Breaking
Thu. Mar 27th, 2025

ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਜ਼ਿਲਾ ਕਨਵੀਨਰ ਕੁਲਦੀਪ ਸਿੰਘ ਵਾਲੀਆ ਦਾ ਸੇਵਾ ਮੁਕਤ ਹੋਣ ਸਮੇਂ ਕੀਤਾ ਗਿਆ ਸਨਮਾਨ

ਨੂਰਮਹਿਲ 16 ਅਪ੍ਰੈਲ 2024- ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਜਿਲ੍ਹਾ ਜਲੰਧਰ ਦੇ ਕਨਵੀਨਰ ਗੌਰਮੈਂਟ ਟੀਚਰ ਯੂਨੀਅਨ ਜਿਲ੍ਹਾ ਜਲੰਧਰ ਦੇ ਜੁਆਇੰਟ ਸਕੱਤਰ ਅਤੇ ਪ ਸ ਸ ਫ ਤੇ ਸੂਬਾ ਜੁਆਇੰਟ ਪ੍ਰਚਾਰ ਸਕੱਤਰ ਕੁਲਦੀਪ ਵਾਲੀਆ ਬਿਲਗਾ ਅਧਿਆਪਕ ਸਰਕਾਰੀ ਪ੍ਰਾਇਮਰੀ ਸਕੂਲ ਰਾਵਾਂ ਖੇਲੇ ਬਲਾਕ ਨੂਰਮਹਿਲ ਜ਼ਿਲਾ ਜਲੰਧਰ ਦੀ ਸੇਵਾ ਮੁਕਤੀ ਦੇ ਸੰਬੰਧ ਵਿੱਚ  ਵਿਦਾਇਗੀ ਸਮਾਰੋਹ ਜੌਹਲ ਪੈਲਸ ਨੂਰਮਹਿਲ ਵਿਖੇ ਹੋਇਆ। ਇਸ ਸਮਾਗਮ ਦੀ ਮੁੱਖ ਵਿਸ਼ੇਸ਼ਤਾ ਇਹ ਰਹੀ ਕਿ ਸਮਾਗਮ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਬਾਵਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਜੀ ਨੂੰ ਉਹਨਾਂ ਦੇ 133ਵੇਂ ਜਨਮ ਦਿਵਸ ਤੇ ਮੌਕੇ ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਇਸ ਸਨਮਾਨ ਸਮਾਰੋਹ ਦੀ ਪ੍ਰਧਾਨਗੀ ਮੰਡਲ ਵਿੱਚ ਗੌਰਮੈਂਟ ਟੀਚਰ ਯੂਨੀਅਨ ਪੰਜਾਬ ਦੇ ਸਾਬਕਾ ਸੂਬਾ ਪ੍ਰਧਾਨ ਕਰਨੈਲ ਸਿੰਘ ਸੰਧੂ, ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਜਲੰਧਰ ਦੇ ਕੋ ਕਨਵੀਨਰ ਦਿਲਬਾਗ ਸਿੰਘ, ਗਣੇਸ਼ ਭਗਤ, ਬਲਜੀਤ ਸਿੰਘ ਕਾਰਜ ਸਾਧਕ ਅਫਸਰ ਬਿਲਗਾ, ਚਮਨ ਲਾਲ ਬੀ ਪੀ ਈ ਓ ਨੂਰਮਹਿਲ ਅਤੇ ਪ ਸ ਸ ਪ ਦੇ ਸੂਬਾ ਜਨਰਲ ਸਕੱਤਰ ਤੀਰਥ ਬਾਸੀ ਸ਼ਾਮਿਲ ਹੋਏ।

