ਮਜੀਠਾ, 19 ਅਪ੍ਰੈਲ 2024-ਬੀਜੇਪੀ ਉਮੀਦਵਾਰ ਤਰਨਜੀਤ ਸਿੰਘ ਸੰਧੂ ਦਾ ਮਜੀਠਾ ਹਲਕੇ ਵਿੱਚ ਭਾਰੀ ਵਿਰੋਧ ਹੋਇਆ ਜਿੱਥੇ ਸੰਧੂ ਦੇ ਆਉਣ ਤੋਂ ਪਹਿਲਾਂ ਹੀ ਕਿਸਾਨ ਵੱਡੀ ਗਿਣਤੀ ਵਿੱਚ ਪਹੁੰਚ ਗਏ। ਹਲਕਾ ਮਜੀਠਾ ਪੁਲਿਸ ਛਾਉਣੀ ਦੇ ਵਿੱਚ ਤਬਦੀਲ ਹੋ ਗਿਆ, ਵੱਡੇ ਪੱਧਰ ਤੇ ਪੁਲਿਸ ਦੀ ਨਫਰੀਤ ਹੈ। ਜਦੋ ਕਿ ਤਰਨਜੀਤ ਸਿੰਘ ਸੰਧੂ ਨੂੰ ਬਾਈ ਪਲੱਸ ਸਿਕਿਉਰਟੀ ਮਿਲੀ ਹੈ। ਪਿਛਲੇ ਦਿਨਾਂ ਦੌਰਾਨ ਜਦੋਂ ਐਸਕੇਐਮ ਦੀ ਕਾਲ ਆਉਂਦੀ ਹੈ ਕਿ ਹਰੇਕ ਬੀਜੇਪੀ ਲੀਡਰ ਨੂੰ ਪਿੰਡਾਂ ਦੇ ਵਿੱਚ ਚੋਣ ਪ੍ਰਚਾਰ ਨਹੀਂ ਕਰਨ ਦੇਣਾ ਪਿੰਡਾਂ ਵਿੱਚ ਨਹੀ ਵੜਨ ਦੇਣ, ਵਿਰੋਧ ਕਰਨਾ ਤੇ ਉਸ ਤੋਂ ਬਾਅਦ ਲਗਾਤਾਰ ਕਿਸਾਨ ਉਹਨਾਂ ਦਾ ਵਿਰੋਧ ਕਰਦੇ ਆ ਰਹੇ ਨੇ ਅੰਮ੍ਰਿਤਸਰ ਦੇ ਵਿੱਚ ਕਈ ਇਲਾਕਿਆਂ ਦੇ ਵਿੱਚ ਪਹਿਲਾਂ ਵਿਰੋਧ ਹੋ ਚੁੱਕਿਆ ਹੈ ਤੇ ਹੁਣ ਇੱਕ ਵਾਰ ਫਿਰ ਤੋਂ ਤਰਨਜੀਤ ਸਿੰਘ ਸੰਧੂ ਅੱਜ ਆਪਣਾ ਚੋਣ ਪ੍ਰਚਾਰ ਕਰ ਰਹੇ ਸੀ ਤਾਂ ਹਲਕਾ ਮਜੀਠਾ ਦੇ ਵਿੱਚ ਜਿਵੇਂ ਹੀ ਪਹੁੰਚੇ ਤਾਂ ਉਸ ਤੋਂ ਪਹਿਲਾਂ ਕਿਸਾਨ ਵੱਡੀ ਗਿਣਤੀ ਦੇ ਵਿੱਚ ਪਹੁੰਚ ਗਏ।

ਇਸ ਮੌਕੇ ਤੇ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਇਹ ਕਿਹੜੀ ਪੋਲੀਟਿਕਸ ਆ ਜਿੱਥੇ ਮਰਜੀ ਧਰਨਾ ਲਗਾ ਦਿਓ। ਮੇਰਾ ਕਿਓ ਵਿਰੋਧ ਕੀਤਾ ਜਾ ਰਿਹਾ ਹੈ। ਮੈਂ ਗੱਲ ਕਰਨ ਲਈ ਸਦਾ ਤਿਆਰ ਹਾਂ ਕਿਉਂਕਿ ਮੈਂ ਕਿਸਾਨ ਦਾ ਪੁੱਤਰ ਹਾਂ।