ਕੈਨੇਡਾ, 21 ਅਪ੍ਰੈਲ (ਸਤਪਾਲ ਸਿੰਘ ਜੌਹਲ) -*ਸਿੱਖ ਸੰਗਤਾਂ ਵਲੋਂ ਅੱਜ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ।
*ਟੋਰਾਂਟੋ ਵਿਖੇ ਖਾਲਸੇ ਦਾ ਸਲਾਨਾ ਵਿਰਾਸਤੀ ਨਗਰ ਕੀਰਤਨ 28 ਅਪ੍ਰੈਲ ਨੂੰ ਹੋਵੇਗਾ।
*ਉਂਟਾਰੀਓ `ਚ LCBO ਦੇ ਮੁਲਾਜ਼ਮਾਂ ਨੂੰ ਚੋਰਾਂ/ਡਾਕੂਆਂ ਨੂੰ ਨਾ ਰੋਕਣ ਦੀਆਂ ‘ਉਪਰੋਂ’ ਹਿਦਾਇਤਾਂ ਹਨ ਜਿਸ ਕਰਕੇ ਉਹ ਪੁਲਿਸ ਨੂੰ ਫੋਨ ਕਰਨ ਮਗਰੋਂ ਸ਼ਰਾਬਾਂ ਚੋਰੀ/ਲੁੱਟ ਹੋਣ ਦਾ ਤਮਾਸ਼ਾ ਦੇਖ ਸਕਦੇ ਹਨ।
*ਕੈਨੇਡਾ ਦਾ ਪੀ.ਆਰ. ਕਾਰਡ ਨਵਿਆਉਣ ਨੂੰ ਦੋ ਕੁ ਮਹੀਨੇ ਦਾ ਸਮਾਂ ਲੱਗਦਾ ਹੈ।
*ਭਾਰਤ ਤੋਂ ਕੈਨੇਡਾ ਦੇ ਵਿਜ਼ਟਰ ਵੀਜਾ ਦੀ ਅਰਜੀ ਦਾ ਫੈਸਲਾ 20 ਦਿਨਾਂ ਵਿੱਚ ਕਰ ਦਿੱਤਾ ਜਾਂਦਾ ਹੈ।
*ਕੈਨੇਡਾ ਦਾ ਪਾਸਪੋਰਟ ਅਪਲਾਈ ਕਰਨ ਤੋਂ ਬਾਅਦ ਮਹੀਨੇ ਕੁ ਵਿੱਚ ਮਿਲ਼ ਜਾਂਦਾ ਹੈ।
*ਮਿਲ਼ ਰਹੀ ਜਾਣਕਾਰੀ ਅਨੁਸਾਰ ਮਹਿੰਗਾਈ ਕਾਰਨ ਕੈਨੇਡਾ ਦੇ ਨਿੱਘਰੇ ਹਾਲਾਤਾਂ ਕਾਰਨ ਵਿਦੇਸ਼ਾਂ ਤੋਂ ਲੋਕਾਂ ਦੀ ਆਮਦ ਨਿਰ-ਉਤਸ਼ਾਹਿਤ ਹੈ। ਇਹ ਵੀ ਕਿ ਕੰਟਰੈਕਟ ਮੈਰਜਾਂ ਦੇ ਡਰਾਮੇ ਬੰਦ ਹਨ ਅਤੇ ਵੀਜੇ ਅਪਲਾਈ ਕਰਨ ਦੀ ਦੌੜ ਮੱਧਮ ਪੈ ਚੁੱਕੀ ਹੈ।
*ਕੈਨੇਡਾ ਤੋਂ ਪੰਜਾਬ ਗਏ ਕੈਨੇਡੀਅਨਜ਼ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਵੀ ਕੈਨੇਡਾ ਦਾ ਚਾਅ ਘਟਿਆ ਹੋਇਆ ਹੈ ਅਤੇ ਓਥੇ ਕੈਨੇਡਾ ਵਾਸੀਆਂ ਦੀ ਮਹੱਤਤਾ (ਪੁੱਛ-ਦੱਸ) ਬਹੁਤ ਘਟੀ ਹੋਈ ਹੈ। (ਸਤਪਾਲ ਸਿੰਘ ਜੌਹਲ)
*ਮਿਲੀ ਪੁਖਤਾ ਜਾਣਕਾਰੀ ਅਨੁਸਾਰ ਕੈਨੇਡਾ `ਚ ਮਹਿੰਗਾਈ ਤੋਂ ਅੱਕ ਕੇ ਸਰਦੇ ਪੁੱਜਦੇ ਵਿਦੇਸ਼ੀ ਲੋਕ ਵਤਨੀਂ ਪਰਤ ਰਹੇ ਹਨ। ਇਹ ਵੀ ਕਿ ਕੁਝ ਰਫਿਊਜੀ ਵੀ ਆਪਣੇ ਕੇਸ ਵਾਪਿਸ ਕਰਵਾ ਕੇ ਕੈਨੇਡਾ ਛੱਡ ਰਹੇ/ਰਹੀਆਂ ਹਨ।
*ਸਕੂਲਾਂ ਵਿੱਚ ਲੜਾਈਆਂ/ਕੁਟਾਈਆਂ ਕਰਨ ਵਾਲੇ ਬੱਚੇ ਦੇ ਖਿਲਾਫ ਸਸਪੈਂਸ਼ਨ ਜਾਂ ਸਕੂਲੋਂ ਕੱਢਣ ਦੀ ਕਾਰਵਾਈ ਹੋ ਜਾਵੇ ਤਾਂ ਉਸ ਦੇ ਮਾਪਿਆਂ ਨੂੰ ਸਿਫਾਰਸ਼ਾਂ ਲੱਭਣ ਦਾ ਨਖਿੱਧ ਕਲਚਰ ਛੱਡ ਕੇ ਬੱਚੇ ਦੇ ਸੁਧਰਨ ਵਿੱਚ ਸਹਾਈ ਹੋਣਾ ਜਰੂਰੀ ਹੈ। ਤਾਂਕਿ, ਬੱਚੇ ਨੂੰ ਉਸ ਦੀ ਤਬੀਅਤ ਵਿੱਚ ਆਏ ਵਿਗਾੜਾਂ ਦਾ ਸੁਧਾਰ ਕਰਨ ਦੀ ਲੋੜ ਦਾ ਸੁਨੇਹਾ ਸਮਝ ਆ ਸਕੇ `ਤੇ ਉਸ ਦਾ ਚੰਗਾ ਭਵਿੱਖ ਸਿਰਜਿਆ ਜਾ ਸਕੇ। ਸਿਫਾਰਸ਼ੀ ਮਾਪੇ ਆਪ ਤਾਂ ਦੁਖੀ ਹੁੰਦੇ ਹੀ ਹਨ ਪਰ ਉਹ ਸਮਾਜ ਨੂੰ ਵੀ ਚੰਗਾ ਨਾਗਰਿਕ ਨਹੀਂ ਦੇ ਸਕਦੇ। ਬਾਕੀ ਤੁਸੀਂ ਆਪ ਸਿਆਣੇ ਹੋ ਜੀ।