ਜਦੋਂ ਦਲਵੀਰ ਗੋਲਡੀ ਨੂੰ ਮਨਾਉਣ ਪੁੱਜੇ ਰਾਜਾ ਬੜਿੰਗ ਤੇ ਸੁਖਪਾਲ ਸਿੰਘ ਖਹਿਰਾ, ਇਹ ਚੰਡੀਗੜ੍ਹ ਤੋਂ ਖ਼ਬਰ ਹੈ ਕਿ ਸੀਨੀਅਰ ਕਾਂਗਰਸੀ ਆਗੂ ਦਲਵੀਰ ਗੋਲਡੀ ਦੀ ਸੰਗਰੂਰ ਲੋਕ ਸਭਾ ਹਲਕੇ ਤੋਂ ਟਿਕਟ ਦੇ ਦਾਆਵੇਦਾਰ ਸਨ ਪਰ ਉਹਨਾਂ ਨੂੰ ਟਿਕਟ ਨਾ ਮਿਲਣ ਤੇ ਉਹ ਦੁਖੀ ਹੋ ਕੇ ਉਹਨਾਂ ਨੇ ਬੀਤੇ ਦਿਨੀ ਨਰਾਜ਼ਗੀ ਜਾਹਰ ਕੀਤੀ ਸੀ। ਗੋਲਡੀ ਨੂੰ ਮਨਾਉਣ ਲਈ ਅੱਜ ਰਾਜਾ ਵੜਿੰਗ ਤੇ ਸੁਖਪਾਲ ਸਿੰਘ ਖਹਿਰਾ ਉਹਨਾਂ ਦੇ ਗ੍ਰਹਿ ਵਿਖੇ ਪਹੁੰਚੇ। ਜਿਕਰਯੋਗ ਹੈ ਕਿ ਦਲਬੀਰ ਗੋਲਡੀ ਟਿਕਟ ਦੇ ਚਾਹਵਾਨ ਸਨ ਪਰ ਉਹਨਾਂ ਨੂੰ ਟਿਕਟ ਹਾਈ ਕਮਾਂਡ ਕਾਂਗਰਸ ਵੱਲੋਂ ਨਹੀਂ ਦਿੱਤੀ ਗਈ ਜਿਸ ਤੋਂ ਬਾਅਦ ਗੋਲਡ ਨੇ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਆਪਣੀ ਹੀ ਪਾਰਟੀ ਤੇ ਖਿਲਾਫ ਭੜਾਸ ਕੱਢੀ ਸੀ