ਨੂਰਮਹਿਲ, 7 ਅਪ੍ਰੈਲ 2024-ਥਾਣਾ ਸ਼ਾਹਕੋਟ ਦੇ ਐਸਐਚਓ ਵੱਲੋਂ ਪੱਤਰਕਾਰਾਂ ਨਾਲ ਕੀਤੀ ਗਈ ਬਦਸਲੂਕੀ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਪੱਤਰਕਾਰਾਂ ਸੁਰਜੀਤ ਸਿੰਘ ਜੰਡਿਆਲਾ, ਰਾਜਿੰਦਰ ਸਿੰਘ ਬਿਲਗਾ, ਗੁਰਦੀਪ ਸਿੰਘ ਤੱਗੜ, ਹਰਵਿੰਦਰ ਕੁਮਾਰ, ਸੰਗੀਤਾ ਸ਼ਰਮਾ, ਅਜੇ ਗੋਗਨਾ, ਮੋਹਿਤ ਸ਼ਰਮਾਂ ਆਦਿ ਨੇ ਕਿਹਾ ਕਿ ਇਸ ਸਬੰਧੀ ਵੱਖ-ਵੱਖ ਪੱਤਰਕਾਰ ਜਥੇਬੰਦੀਆਂ ਅਤੇ ਪੰਜਾਬ ਪ੍ਰੈਸ ਕਲੱਬ ਦੇ ਧਿਆਨ ਵਿੱਚ ਮਾਮਲਾ ਲਿਆਂਦਾ ਜਾਵੇਗਾ ਅਤੇ ਜਥੇਬੰਦੀ ਦੇ ਵੱਖ-ਵੱਖ ਆਗੂਆਂ ਨਾਲ ਨੂੰ ਲੈ ਕੇ ਐਸਐਸਪੀ ਜਲੰਧਰ ਨੂੰ ਵੀ ਮਿਲ ਕੇ ਉਕਤ ਘਟਨਾ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ।