ਚੰਡੀਗੜ੍ਹ, 21 ਮਾਰਚ, 2024-ਚੋਣ ਕਮਿਸ਼ਨ ਨੇ ਨਿਰਪੱਖਤਾ ਬਣਾਈ ਰੱਖਣ ਅਤੇ ਕਿਸੇ ਵੀ ਕਥਿਤ ਪੱਖਪਾਤ ਨੂੰ ਰੋਕਣ ਲਈ ਚਾਰ ਰਾਜਾਂ ਜਿਹਨਾ ਵਿੱਚ ਗੁਜਰਾਤ, ਪੰਜਾਬ, ਉੜੀਸਾ ਅਤੇ ਪੱਛਮੀ ਬੰਗਾਲ ਦੇ ਜ਼ਿਲ੍ਹਾ ਮੈਜਿਸਟਰੇਟ (ਡੀਐਮ) ਅਤੇ ਪੁਲਿਸ ਸੁਪਰਡੈਂਟ (ਐਸਪੀ) ਅਹੁਦਿਆਂ ਵਾਲੇ ਅਧਿਕਾਰੀਆਂ ਦੇ ਤਬਾਦਲੇ ਦੇ ਆਦੇਸ਼ ਜਾਰੀ ਕੀਤਾ ਹੈ। ਜਿਨ੍ਹਾਂ ਅਧਿਕਾਰੀਆਂ ਦਾ ਤਬਾਦਲਾ ਕੀਤਾ ਜਾਣਾ ਹੈ, ਉਹ ਗੁਜਰਾਤ ਦੇ ਛੋਟਾ ਉਦੈਪੁਰ ਅਤੇ ਅਹਿਮਦਾਬਾਦ ਦਿਹਾਤੀ ਜ਼ਿਲ੍ਹਿਆਂ ਦੇ ਐਸਪੀ ਹਨ।
ਪੰਜਾਬ ਵਿੱਚ ਪਠਾਨਕੋਟ, ਫਾਜ਼ਿਲਕਾ, ਜਲੰਧਰ ਦਿਹਾਤੀ ਅਤੇ ਮਲੇਰਕੋਟਲਾ ਜ਼ਿਲ੍ਹਿਆਂ ਦੇ ਐਸ.ਐਸ.ਪੀ ਦਾ ਤਬਾਦਲਾ ਕਰਨ ਦੇ ਹੁਕਮਾਂ ਸਮੇਤ ਢੇਨਕਨਾਲ ਦੇ ਡੀਐਮ ਅਤੇ ਓਡੀਸ਼ਾ ਵਿੱਚ ਦੇਵਗੜ੍ਹ ਅਤੇ ਕਟਕ ਦਿਹਾਤੀ ਦੇ ਐਸਪੀ ਤੋਂ ਇਲਾਵਾ ਪੱਛਮੀ ਬੰਗਾਲ ਦੇ ਪੂਰਬਾ ਮੇਦਿਨੀਪੁਰ, ਝਾਰਗ੍ਰਾਮ, ਪੂਰਬਾ ਬਰਧਮਾਨ ਅਤੇ ਬੀਰਭੂਮ ਜ਼ਿਲ੍ਹਿਆਂ ਦੇ ਡੀਐਮ ਦਾ ਤਬਾਦਲਾ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਕਮਿਸ਼ਨ ਨੇ ਚੁਣੇ ਹੋਏ ਰਾਜਨੀਤਿਕ ਨੁਮਾਇੰਦਿਆਂ ਨਾਲ ਉਨ੍ਹਾਂ ਦੀ ਰਿਸ਼ਤੇਦਾਰੀ ਜਾਂ ਪਰਿਵਾਰਕ ਸਬੰਧਾਂ ਦੇ ਮੱਦੇਨਜ਼ਰ ਪੰਜਾਬ ਵਿੱਚ ਐਸਐਸਪੀ ਬਠਿੰਡਾ ਅਤੇ ਆਸਾਮ ਵਿੱਚ ਐਸਪੀ ਸੋਨੀਤਪੁਰ ਦੇ ਤਬਾਦਲੇ ਦੇ ਨਿਰਦੇਸ਼ ਵੀ ਦਿੱਤੇ ਹਨ।