ਇਸ ਸਨਮਾਨ ਸਮਰੋਹ ਦੀ ਸਮੁੱਚੀ ਕਾਰਵਾਈ ਨੂੰ ਪ ਸ ਸ ਪ ਬਲਾਕ ਨੂਰਮਹਿਲ ਦੇ ਪ੍ਰਧਾਨ ਮਨੋਜ ਕੁਮਾਰ ਸਰੋਏ ਨੇ ਬਾਖੂਬੀ ਨਿਭਾਈ ਸਮਾਗਮ ਵਿੱਚ ਸ਼ਾਮਿਲ ਰਿਸ਼ਤੇਦਾਰਾਂ ਪਤਵੰਤੇ ਸੱਜਣਾਂ ਅਧਿਆਪਕਾਂ ਅਤੇ ਜਥੇਬੰਦੀਆਂ ਦੇ ਸ਼ਾਮਿਲ ਸਾਥੀਆਂ ਨੂੰ ਜੀ ਆਇਆਂ ਨੂੰ ਗੌਰਮਿੰਟ ਟੀਚਰ ਯੂਨੀਅਨ ਬਲਾਕ ਨੂਰਮਹਿਲ ਦੇ ਪ੍ਰਧਾਨ ਸੰਦੀਪ ਰਾਜੋਵਾਲ ਨੇ ਕਿਹਾ ਕੁਲਦੀਪ ਵਾਲੀਆ ਦੀ ਜ਼ਿੰਦਗੀ ਨਾਲ ਸੰਬੰਧਿਤ ਜ਼ਿਕਰਯੋਗ ਪ੍ਰਾਪਤੀਆਂ ਦੇ ਵੇਰਵੇ ਵਾਲਾ ਸਨਮਾਨ ਪੱਤਰ ਪ ਸ ਸ ਫ ਜਿਲਾ ਜਲੰਧਰ ਦੇ ਵਿਤ ਸਕੱਤਰ ਅਕਲ ਚੰਦ ਸਿੰਘ ਨੇ ਪੜਿਆ ਸਮਾਗਮ ਨੂੰ ਵਿਸ਼ੇਸ਼ ਤੌਰ ਤੇ ਸੰਬੋਧਨ ਕਰਦਿਆਂ ਗੌਰਮਿੰਟ ਟੀਚਰ ਯੂਨੀਅਨ ਪੰਜਾਬ ਦੇ ਸਾਬਕਾ ਸੂਬਾ ਪ੍ਰਧਾਨ ਕਰਨੈਲ ਸਿੰਘ ਸੰਧੂ ਪ ਸ ਸ ਫ ਦੇ ਸੂਬਾ ਜਨਰਲ ਸਕੱਤਰ ਤੀਰਥ ਸਿੰਘ ਬਾਸੀ ਗੌਰਮੈਂਟ ਟੀਚਰ ਯੂਨੀਅਨ ਜਿਲਾ ਜਲੰਧਰ ਦੇ ਪ੍ਰਧਾਨ ਕਰਨੈਲ ਫਿਲੌਰ ਇਸਤਰੀ ਮੁਲਾਜ਼ਮ ਤਾਲਮੇਲ ਕਮੇਟੀ ਪੰਜਾਬ ਦੀ ਸਾਬਕਾ ਸੂਬਾ ਜਨਰਲ ਸਕੱਤਰ ਅਵਤਾਰ ਕੌਰ ਵਾਸੀ ਜਮਹੂਰੀ ਕਿਸਾਨ ਸਭਾ ਜਲੰਧਰ ਦੇ ਜਨਰਲ ਸਕੱਤਰ ਸੰਤੋਖ ਸਿੰਘ ਬਿਲਗਾ, ਦਿਹਾਤੀ ਮਜ਼ਦੂਰ ਸਭਾ ਪੰਜਾਬ ਦੇ ਸੂਬਾ ਸਕੱਤਰ, ਸੂਬਾ ਪ੍ਰੈੱਸ ਸਕੱਤਰ ਬਲਦੇਵ ਸਿੰਘ ਨੂਰਪੁਰੀ, ਸੀਪੀਐਮ ਆਗੂ ਪ੍ਰਸ਼ੋਤਮ ਲਾਲ ਬਿਲਗਾ, ਭਾਰਤੀ ਇਨਕਲਾਬ ਮਾਰਕਸੀ ਪਾਰਟੀ ਤਹਿਸੀਲ ਫਿਲੌਰ ਦੇ ਸਕੱਤਰ ਡਾਕਟਰ ਸਰਬਜੀਤ ਸਿੰਘ ਗਿੱਲ, ਸੂਬਾ ਆਗੂ ਗਣੇਸ਼ ਭਗਤ ਪ ਸ ਸ ਫ ਜਿਲਾ ਜਲੰਧਰ ਦੇ ਪ੍ਰਧਾਨ ਪੁਸ਼ਪਿੰਦਰ ਕੁਮਾਰ ਵਿਰਦੀ, ਜਨਰਲ ਸਕੱਤਰ ਨਿਰਮੋਲਕ ਸਿੰਘ ਹੀਰਾ, ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਕੋ ਕਨਵੀਨਰ ਦਲਬਾਗ ਸਿੰਘ ਅਤੇ ਪੰਜਾਬ ਦੇ ਸੂਬਾ ਕਨਵੀਨਰ ਜਸਵੀਰ ਸਿੰਘ ਤਲਵਾਰ ਨੇ ਕਿਹਾ ਕਿ ਕੁਲਦੀਪ ਵਾਲੀਆ ਬਿਲਗਾ ਨੇ ਜਿੱਥੇ ਆਪਣੀ ਸਰਕਾਰੀ ਡਿਊਟੀ ਦੇ ਫਰਜ਼ਾਂ ਨੂੰ ਪੂਰੀ ਤਰ੍ਹਾਂ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਇਆ ਉੱਥੇ ਨਾਲ ਹੀ ਮੁਲਾਜ਼ਿਮ, ਮੁਲਾਜ਼ਮ ਜਥੇਬੰਦੀਆਂ ਦੇ ਸੰਘਰਸ਼ ਵਿੱਚ ਵੀ ਬਾਖੂਬੀ ਆਗੂ ਭੂਮਿਕਾ ਨਿਭਾਈ।

