ਬੀਜੇਪੀ ਦੇ ਅੰਮ੍ਰਿਤਸਰ ਤੋਂ ਉਮੀਦਵਾਰ ਤਰਨਜੀਤ ਸਿੰਘ ਸੰਧੂ ਦਾ ਚੋਣ ਪ੍ਰਚਾਰ ਕਰਨ ਪੁੱਜੇ ਸੀ ਵਰਕਰ।
ਅੰਮ੍ਰਿਤਸਰ, 18 ਅਪ੍ਰੈਲ 2024- ਕਿਸਾਨ ਲਗਾਤਾਰ ਭਾਜਪਾ ਦਾ ਵਿਰੋਧ ਕਰ ਰਹੇ ਹਨ ਉਹਨਾਂ ਨੂੰ ਪਿੰਡਾਂ ਦੇ ਵਿੱਚ ਵੜਨ ਨਹੀਂ ਦਿੱਤਾ ਜਾ ਰਿਹਾ ਤੇ ਦੂਜੇ ਪਾਸੇ ਅੰਮ੍ਰਿਤਸਰ ਤੋਂ ਮਾਮਲਾ ਸਾਹਮਣੇ ਆਇਆ ਜਿੱਥੇ ਪਿੰਡ ਭਿੱਟੇਵੜ ਦੇ ਵਿੱਚ ਭਾਜਪਾ ਦੇ ਵਰਕਰ ਅੰਮ੍ਰਿਤਸਰ ਤੋਂ ਆਉਂਦੇ ਨੇ ਪਿੰਡ ਦੇ ਵਿੱਚ ਪ੍ਰਚਾਰ ਕਰਨ ਦੇ ਲਈ ਪਰ ਉਸ ਤੋਂ ਬਾਅਦ ਉਥੇ ਕਿਸਾਨ ਮੌਕੇ ਤੇ ਪਹੁੰਚ ਜਾਂਦੇ ਹਨ, ਵੱਡੀ ਗਿਣਤੀ ਦੇ ਵਿੱਚ ਹਾਲਾਂਕਿ ਪੁਲਿਸ ਪ੍ਰਸ਼ਾਸਨ ਵੀ ਮੌਕੇ ਤੇ ਖੜਾ ਹੁੰਦਾ ਹੈ ਪਰ ਆਪਸ ਦੇ ਵਿੱਚ ਉਹ ਝਗੜ ਪੈਂਦੇ ਆ ਭਾਜਪਾ ਦੇ ਵਰਕਰ ਤੇ ਕਿਸਾਨ ਇੱਕ ਦੂਜੇ ਨੂੰ ਸਿੱਧੇ ਹੋ ਜਾਂਦੇ ਆ ਪਹਿਲਾਂ ਬਹਿਸਬਾਜੀ ਹੁੰਦੀ ਹੈ ਤਲਖਬਾਜ਼ੀ ਹੁੰਦੀ ਹੈ ਪਰ ਬਾਅਦ ਦੇ ਵਿੱਚ ਇੱਕ ਦੂਜੇ ਦੇ ਨਾਲ ਹੱਥੋ ਪਾਈ ਵੀ ਹੁੰਦੇ ਹਨ ਪੁਲਿਸ ਪ੍ਰਸ਼ਾਸਨ ਸਾਹਮਣੇ ਖੜਾ ਸੀ ਪਰ ਦੇਖ ਸਕਦੇ ਸੀ ਐਸਕੇਐਮ ਦੇ ਵੱਲੋਂ ਜਿਹੜੀ ਕਾਲ ਦਿੱਤੀ ਗਈ ਹੈ ਕਿ ਭਾਜਪਾ ਦਾ ਵਿਰੋਧ ਕਰਨਾ ਵੋਟਾਂ ਦੇ ਵਿੱਚ। ਕੱਲ ਤਰਨਤਾਨ ਦੇ ਵਿੱਚ ਵੀ ਅਜਿਹਾ ਕੁਝ ਹੋਇਆ ਸੀ।