Breaking
Fri. Mar 28th, 2025

ਬਿਲਗਾ ਪੁਲਿਸ ਨੇ 197 ਬੋਤਲਾਂ ਦੇਸੀ ਨਜਾਇਜ ਸ਼ਰਾਬ ਸਮੇਤ 3 ਫੜੇ

ਬਿਲਗਾ, 21 ਅਪ੍ਰੈਲ 2024-ਬਿਲਗਾ ਪੁਲਿਸ ਨੇ ਦੋ ਵੱਖ-ਵੱਖ ਵਿਅਕਤੀਆਂ ਨੂੰ ਦੇਸੀ ਨਜਾਇਜ ਸ਼ਰਾਬ ਸਮੇਤ ਵਿੱਚ ਫੜਿਆ, ਪੁਲਿਸ ਵੱਲੋਂ ਫੜੇ ਗਏ ਦੋ ਵਿਅਕਤੀਆਂ ਪਾਸੋਂ ਇੱਕ ਰਬੜ ਟਿਊਬ ਜਿਸ ਵਿੱਚ 98 ਬੋਤਲਾਂ ਸ਼ਰਾਬ ਨਜਾਇਜ਼ ਕੁੱਲ ਵਜਨੀ 73500 ਮਿਲੀਲੀਟਰ ਅਤੇ ਇੱਕ ਨੌਜਵਾਨ ਪਾਸੋਂ ਇੱਕ ਟਿਊਬ ਰਬੜ ਜਿਸ ਵਿੱਚ 99 ਬੋਤਲਾਂ ਸ਼ਰਾਬ ਨਜਾਇਜ਼ ਕੁੱਲ ਵਜਨਿੰਗ 74,250 ਮਿਲੀ ਮੀਟਰ ਸਮੇਤ ਗ੍ਰਿਫ਼ਤਾਰ ਕਰਨ ਵਿੱਚ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ। ਥਾਣਾ ਮੁਖੀ ਐਸਐਚਓ ਰਜੇਸ਼ ਠਾਕੁਰ ਨੇ ਦੱਸਿਆ ਕਿ ਏਐਸਆਈ ਸਤਪਾਲ ਸਮੇਤ ਪੁਲਿਸ ਪਾਰਟੀ ਗਸ਼ਤ ਬਾ ਭੈੜੇ ਪੁਰਸ਼ਾਂ ਦੀ ਤਲਾਸ਼ੀ, ਸ਼ੱਕੀ ਪੁਰਸ਼ਾਂ ਤੇ ਸ਼ਰਾਬ ਨਜਾਇਜ਼ ਦੀ ਰੋਕਥਾਮ ਸਬੰਧੀ ਥਾਣਾ ਬਿਲਗਾ ਤੋਂ ਪੁਆਦੜਾ ਤਲਵਣ ਆਦਿ ਪਿੰਡਾਂ ਵੱਲ ਨੂੰ ਜਾ ਰਹੇ ਸੀ ਜਦ ਪੁਲਿਸ ਪਾਰਟੀ ਗਸ਼ਤ ਕਰਦੀ  ਹੋਈ ਬੱਸ ਅੱਡਾ ਤਲਵਣ ਪੁੱਜੀ ਤਾਂ ਇਕ ਮੁੱਖਬਰ ਦੀ ਇਤਲਾਹ ਤੇ ਬੱਸ ਅੱਡਾ ਪਿੰਡ ਭੋਡੇ ਵਿਖੇ ਅਮਰਜੀਤ ਸਿੰਘ ਉਰਫ ਗੋਗਾ ਪੁੱਤਰ ਸ਼ੰਕਰ ਸਿੰਘ ਵਾਸੀ ਪਿੰਡ ਗੋਰਸੀਆਂ ਨਿਹਾਲ ਥਾਣਾ ਬਿਲਗਾ ਸਮੇਤ ਪ੍ਰਭਦੀਪ ਸਿੰਘ ਉਰਫ ਪ੍ਰਭ ਪੁੱਤਰ ਹਰਭਜਨ ਵਾਸੀ ਪਿੰਡ ਗੂਰਸੀਆਂ ਨਿਹਾਲ ਥਾਣਾ ਬਿਲਗਾ ਜਿਲਾ ਜਲੰਧਰ ਨੂੰ ਕਾਬੂ ਕਰਕੇ ਇਹਨਾਂ ਪਾਸੋਂ ਟਿਊਬ ਰਵਡ ਵਿੱਚ ਸ਼ਰਾਬ ਨਜਾਇਜ਼ ਵਜਨੀ 73500 ਮਿਲੀਲੀਟਰ ਬਰਾਮਦ ਕਰਕੇ ਮੁਕਦਮਾ ਨੰਬਰ 25 ਮਿਤੀ 204 2024 61 14 ਅਵਕਾਰੀ ਐਕਟ ਥਾਣਾ ਬਿਲਗਾ ਵਿੱਚ ਦਰਜ ਰਜਿਸਟਰ ਕੀਤਾ ਇਸੇ ਤਰ੍ਹਾਂ ਦੂਸਰੇ ਮੁਕਦਮੇ ਦੇ ਵਿੱਚ ਐਸਆਈ ਨਿਰਵੈਰ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਤਲਾਸ਼ੀ ਸ਼ੱਕੀ ਪੁਰਸ਼ਾਂ ਤੇ ਸ਼ਰਾਬ ਨਜਾਇਜ਼ ਦੀ ਰੋਕਥਾਮ ਸਬੰਧੀ ਜਾ ਰਹੇ ਸੀ ਤੇ ਖਾਸ ਮੁੱਖਬਰ ਦੀ ਇਤਲਾਹ ਤੇ ਵਾਈ ਪੁਆਇੰਟ ਨੇੜੇ ਦਾਣਾ ਮੰਡੀ ਮੌ ਸਾਹਿਬ ਵਿਖੇ ਕੁਲਵੰਤ ਸਿੰਘ ਕੰਤਾ ਪੁੱਤਰ ਮੱਖਣ ਸਿੰਘ ਵਾਸੀ ਪਿੰਡ ਮੌ ਸਾਹਿਬ ਥਾਣਾ ਬਿਲਗਾ ਜਲੰਧਰ ਨੂੰ ਕਾਬੂ ਕਰਕੇ ਟਿਊਬ ਰਵੜ ਇਸ ਵਿੱਚ ਨਜਾਇਜ਼ ਵਜਨੀ 74250 ਮਿਲੀ ਨਿਟਰ ਬਰਾਮਦ ਕਰਕੇ ਮੁਕਦਮਾ 25 ਅ/ਧ 61-1-14 ਅਬਕਾਰੀ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।

By admin

Related Post

Leave a Reply

Your email address will not be published. Required fields are marked *