Breaking
Thu. Mar 27th, 2025

ਜਲੰਧਰ ‘ਚ ਬੰਬ ਮਿਲਣ ਦੀ ਖ਼ਬਰ ਨੇ ਮਚਾਈ ਤੱਰਥਲੀ, ਬਾਅਦ ‘ਚ ਪਤਾ ਲੱਗਿਆ ਕਿ ਮੌਕ ਡਰੈਲ ਸੀ

ਰਾਮਾ ਮੰਡੀ ਹੁਸ਼ਿਆਰਪੁਰ ਰੋਡ ਤੇ ਪੈਂਦੇ ਪਿੰਡ ਜੌਹਲਾਂ ਦੀ ਬੈਹਕ ਤੇ ਇੱਕ ਬੈਗ ਚ ਬੰਬ ਮਿਲਣ ਦੀ ਖਬਰ ਨੇ ਇਲਾਕੇ ਚ ਦਹਿਸ਼ਤਾਂ ਦਾ ਮਾਹੌਲ ਬਣਾ ਦਿੱਤਾ ਅਸਲ ਚ ਮੌਕਾ ਸੀ ਪੁਲਿਸ ਦੀ ਮੌਕ ਡਰੈਲ ਦਾ।

  ਅੱਜ  ਜਲੰਧਰ ਦਿਹਾਤੀ ਪੁਲਿਸ ਵੱਲੋਂ ਹੁਸ਼ਿਆਰਪੁਰ ਸੜਕ ਤੇ ਰਾਮਾ ਮੰਡੀ ਤੋਂ ਰੋਡ ਤੇ ਪੈਂਦੇ ਪਿੰਡ ਜੌਹਲਾਂ ਨਜ਼ਦੀਕ ਮੌਕ ਡਰਿੱਲ ਕੀਤੀ ਗਈ। ਮੌਕੇ ਤੇ ਐਸਐਸਪੀ ਦਿਹਾਤੀ ਡਾਕਟਰ ਅੰਕੁਰ ਗੁਪਤਾ ਡੀਐਸਪੀ ਆਦਮਪੁਰ ਸੋਮਿਤ ਸੂਦ ਅਤੇ ਥਾਣਾ ਪਤਾਰਾ ਦੇ ਐਸਐਚ ਓ ਇੰਸਪੈਕਟਰ ਬਲਜੀਤ ਸਿੰਘ ਹੁੰਦਲ ਦੀ ਅਗਵਾਈ ਹੇਠ ਪੂਰੀ ਟੀਮ ਬੰਬ ਸਕੈਡ ਐਂਟੀ ਸੈਬੋਟੇਜ ਟੀਮ ਤੇ ਹੋਰ ਟੀਮਾਂ ਮੌਕੇ ਤੇ ਪਹੁੰਚੀਆਂ ਦਰਅਸਲ ਜਲੰਧਰ ਦਿਹਾਤੀ ਪੁਲਿਸ ਦੀ ਮੌਕ ਡਰਿਲ ਦੌਰਾਨ ਰਾਮਾ ਮੰਡੀ ਹੁਸ਼ਿਆਰਪੁਰ ਰੋਡ ਤੇ ਪੈਂਦੇ  ਨਿਰਮਲ ਕੁੱਟੀਆ ਜੌਹਲ ਵਾਲੇ ਸੰਤਾਂ ਦੇ ਬਣੇ ਗੇਟ ਤੋਂ ਪਤਾਰਾ ਰੋਡ ਤੇ ਕੁਝ ਹੀ ਦੂਰੀ ਤੇ ਜਦ ਲੋਕਾਂ ਨੇ ਪੁਲਿਸ ਦੀ ਛਾਉਣੀ ਬਣੀ ਦੇਖੀ ਤਾਂ ਲੋਕਾਂ ਚ ਸਾਹਿਮ ਦਾ ਮਾਹੌਲ ਬਣ ਗਿਆ ਇਸ ਮੌਕੇ ਤੇ ਮੌਕ ਡਰਿਲ ਦੌਰਾਨ ਪੁਲਿਸ ਟੀਮ ਨੇ ਨਜ਼ਦੀਕ ਖੇਤਾਂ ਚੋਂ ਇੱਕ ਬੈਗ ਬਰਾਮਦ ਕੀਤਾ ਜਿਸ ਵਿੱਚ ਬੰਬ ਰੱਖਿਆ ਹੋਇਆ ਸੀ ਇਸ ਦੌਰਾਨ ਵਿਸ਼ੇਸ਼ ਗੱਲ ਇਹ ਰਹੀ ਕਿ ਬੰਬ ਸਕੈਡ ਵੱਲੋਂ ਰੋਬਟੋ ਦਾ ਇਸਤੇਮਾਲ ਕੀਤਾ ਗਿਆ ਬੰਬ ਰੋਕੂ ਦਸਤੇ ਦੀ ਮੁਲਾਜ਼ਮਾਂ ਨੇ ਰੋਬਟੋ ਦੀ ਸਹਾਇਤਾ ਨਾਲ ਖੇਤਾਂ ਚ ਲੱਗੀ ਮੋਟਰ ਤੋਂ ਬੰਬ ਹੋਣ ਵਾਲਾ ਸ਼ੱਕੀ ਬੈਕ ਚੁੱਕਿਆ ਤੇ ਗੱਡੀ ਚ ਰੱਖਿਆ ਜਿਸ ਤੋਂ ਬਾਅਦ ਬੰਬ ਰੋਕੂ ਦੱਸਤੇ ਅਤੇ ਮੁਲਾਜ਼ਮਾਂ ਨੇ ਬੈਗ ਤੇ ਮਿੱਟੀ ਨਾਲ ਭਰੇ ਬੋਰੇ ਟਿਕਾਏ ਅਤੇ ਗੱਡੀ ਨੂੰ ਦੂਰ ਬੰਬ ਨਕਾਰਾ ਕਰਨ ਲਈ ਭੇਜਿਆ ਗਿਆ। ਐਸਐਸਪੀ ਦਿਹਾਤੀ ਡਾਕਟਰ ਅੰਕੁਰ ਗੁਪਤਾ ਨੇ ਦੱਸਿਆ ਕਿ ਕਿਸੇ ਵੀ ਤਰ੍ਹਾਂ ਦੇ ਅਣਸੁਖਾਵੇ ਸਮੇਂ ਨਾਲ ਨਿਪਟਣ ਲਈ  ਜਲੰਧਰ ਦਿਹਾਤੀ ਪੁਲਿਸ ਪੂਰੀ  ਤਰ੍ਹਾਂ ਨਾਲ ਹੈ। ਉਹਨਾਂ ਦੱਸਿਆ ਕਿ ਅੱਜ ਮੌਕ ਡਰੈਲ ਦੌਰਾਨ ਪੁਲਿਸ ਟੀਮ ਦੀ ਮੁਸਤੈਦੀ ਤੇ ਮੌਕੇ ਤੇ ਪਹੁੰਚਣ ਦੀ ਗਤੀ ਨੂੰ ਵੇਖਿਆ ਗਿਆ ਉਹਨਾਂ ਦੱਸਿਆ ਕਿ ਡਰੈਲ ਦੌਰਾਨ ਮਹਿਜ 11 ਮਿੰਟਾਂ ਚ ਬੰਬ ਰੋਕੂ ਦਸਤੇ ਡੋਗ ਸਕੈਡ ਤੇ ਸੰਬੰਧਿਤ ਮਹਿਕਮੇ ਪਹੁੰਚ ਗਏ ਤੇ ਕੁਝ ਹੀ ਮਿੰਟਾਂ ਚ ਤੱਕ ਤਕਨੀਕੀ ਸਹਾਇਤਾ ਨਾਲ ਸ਼ੱਕੀ ਬੈਗ ਕਬਜ਼ੇ ਚ ਲੈ ਕੇ ਰੱਦ ਕਰਨ ਲਈ ਭੇਜਿਆ ਗਿਆ ਉਹਨਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਲੋਕਾਂ ਦੀ ਸਹਾਇਤਾ ਤੇ ਸੁਰੱਖਿਆ ਲਈ ਬਚਨ ਵੰਧ ਹੈ ਤੇ ਹਰ ਵਕਤ ਤਿਆਰ ਬਰ ਤਿਆਰ ਹੈ ਜਿਹਦਾ ਨਮੂਨਾ ਅੱਜ ਜਿਲ੍ਹਾ ਦਿਹਾਤੀ ਪੁਲਿਸ ਟੀਮ ਵੱਲੋਂ ਬੜੀ ਕੁਸ਼ਲਤਾ ਨਾਲ ਵਿਖਾਇਆ ਗਿਆ ਹੈ।

By admin

Related Post

Leave a Reply

Your email address will not be published. Required fields are marked *