ਔਰਤ ਨੂੰ ਇਤਰਾਜਯੋਗ ਹਾਲਤ ਵਿੱਚ ਨਗਨ ਕਰਕੇ ਗਲੀ ਚ ਘੁਮਾਉਣ ਵਾਲੇ ਮਾਮਲੇ ‘ਚ ਥਾਣਾ ਵਲਟੋਹਾ ਪੁਲਿਸ ਨੇ ਤਿੰਨ ਜਣਿਆ ਨੂੰ ਕਾਬੂ ਕਰ ਲਿਆ ਹੈ। ਤਰਨਤਾਰਨ ਦੇ ਐਸਐਸਪੀ ਨੇ ਇਸ ਸੰਬੰਧੀ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਹੈ।
ਬੀਤੇ ਕੁਝ ਦਿਨ ਪਹਿਲਾਂ ਕਸਬਾ ਵਲਟੋਹਾ ਵਿਖੇ ਇੱਕ ਔਰਤ ਨੂੰ ਇਤਰਾਜ਼ਯੋਗ ਹਾਲਤ ਵਿੱਚ ਨਗਨ ਕਰਕੇ ਗਲੀ ਵਿੱਚ ਘੁਮਾਉਣ ਦੇ ਦੋਸ਼ ਵਿੱਚ ਥਾਣਾ ਵਲਟੋਹਾ ਪੁਲਿਸ ਵੱਲੋਂ ਚਾਰ ਜਾਣਿਆ ਸਣੇ ਇੱਕ ਅਣਪਛਾਤੇ ਵਿਅਕਤੀ ਤੇ ਮਾਮਲਾ ਦਰਜ ਕੀਤਾ ਸੀ। ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਵੱਲੋਂ ਇਸ ਤੇ ਵੱਡਾ ਐਕਸ਼ਨ ਲੈਂਦੇ ਹੋਏ ਇਹਨਾਂ ਚਾਰ ਮੁਜਰਿਮਾਂ ਵਿੱਚੋਂ ਤਿੰਨਾਂ ਨੂੰ ਕਾਬੂ ਕਰ ਲਿਆ ਹੈ ਅਤੇ ਇਸ ਬਾਰੇ ਪ੍ਰੈਸ ਕਾਨਫਰੰਸ ਤਰਨਤਾਰਨ ਵਿਖੇ ਕਰਕੇ ਐਸਐਸਪੀ ਨੇ ਕਿਹਾ ਹੈ ਕਿ ਜੋ ਹੋਰ ਵਿਅਕਤੀ ਇਸ ਮਾਮਲੇ ‘ਚ ਸ਼ਾਮਿਲ ਹਨ ਉਹਨਾਂ ਨੂੰ ਵੀ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ। ਉਹਨਾਂ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਜ਼ਿਲ੍ਹਾ ਤਰਨਤਾਰਨ ਪੁਲਿਸ ਕਾਫੀ ਗੰਭੀਰ ਹੈ।
ਜਿਕਰਯੋਗ ਹੈ ਕਿ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਸ਼ੋਸ਼ਲ ਮੀਡੀਏ ਤੇ ਵਾਇਰਲ ਹੋਈ ਇਸ ਔਰਤ ਦੀ ਵੀਡੀਓ ਤੇ ਸੂਮੋਟੋ ਐਕਸ਼ਨ ਲੈ ਕੇ ਤਰਨਤਾਰਨ ਦੇ ਡੀ ਸੀ ਅਤੇ ਐਸ ਐਸ ਪੀ ਨੂੰ ਲਿਖਤੀ ਪੱਤਰ ਕਰਕੇ ਇਸ ਤੇ ਐਕਸ਼ਨ ਲਿਆ ਤੁਰੰਤ ਜਾਣਕਾਰੀ ਦੇਣ ਲਈ ਹੁਕਮ ਕੀਤਾ ਸੀ।