ਫਿਲੌਰ , 26 ਅਪ੍ਰੈਲ 2024-ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ( ਆਰ. ਅੇੈਮ. ਪੀ. ਆਈ. ) ਵੱਲੋ ਭਰਵੀੰ ਮੀਟਿੰਗ ਫਿਲੌਰ ਦੇ ਮੁਹੱਲਾ ਰਵਿਦਾਸਪੁਰਾ ਵਿਖੇ ਡਾਕਟਰ ਸੰਦੀਪ ਕੁਮਾਰ ਦੀ ਪ੍ਰਧਾਨਗੀ ਵਿੱਚ ਕੀਤੀ ਗਈ । ਜਿਸ ਵਿੱਚ ਵੱਡੀ ਗਿਣਤੀ ਵਿੱਚ ਅੋੌਰਤਾ ਵੀ ਸ਼ਾਮਲ ਹੋਈਆਂ । ਮੀਟਿੰਗ ਵਿੱਚ 2024 ਦੀਆਂ ਚੋਣਾਂ ‘ਚ ਫਿਰਕਿਆਂ ਧਰਮਾਂ ਜਾਤਾ ਭਾਸ਼ਾਵਾ ਚ ਵੰਡਣ ਵਾਲੀ ਪਾਰਟੀ ਨੂੰ ਹਰ ਹਾਲਤ ਵਿੱਚ ਹਰਾਉਣ ਲਈ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਬੀ ਜੇ ਪੀ ਦੀ ਮੋਦੀ ਸਰਕਾਰ ਅਤੇ ਇਸ ਦੀਆਂ ਸਹਿਯੋਗੀ, ਹਮਖਿਆਲੀ ਪਾਰਟੀਆਂ ਵਿਰੁੱਧ ਲੋਕ ਸਭਾ ਚੋਣਾਂ ‘ਚ ਜਨਤਕ ਮੁਹਿੰਮ ਬਣਾ ਕੇ ਵਿਰੋਧ ਕਰਨ ਅਤੇ ਫਾਂਸ਼ੀਵਾਦੀ ਨੀਤੀਆਂ ਦੇ ਖਿਲਾਫ ਸੰਵਿਧਾਨ ਨੂੰ ਬਚਾਉਣ ਲਈ ਕਿਸਾਨਾਂ ਮਜਦੂਰਾਂ ਨੌਜਵਾਨਾਂ ਵਿਦਿਆਰਥੀਆਂ ਮੁਲਾਜ਼ਮਾ ਨੂੰ ਇਕੱਠੇ ਹੋ ਕੇ ਸ਼ਾਂਤਮਈ ਢੰਗ ਨਾਲ ਵਿਰੋਧ ਕਰਨ ਦਾ ਸੱਦਾ ਦਿੱਤਾ ਗਿਆ । ਇਸ ਦੇ ਸਬੰਧ ਦੇ ਵਿੱਚ ਇਕ ਪਾਰਟੀ ਵੱਲੋਂ ਬੀ ਜੇ ਪੀ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਚਿੱਠਾ ਪੇਸ਼ ਕਰਦਾ ਹੋਇਆ ਇਕ ਕਿਤਾਬਾਂ ਵੀ ਵਰਕਰਾਂ ਨੂੰ ਵੰਡਿਆਂ ਗਿਆ । ਮੀਟਿੰਗ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਆਗੂ ਜਰਨੈਲ ਫਿਲੌਰ ਨੇ ਕਿਹਾ ਕਿ ਬੀ ਜੇ ਪੀ ਦੀ ਅਗਵਾਈ ਵਾਲੀ ਮੋਦੀ ਸਰਕਾਰ ਹਿੰਦੂ ਰਾਸ਼ਟਰ ਦੇ ਨਾਂ ਤੇ ਦੇਸ਼ ਦੀ ਰਾਜ ਸਤਾ ਤੇ ਦੁਬਾਰਾ ਕਬਜਾ ਕਰਨਾ ਚਾਹੁੰਦੀ ਹੈ। ਦੇਸ਼ ਨੂੰ ਧਰਮਾਂ, ਜਾਤਾਂ, ਬੋਲੀਆਂ ਦੇ ਨਾ ਤੇ ਤੋੜਿਆ ਜਾ ਰਿਹਾ ਹੈ। ਘੱਟ ਗਿਣਤੀਅਂ ਤੇ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ ਅਤੇ ਲੋਕਾਂ ਨੂੰ ਪਛਾਹ ਖਿੱਚੂ ਵਿਚਾਰਧਾਰਾ ਵੱਲ ਲੈ ਕੇ ਜਾ ਰਿਹਾ ਹੈ। ਸਾਥੀ ਦਾਉਦ ਨੇ ਕਿਹਾ ਕਿ ਦੇਸ਼ ਦੇ ਸੰਵਿਧਾਨ ਦੀ ਰਾਖੀ ਲਈ ਖੱਬੀਆ, ਜਮਹੂਰੀ ਸੈਕੂਲਰ ਪਾਰਟੀਆਂ ਨੂੰ ਇੰਡੀਆ ਗਠਜੋੜ ਦੀ ਹਮਾਇਤ ਕਰਨੀ ਜਰੂਰੀ ਹੈ ਤਾਂ ਹੀ ਸੰਵਿਧਾਨ ਨੂੰ ਬਚਾਇਆ ਜਾ ਸਕਦਾ ਹੈ । ਇਸ ਮੌਕੇ ਪ੍ਰਸ਼ੋਤਮ ਫਿਲੌਰ, ਮਾਸਟਰ ਹੰਸ ਰਾਜ ਤੇ ਬੀਬੀ ਹੰਸ ਕੌਰ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਰਵਿੰਦਰ ਠੇਕੇਦਾਰ, ਹਰਮਨਪ੍ਰੀਤ, ਰਾਮ ਪਾਲ, ਅਰਸ਼ਦੀਪ, ਸੁਨੀਤਾ ਫਿਲੌਰ, ਕਮਲਜੀਤ ਕੌਰ, ਆਸ਼ਾ ਰਾਣੀ, ਕਮਲਜੀਤ ਬੰਗੜ, ਸਰੋਜ ਰਾਣੀ, ਰਾਮ ਪਾਲ, ਗੋਬਿੰਦ ਰਾਮ, ਜੋਗਿੰਦਰ ਪਾਲ ਕਾਲਾ, ਤਰਸੇਮ ਲਾਲ, ਪਰਮਜੀਤ ਸੰਧੂ, ਸਾਬੀ ਜਗਤਪੁਰ, ਗੁਰਬਚਨਾ ਰਾਮ, ਹਨੀ ਕਲੋਨੀ, ਰਵਿੰਦਰ ਪਾਲ ਆਦਿ ਹਾਜਰ ਸਨ।
ਲੋਕ ਸਭਾ ਚੋਣਾਂ ਚ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵੱਲੋ ਬੀਜੇਪੀ ਤੇ ਇਸ ਦੀਆਂ ਸਹਿਯੋਗੀ ਪਾਰਟੀਆਂ ਦਾ ਕਰੇਗੀ ਤਿੱਖਾ ਵਿਰੋਧ
