏ.ਵੀ. ਕਾਲਜ ਪ੍ਰਬੰਧਕ ਕਮੇਟੀ ਨਵੀ ਦਿਲੀ ਦੇ ਮੁੱਖੀ ਸ੍ਰੀ ਪੂਨਮ ਸੂਰੀ ਦੀ ਅਗਵਾਈ ਹੇਠ ਹੋਇਆ । ਜੇਤੂ ਵਿਦਿਆਰਥੀਆਂ ਨੂੰ 5100 ਰੁਪਏ ਦਾ ਚੈੱਕ, ਗੋਲਡ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ।

ਇਸ ਮੌਕੇ ਸਕੂਲ ਦੇ ਕਾਰਜਕਾਰੀ ਅਧਿਆਪਕ ਸ਼੍ਰੀ ਸੰਜੀਵ ਗੁਜਰਾਲ ਨੇ ਇਸ ਕਾਮਯਾਬੀ ਦਾ ਸਿਹਰਾ ਸਕੂਲ ਦੇ ਡੀ.ਪੀ.ਈ. ਅਧਿਆਪਕ ਸ਼੍ਰੀ ਬਲਵਿੰਦਰ ਸਿੰਘ ਅਤੇ ਸ਼੍ਰੀ ਜਸਪਿੰਦਰ ਸਿੰਘ ਨੂੰ ਦਿੰਦੇ ਹੋਏ ਕਿਹਾ ਕਿ ਅੱਜ ਸਾਡੇ ਦੇਸ਼ ਨੂੰ ਵੀ ਅਜਿਹੇ ਨੌਜਵਾਨਾਂ ਦੀ ਲੋੜ ਹੈ ਜੋ ਅੰਤਰਰਾਸ਼ਟਰੀ ਪੱਧਰ ‘ਤੇ ਦੇਸ਼ ਦਾ ਨਾਂ ਰੌਸ਼ਨ ਕਰ ਸਕਦਾ ਹੈ । ਉਨ੍ਹਾਂ ਅਜਿਹੇ ਮੌਕੇ ਪ੍ਰਦਾਨ ਕਰਨ ਲਈ ਡੀ.ਏ.ਵੀ. ਕਾਲਜ ਪ੍ਰਬੰਧਕੀ ਕਮੇਟੀ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ।
ਇਸ ਮੌਕੇ ਸਕੂਲ ਦੇ ਪ੍ਰਧਾਨ ਸ਼੍ਰੀ ਅਸ਼ਵਨੀ ਤਾਂਗੜੀ, ਵਾਈਸ ਚੇਅਰਮੈਨ ਸ਼੍ਰੀ ਅਜੇ ਗੋਸਵਾਮੀ, ਮੈਨੇਜਰ ਸ਼੍ਰੀਮਤੀ ਸਵੀਨ ਪੁਰੀ ਅਤੇ ਏ.ਆਰ.ਓ. ਡਾ. ਸ਼੍ਰੀਮਤੀ ਰਸ਼ਮੀ ਵਿਜ ਨੇ ਵੀ ਆਪਣੇ ਵਧਾਈ ਸੰਦੇਸ਼ ਭੇਜੇ ।