ਜਲੰਧਰ ਤੋਂ ਐਮ ਪੀ ਸ਼ੁਸ਼ੀਲ ਕੁਮਾਰ ਰਿੰਕੂ ਅਤੇ ਵਿਧਾਇਕ ਸ਼ੀਤਲ ਅੰਗੂਰਾਲ ਬੀਜੇਪੀ ਹੋਏ ਸ਼ਾਮਲ। ਰਿੰਕੂ ਨੇ ਭਾਜਪਾ ਵਿੱਚ ਸ਼ਾਮਲ ਹੋਣੇ ਤੇ ਆਪਣੇ ਪਹਿਲੇ ਭਾਸ਼ਣ ਵਿੱਚ ਆਖਿਆ ਕਿ ਮੈਂ ਉਪ ਚੋਣ ‘ਚ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਲਈ ਪੰਜਾਬ ਸਰਕਾਰ ਨੇ ਮੇਰਾ ਸਹਿਯੋਗ ਨਹੀ ਕੀਤਾ। ਜਲੰਧਰ, ਫਿਲੌਰ ਅਤੇ ਭੋਗਪੁਰ ਵਿੱਚ ਰੇਲਵੇ ਅੰਡਰਵਾਈਪਾਸਾਂ ਦੀ ਬਹੁਤ ਜਰੂਰਤ ਹੈ। ਕੇਂਦਰ ਸਰਕਾਰ ਇਹ ਕੰਮ ਕਰਵਾ ਸਕਦੀ ਹੈ ਜਿਸ ਨੂੰ ਲੈ ਕੇ ਮੈਂ ਭਾਜਪਾ ਵਿੱਚ ਸ਼ਾਮਲ ਹੋਇਆ ਹਾਂ।
ਜਲੰਧਰ ਤੋਂ “ਆਪ” ਦੇ ਐਮ ਪੀ ਸ਼ੁਸ਼ੀਲ ਕੁਮਾਰ ਰਿੰਕੂ ਅਤੇ ਵਿਧਾਇਕ ਸ਼ੀਤਲ ਅੰਗੂਰਾਲ ਨੇ ਆਪਣੇ ਫੇਸਬੁੱਕ ਪੇਜ਼ ਤੇ ਪਾਈ ਪੋਸਟ ਕਿ ਮੈਂ ਆਮ ਆਦਮੀ ਪਾਰਟੀ ਦੀ ਸਾਰੀ ਜਿੰਮੇਵਾਰੀਆਂ ਤੋਂ ਅਸਤੀਫਾ ਦਿੰਦਾ ਹਾਂ, ਨੇ ਪੰਜਾਬ ਵਿੱਚ ਤੱਕੜਾ ਝਟਕਾ ਦਿੱਤਾ ਹੈ ਸੀ ਐਮ ਭਗਵੰਤ ਮਾਨ ਨੂੰ।

ਜਲੰਧਰ ਤੋਂ ਐਮ ਪੀ ਸ਼ੁਸ਼ੀਲ ਕੁਮਾਰ ਰਿੰਕੂ ਅਤੇ ਵਿਧਾਇਕ ਸ਼ੀਤਲ ਅੰਗੂਰਾਲ ਦੇ ਬੀਜੇਪੀ ਵਿੱਚ ਜਾਣ ਦੇ ਪਹਿਲਾਂ ਵੀ ਚਰਚੇ ਸਨ ਤੇ ਅੱਜ ਸਵੇਰ ਤੋਂ ਸ਼ੋਸ਼ਲ ਮੀਡੀਏ ਤੇ ਚਰਚਾ ਸੀ ਜਿਸ ਨੂੰ ਸ਼ੀਤਲ ਅੰਗੂਰਾਲ ਨੇ ਪੋਸਟ ਪਾ ਕੇ ਸੱਚ ਸਾਬਤ ਕਰ ਦਿੱਤਾ ਹੈ। ਜਦੋਂ ਕਿ ਜਲੰਧਰ ਤੋਂ ਆਮ ਆਦਮੀ ਪਾਰਟੀ ਵੱਲੋ ਲੋਕ ਸਭਾ ਲਈ ਉਮੀਦਵਾਰ ਐਲਾਨੇ ਸ਼ੁਸ਼ੀਲ ਕੁਮਾਰ ਰਿੰਕੂ ਬਾਰੇ ਕੋਈ ਖ਼ਬਰ ਨਹੀ ਆਈ।