ਇਸ ਮੌਕੇ ਤੇ ਸਮੂਹ ਬੁਲਾਰਿਆਂ ਨੇ ਕਿਹਾ ਕਿ ਸੇਵਾ ਮੁਕਤੀ ਤੋਂ ਸ਼ੁਰੂ ਹੋ ਰਿਹਾ ਜ਼ਿੰਦਗੀ ਦੇ ਅਗਲੇ ਪੜਾਅ ਦਾ ਸਫਰ ਨੂੰ ਵੀ ਜਮਾਤੀ ਜਥੇਬੰਦੀਆਂ ਦੇ ਘੋਲਾਂ ਵਿੱਚ ਸਰਗਰਮ ਰੋਲ ਨਿਭਾਉਣ ਲਈ ਪ੍ਰੇਰਿਤ ਵੀ ਕੀਤਾ। ਇਸ ਸਮੇਂ ਇਨਕਲਾਬ  ਕਵੀ ਸੀਤਲ ਰਾਮ ਬੰਗਾ ਨੇ ਕਵਿਤਾ ਵੀ ਬੋਲੀ ਸਮਾਗਮ ਦੇ ਅਖੀਰ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ ਰਿਸ਼ਤੇਦਾਰਾਂ ਸੱਜਣਾ ਮਿੱਤਰਾਂ ਅਤੇ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਵੱਲੋਂ ਸਨਮਾਨ ਚਿੰਨ੍ਹਾਂ ਤੇ ਹੋਰ ਤੋਹਫਿਆਂ ਦੇ ਨਾਲ ਕੁਲਦੀਪ ਵਾਲੀਆ ਨੂੰ ਸਨਮਾਨਿਤ ਕੀਤਾ ਅਖੀਰ ਵਿੱਚ ਸਾਥੀ ਕੁਲਦੀਪ ਵਾਲੀਆ ਬਿਲਗਾ ਨੇ ਸਨਮਾਨ ਸਮਾਰੋਹ ਵਿੱਚ ਸ਼ਾਮਿਲ ਹੋਏ ਸਮੂਹ ਰਿਸ਼ਤੇਦਾਰਾਂ ਸੱਜਣਾਂ ਮਿੱਤਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਦਸਾਂ ਨੌਹਾਂ ਦੀ ਕਿਰਤ ਕਮਾਈ ਵਿੱਚੋਂ ਵੱਖ-ਵੱਖ ਸੰਸਥਾਵਾਂ ਨੂੰ ਆਪਣੀ ਸਮਰੱਥਾ ਅਨੁਸਾਰ ਆਰਥਿਕ ਤੌਰ ਤੇ ਸਹਾਇਤਾ ਵੀ ਦਿੱਤੀ ਤੇ ਆਏ ਸਮੁੱਚੇ ਮਹਿਮਾਨਾਂ ਲਈ ਧੰਨਵਾਦ ਕੀਤਾ।

By admin

Related Post

Leave a Reply

Your email address will not be published. Required fields are marked *