ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਬਿਲਗਾ ਦੀ ਪੁਲਿਸ ਵੱਲੋਂ 01 ਵਿਅਕਤੀ ਨੂੰ ਡੋਡੇ ਦੇ ਬੂਟੇ ਕੁੱਲ 900 ਵਜ਼ਨੀ 30 ਕਿੱਲੋ 500 ਗ੍ਰਾਮ ਸਮੇਤ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ।
ਬਿਲਗਾ, 28 ਮਾਰਚ 2024- ਡਾ. ਅੰਕੁਰ ਗੁਪਤਾ ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਨੇ ਦੱਸਿਆ ਕਿ ਇਸਪੈਕਟਰ ਰਾਜੇਸ਼ ਠਾਕੁਰ ਮੁੱਖ ਅਫਸਰ ਥਾਣਾ ਬਿਲਗਾ ਨੂੰ ਇਤਲਾਹ ਮਿਲੀ ਕਿ ਹੰਸ ਰਾਜ ਉਰਫ ਚਿੜੀ ਪੁੱਤਰ ਕਰਤਾਰਾ ਰਾਮ ਵਾਸੀ ਪਿੰਡ ਮੀਉਵਾਲ ਥਾਣਾ ਬਿਲਗਾ ਜਿਲ੍ਹਾ ਜਲੰਧਰ ਨੇ ਬਾਬਾ ਜਾਹਰ ਵਾਲੀ ਜਗ੍ਹਾ ਦੀ ਇੱਕ ਕਿਆਰੀ ਵਿੱਚ ਡੋਡਿਆ ਦੇ ਬੂਟੇ ਬੀਜੇ ਹੋਏ ਹਨ ਅਤੇ ਇਸੇ ਤਰਾ ਹਰੀ ਰਾਮ ਪੁੱਤਰ ਸਰਦਾਰਾ ਰਾਮ ਵਾਸੀ ਪਿੰਡ ਮੀਉਵਾਲ ਥਾਣਾ ਬਿਲਗਾ ਜਿਲ੍ਹਾ ਜਲੰਧਰ ਨੇ ਆਪਣੇ ਪਲਾਟ ਦੀ ਕਿਆਰੀ ਵਿੱਚ ਡੋਡਿਆ ਦੇ ਬੂਟੇ ਬੀਜੇ ਹੋਏ ਹਨ। ਜੋ ਇਸ ਵਕਤ ਆਪਣੇ-ਆਪਣੇ ਟਿਕਾਣਿਆ ਪਰ ਹਾਜਰ ਹਨ ਜੋ ASI ਸਤਪਾਲ ਸਮੇਤ ਪੁਲਿਸ ਪਾਰਟੀ ਵੱਲੋ ਮੁੱਖਬਰ ਵੱਲੋ ਬਾਬਾ ਜਾਹਰ ਵਾਲੀ ਜਗ੍ਹਾ ਵਿਖੇ ਪੁੱਜ ਕੇ ਹੰਸ ਰਾਜ ਉਰਫ ਚਿੜੀ ਪੁੱਤਰ ਕਰਤਾਰਾ ਰਾਮ ਵਾਸੀ ਪਿੰਡ ਮੀਉਵਾਲ ਥਾਣਾ ਬਿਲਗਾ ਜਿਲ੍ਹਾ ਜਲੰਧਰ ਵੱਲੋ ਕਿਆਰੀ ਵਿੱਚ ਬੀਜੇ ਡੋਡਿਆ ਦੇ ਬੂਟੇ 480 ਕੁੱਲ ਵਜ਼ਨੀ 16 ਕਿੱਲੋਗ੍ਰਾਮ ਬ੍ਰਾਮਦ ਕੀਤੇ ਗਏ ਅਤੇ ਫਿਰ ਹਰੀ ਰਾਮ ਪੁੱਤਰ ਸਰਦਾਰਾ ਰਾਮ ਵਾਸੀ ਪਿੰਡ ਮੀਉਵਾਲ ਥਾਣਾ ਬਿਲਗਾ ਜਿਲ੍ਹਾ ਜਲੰਧਰ ਦੇ ਪਲਾਟ ਵਿਖੇ ਪੁੱਜ ਕੇ ਇਸ ਵੱਲੋ ਬੀਜੇ ਡੋਡਿਆ ਦੇ ਬੂਟੇ 420 ਕੁੱਲ ਵਜ਼ਨੀ 14 ਕਿੱਲੋ 500 ਗਰਾਮ ਬ੍ਰਾਮਦ ਕਰਕੇ ਦੋਸ਼ੀਆ ਦੇ ਖਿਲਾਫ ਮੁਕੱਦਮਾ ਨੰਬਰ 19 ਅ/ਧ 8 (ਬੀ)/15-61-85 NDPS Act ਤਹਿਤ ਥਾਣਾ ਬਿਲਗਾ ਦਰਜ ਰਜਿਸਟਰ ਕੀਤਾ ਗਿਆ । ਦੌਰਾਨੇ ਤਫਤੀਸ਼ ਦੋਸ਼ੀ ਹੰਸ ਰਾਜ ਉਰਫ ਚਿੜੀ ਪੁੱਤਰ ਕਰਤਾਰਾ ਰਾਮ ਵਾਸੀ ਪਿੰਡ ਮੀਉਵਾਲ ਥਾਣਾ ਬਿਲਗਾ ਜਿਲ੍ਹਾ ਜਲੰਧਰ ਨੂੰ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ ਅਤੇ ਦੋਸ਼ੀ ਹਰੀ ਰਾਮ ਪੁੱਤਰ ਸਰਦਾਰਾ ਰਾਮ ਵਾਸੀ ਪਿੰਡ ਮੀਉਵਾਲ ਥਾਣਾ ਬਿਲਗਾ ਜਿਲ੍ਹਾ ਜਲੰਧਰ ਦੀ ਭਾਲ ਜਾਰੀ ਹੈ।
