ਇਕ ਨੂੰ ਪ੍ਰਧਾਨ ਲਗਾਇਆ ਦੂਸਰੇ ਨੂੰ ਹਟਾਇਆ
ਆਮ ਆਦਮੀ ਪਾਰਟੀ ਵੱਲੋ ਸੰਗਠਨ ਨੂੰ ਲੈ ਕੇ ਕੀਤੀਆਂ ਨਵੀਆਂ ਨਿਯੁਕਤੀਆਂ ਨੇ ਇਕ ਵਾਰ ਜਰੂਰ ਚਰਚਾ ਛੇੜ ਦਿੱਤੀ ਹੈ ਕਿ ਕੰਮ ਨਹੀ ਤਾਂ ਅਹੁਦਾ ਵੀ ਨਹੀ। 2014 ਤੋਂ ਲੈ ਕੇ 2022 ਵਿੱਚ ਸਰਕਾਰ ਬਣਨ ਤੱਕ ਪੁਰਾਣੇ ਵਰਕਰਾਂ ਦਾ ਆਖਣਾ ਕਿ ਪਾਰਟੀ ਅਸੀਂ ਖੜੀ ਕਰਨ ਵਾਲੇ ਹਾਂ, ਇਹ ਸੱਚ ਹੈ ਪਰ ਕੀ ਹੁਣ ਲੋਕਾਂ ਨਾਲ ਕੀਤੇ ਵਾਆਦਿਆ ਮੁਤਾਬਕ ਲੋਕਾਂ ਨੂੰ ਦਿਖਾਏ ਸਬਜ ਬਾਗਾਂ ਮੁਤਾਬਕ ਖਰੇ ਉਤਰ ਰਹੇ ਹਨ? ਕੀ ਪਾਰਟੀ ਦੇ ਜਥੇਬੰਦਕ ਢਾਂਚੇ ਦੇ ਪੁਨਰਗਠਨ ਲਈ ਤਤਪਰ ਹਨ? ਪਾਰਟੀ ਹਾਈਕਮਾਂਡ ਦੀਆਂ ਮੀਟਿੰਗਾਂ ਵਿੱਚ ਲਗਾਤਾਰ ਹਾਜ਼ਰੀ ਚੈੱਕ, ਬਲਾਕ ਪੱਧਰ ਤੋਂ ਲੈ ਕੇ ਬੂਥ ਤੱਕ ਪਾਰਟੀ ਅਹੁਦੇਦਾਰਾਂ ਦੀ ਹਾਜ਼ਰੀ ਦੀ ਗਿਣਤੀ ਮਿਣਤੀ, ਲਗਦਾ ਕਿਸੇ ਦਾ ਜਮਾਤ ‘ਚ ਨਾਮ ਕੱਟਣ ਵਿੱਚ ਸਹਾਈ ਹੋਈ ਲੱਗਦੀ ਹੈ। ਅਗਰ ਮਿਸਾਲ ਵਜੋਂ ਵੱਡੇ ਪੱਧਰ ਤੇ ਜਲੰਧਰ ਦੇ ਛਾਉਣੀ ਹਲਕੇ ਤੋਂ ਨਵਾਂ ਇੰਚਾਰਜ ਬੀਬੀ ਰਾਜਵਿੰਦਰ ਕੌਰ ਥਿਆੜਾ ਨੂੰ ਲਗਵਾਉਣ ਅਤੇ ਬਲਾਕ ਪੱਧਰ ਤੇ ਭੁਪਿੰਦਰ ਸਿੰਘ ਸੰਘੇੜਾ ਨੂੰ ਬਲਾਕ ਪ੍ਰਧਾਨ ਲਗਵਾਉਣਾ, ਇਸੇ ਦਾ ਹਿੱਸਾ ਹੈ।
ਕਸਬਾ ਬਿਲਗਾ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਹਲਕਾ ਵਿਧਾਇਕ ਇੰਦਰਜੀਤ ਕੌਰ ਮਾਨ ਵੱਲੋ ਵਿਕਾਸ ਲਈ ਕਰੋੜਾ ਦੇ ਫੰਡ ਲਿਆਉਣ ਵਿੱਚ ਪਿਛਲੀਆਂ ਸਰਕਾਰਾਂ ਦੇ ਮੁਕਾਬਲੇ ਹਨੇਰੀ ਲਿਆਂਦੀ ਹੈ। ਇਥੇ 8 ਅੱਠ ਛੱਪੜਾਂ ਨੂੰ ਜੋੜਨ ਲਈ 32 ਕਰੋੜ ਦੀ ਗਰਾਂਟ ਨਾਲ ਕੰਮ ਚੱਲ ਰਿਹਾ। ਇਸ ਤੋਂ ਇਲਾਵਾ ਹੋਰ ਵੀ ਕਈ ਕੰਮ ਹੋਏ, ਅਗਰ ਇਹਨਾਂ ਕੰਮਾਂ ਨੂੰ ਘਰ ਘਰ ਤੱਕ ਪਹੁੰਚਾਉਣ ਲਈ ਪ੍ਰਚਾਰ ਦੀ ਗੱਲ ਕੀਤੀ ਜਾਵੇ ਤਾਂ ਕਿਧਰੇ ਕੁਝ ਲਗਦਾ ਨਹੀ ਸਗੋਂ ਇਕ ਦੂਸਰੇ ਦੀਆਂ ਲੱਤਾਂ ਖਿੱਚਣ, ਰੁੱਸਣ ਅਤੇ ਲਾਈ ਲੱਗ ਬਣੇ ਰਹਿਣ ਦੀ ਪ੍ਰਵਿਰਤੀ ਨੇ ਵਿਧਾਇਕਾ ਲਈ ਕਈ ਵਾਰ ਸਿਰਦਰਦੀ ਖੜੀ ਕੀਤੀ ।
ਅਕਸਰ ਸੁਣਿਆ ਸੀ ਕਿ ਬਿਲਗਾ ਨੂੰ ਮੌਕੇ ਦੀਆਂ ਸਰਕਾਰਾਂ ਨੇ ਅਣ ਗੌਲਿਆ ਕੀਤਾ। ਪਰ ਵਿਧਾਇਕ ਇੰਦਰਜੀਤ ਕੌਰ ਮਾਨ ਨੇ ਹਲਕੇ ਦੇ ਮੁਕਾਬਲੇ ਬਿਲਗਾ ਨੂੰ ਇਤਿਹਾਸਕ ਧਰਤੀ ਵਜੋ ਪਹਿਲ ਤੇ ਲਿਆ। ਜਿਸ ਨੂੰ ਪਾਰਟੀ ਵਰਕਰਾਂ ਵੱਲੋ ਪੂਰਨ ਸਹਿਯੋਗ ਨਾ ਮਿਲਣਾ ਲਗਦਾ ਕਿ ਇੱਥੇ ਹੁਣ ਤਾਲਮੇਲ ਦੀ ਕਮੀ ਹੀ ਕਿਹਾ ਜਾ ਸਕਦਾ ਹੈ। ਇਹ ਵੀ ਪਤਾ ਲੱਗਿਆ ਕਿ ਕੁਝ ਪਾਰਟੀ ਵਰਕਰ ਵਿਰੋਧੀਆਂ ਦੇ ਹੱਥਾਂ ਵਿੱਚ ਖੇਡਣ ਦੀ ਅੰਦਰ ਖਾਤੇ ਚਰਚਾ ਹੈ। ਪਾਰਟੀ ਵੱਲੋ ਲੱਗਦਾ ਇਕ ਦੀ ਪ੍ਰਧਾਨਗੀ ਖੋਹ ਕੇ ਕੰਮ ਕਰ ਰਹੇ ਵਰਕਰ ਨੂੰ ਦੇ ਦਿੱਤੀ ਹੈ। ਭੁਪਿੰਦਰ ਸਿੰਘ ਪਹਿਲਾਂ ਸਰਗਰਮ ਵਿਅਕਤੀ ਰਿਹਾ ਹੈ ਜਿਸ ਨੂੰ ਰੋਕਣ ਲਈ ਇਕ ਗਰੁੱਪ ਕਾਮਯਾਬ ਹੋ ਗਿਆ ਸੀ ਪਰ ਉਕਿਤ ਗਰੁੱਪ ਵੀ ਕੁਝ ਕਰਕੇ ਨਹੀ ਦਿਖਾ ਸਕਿਆ ਜਿਸ ਦੀ ਮਿਸਾਲ ਸਾਹਮਣੇ ਹੈ।
