ਲੋਕ ਸਭਾ ਹਲਕਾ ਫਰੀਦਕੋਟ ਤੋਂ ਭਾਜਪਾ ਦੇ ਉਮੀਦਵਾਰ ਹੰਸ ਰਾਜ ਹੰਸ ਦਾ ਬੀਕੇਯੂ ਏਕਤਾ ਉਗੁਰਾਹਾਂ ਵੱਲੋਂ ਵਿਰੋਧ ਕਰਨ ਤੇ ਸਥਿਤੀ ਤਣਾਪੂਰਨ ਬਣੀ ਹੋਈ ਹੈ ਅੱਜ ਹੰਸਰਾਜ ਹੰਸ ਨੇ ਨਿਹਾਲ ਸਿੰਘ ਵਾਲਾ ਚ ਜਨ ਸਭਾ ਨੂੰ ਸੰਬੋਧਨ ਕਰਨ ਪਹੁੰਚਣਾ ਸੀ ਪਰ ਕਿਸਾਨ ਪਹਿਲਾਂ ਹੀ ਮੌਜੂਦ ਸਨ ਕਿਸਾਨਾਂ ਵੱਲੋਂ ਜ਼ੋਰਦਾਰ ਨਾਅਰੇਬਾਜ਼ੀ ਕਰਨ ਤੇ ਸਥਿਤੀ ਤਣਾਪੂਰਨ ਬਣ ਗਈ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਤਾਇਨਾਤ ਹੋਣ ਦੇ ਬਾਵਜੂਦ ਕਿਸਾਨ ਨਾਅਰੇਬਾਜ਼ੀ ਕਰ ਰਹੇ ਸਨ। ਪੁਲਿਸ ਨੇ ਬਾਘਾ ਪੁਰਾਣਾ ਵਿਚ ਹੰਸ ਰਾਜ ਹੰਸ ਦੇ ਵਿਰੁੱਧ ਦੌਰਾਨ ਦਰਜਨਾਂ ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਤੇ ਨਿਹਾਲ ਸਿੰਘ ਵਾਲਾ ਵਿਖੇ ਸਿਵਲ ਵਿੱਚ ਪਹੁੰਚੇ ਮੁਲਾਜ਼ਮਾਂ ਨੇ ਕਿਸਾਨਾ ਨੂੰ ਜਬਰੀ ਗੱਡੀ ਵਿੱਚ ਸੁੱਟਿਆ ਹਿਰਾਸਤ ਵਿੱਚ ਲੈਣ ਵਾਲੇ ਕਿਰਤੀ ਕਿਸਾਨ ਯੂਨੀਅਨ ਦੇ ਵੀਕੇ ਯੂ ਉਗਰਾਹਾਂ ਦੇ ਕਿਸਾਨ ਆਗੂ ਸਨ