ਫਿਲੌਰ, 25 ਅਪ੍ਰੈਲ 2024-ਅੱਜ ਪਿੰਡ ਮੁਠੱਡਾ ਕਲਾਂ ਦੇ ਪ੍ਰਾਇਮਰੀ ਸਕੂਲ ’ਚ ਐੱਨਆਰਆਈ ਬ੍ਰਦਰਜ਼ ਚੈਰੀਟੇਬਲ ਸੁਸਾਇਟੀ ਮੁਠੱਡਾ ਕਲਾਂ ਵਲੋਂ ਸਕੂਲ ਦੇ ਬੱਚਿਆਂ ਨੂੰ ਕਾਪੀਆਂ ਦੀ ਵੰਡ ਕੀਤੀ ਗਈ। ਇਸ ਸੁਸਾਇਟੀ ਵਲੋਂ ਹਾਲ ’ਚ ਹੀ ਮਾਤਾ ਸਵਿੱਤਰੀ ਬਾਈ ਫੂਲੇ ਸਟੱਡੀ ਸੈਂਟਰ ਵੀ ਆਰੰਭ ਕੀਤਾ ਗਿਆ ਹੈ, ਜਿਸ ’ਚ ਸਕੂਲੀ ਬੱਚੇ, ਸਕੂਲ ਸਮੇਂ ਤੋਂ ਬਾਅਦ ਆਪਣਾ ਹੋਮ ਵਰਕ ਕਰਨ ਦੇ ਨਾਲ ਨਾਲ ਹੋਰ ਉਸਾਰੂ ਸਰਗਰਮੀਆਂ ’ਚ ਵੀ ਹਿੱਸਾ ਲੈਂਦੇ ਹਨ। ਸਕੂਲ ’ਚ ਕਾਪੀਆਂ ਦੀ ਵੰਡ ਕਰਨ ਵੇਲੇ ਸਕੂਲ ਕਮੇਟੀ ਦੇ ਚੇਅਰਮੈਨ ਜਸਵੰਤ ਕੁਮਾਰ, ਤਰਲੋਚਨ ਮੁਠੱਡਾ, ਆਸ਼ਾ ਰਾਣੀ, ਸਰੋਜ ਰਾਣੀ, ਜਗਦੀਸ਼ ਚੰਦਰ, ਬੂਟਾ ਰਾਮ, ਵਿਜੈ ਮਹਿਮੀ, ਡਾ. ਸਰਬਜੀਤ ਮੁਠੱਡਾ, ਸਕੂਲ ਮੁੱਖੀ ਮਿਸ ਜੋਤੀ ਬਾਂਸਲ, ਹਰਪ੍ਰੀਤ ਸਿੰਘ, ਮਿਸ ਵਿਸ਼ਾਲੀ, ਰਜਨੀਸ਼ ਅਗਰਵਾਲ, ਸੰਦੀਪ ਕੁਮਾਰ ਆਦਿ ਹਾਜ਼ਰ ਸਨ। ਸਕੂਲ ਮੁੱਖੀ ਨੇ ਸੁਸਾਇਟੀ ਦੇ ਉੱਦਮ ਲਈ ਧੰਨਵਾਦ ਕਰਦਿਆਂ ਆਸ ਪ੍ਰਗਟਾਈ ਕਿ ਇਸ ਤਰ੍ਹਾਂ ਹੀ ਸਕੂਲ ਲਈ ਸਹਿਯੋਗ ਜਾਰੀ ਰਹੇਗਾ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਇਸ ਸੁਸਾਇਟੀ ਵਲੋਂ ਇੱਕ ਸਾਲ ਲਈ ਤਿੰਨ ਟੀਚਰਾਂ ਲਈ ਸੇਵਾ ਫ਼ਲ ਵੀ ਭੇਜਿਆ ਗਿਆ ਸੀ।