ਬਿਲਗਾ ਦੇ ਲੋਕ ਮਨਾਂ ਚ ਵਿਧਾਇਕ ਇੰਦਰਜੀਤ ਕੌਰ ਮਾਨ ਨੇ ਜਗਾ ਬਣਾਈ ਹੋਈ ਹੈ। ਉਹਨਾਂ ਵੱਲੋ ਕੀਤੇ ਕੰਮਾਂ ਦੀ ਚਰਚਾ ਹੈ ਜਿਸ ਨੂੰ ਲੈ ਕੇ ਵਿਰੋਧੀਆਂ ਕੋਲ ਕੋਈ ਜਵਾਬ ਨਹੀ ਹੈ। ਹਾਂ ਵਿਰੋਧੀ ਧਿਰ ਲੋਕਲ ਯੂਨਿਟ ਵਿੱਚ ਧੜੇਬੰਦੀ ਕਰਨ ਵਿੱਚ ਕਾਮਯਾਬ ਰਿਹਾ ਹੈ ਵਿਰੋਧੀ ਧਿਰ ਦੀ ਇਹ ਲੋੜ ਹੁੰਦੀ ਹੀ ਹੈ। ਕਿਉਕਿ ਆਮ ਆਦਮੀ ਪਾਰਟੀ ਦੇ ਵਰਕਰ ਸਿਆਸੀ ਪਰਿਵਾਰਾਂ ਨਾਲ ਸਬੰਧਤ ਨਹੀ ਹੋਣ ਕਰਕੇ ਅਜਿਹਾ ਕੁਝ ਵਾਪਰਿਆ ਹੈ ਤਾਹੀਓ ਬਿਲਗਾ ਨੂੰ ਥਾਲੀ ਵਿੱਚ ਪਰੋਸੀ ਚੇਅਰਮੈਨੀ ਇਕ ਫਿਰ ਮਿਲਣ ਵਿੱਚ ਲੇਟ ਹੋ ਗਈ। ਅਗਰ ਬਿਲਗਾ ਵਿੱਚੋ ਆਪ ਨੂੰ ਵੋਟ ਲੀਡ ਮਿਲਦੀ ਹੈ ਤਾਂ ਇੱਥੇ ਸਰਕਾਰ ਹੋਰ ਵੀ ਕੰਮ ਕਰੇਗੀ, ਜਿਵੇ ਫਿਰਨੀ ਵੀ ਕੱਢ ਸਕਦੀ ਹੈ ਅਗਰ ਵੋਟ ਘਟੇ ਤਾਂ ਕਸਬੇ ਵਲੋ ਪੈਰ ਖੁਆੜੀ ਮਾਰਨ ਵਾਲੀ ਗੱਲ ਸਾਬਤ ਹੋ ਸਕਦੀ ਹੈ। ਭਾਂਵੇ ਇਹ ਦੂਸਰੀਆਂ ਧਿਰਾਂ ਦੇ ਗੱਲ ਗਿੱਟੇ ਲਗੇ। ਠੀਕ ਹੈ ਸੰਗਠਨ ਵਿੱਚ ਨਿਯੁਕਤੀਆਂ ਹੋਣੀਆਂ ਚਾਹੀਦੀਆਂ ਨੇ, ਵਰਕਰ ਨੂੰ ਵੱਡੇ ਅਹੁਦੇ ਮਿਲਣੇ ਇਸ ਨਾਲ ਕਸਬੇ ਨੂੰ ਵੱਡਾ ਫਾਇਦਾ ਨਹੀ ਹੋਣਾ ਹੁੰਦਾ, ਵੱਡੇ ਫੰਡ ਹੀ ਵਿਕਾਸ ਦਾ ਰਾਹ ਬਣਾਉਦੇ ਹਨ, ਹਾਂ ਇਹ ਜਰੂਰ ਹੈ ਕਿ ਵਿਅਕਤੀ ਵਿਸ਼ੇਸ਼ ਬਣ ਜਾਂਦਾ ਹੈ। ਜਿਵੇਂ ਕਿ ਪਹਿਲਾਂ ਵੀ ਜਸਜੀਤ ਸਿੰਘ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਪੀ ਸੀ ਏ ਮੈਂਬਰ ਬਣਾਇਆ ਹੈ।