ਬਿਲਗਾ ‘ਚ ਸੰਸਕਾਰ ਵਿਦੇਸ਼ ਤੋਂ ਸਪੁੱਤਰ ਦੇ ਆਉਣ ਤੇ
ਬਿਲਗਾ, 21 ਮਾਰਚ 2024-ਸਿਵਲ ਹਸਪਤਾਲ ਨੂਰਮਹਿਲ ‘ਚ ਤਨਾਇਤ ਅੱਖਾਂ ਦੇ ਡਾਕਟਰ ਕਮਲ ਕੁਮਾਰ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਉਹਨਾਂ ਦੀ ਪਤਨੀ ਸ੍ਰੀਮਤੀ ਲਾਜ (49 ਸਾਲ) ਦਾ 19 ਮਾਰਚ ਨੂੰ ਸਵੇਰ ਸਮੇਂ ਹਾਰਟ ਅਟੈਕ ਆਉਣ ਕਾਰਨ ਦਿਹਾਂਤ ਹੋ ਗਿਆ। ਸ੍ਰੀਮਤੀ ਲਾਜ ਵੀ ਸਿਵਲ ਹਸਪਤਾਲ ਨੂਰਮਹਿਲ ਵਿੱਚ ਹੀ ਡਿਊਟੀ ਕਰਦੇ ਸਨ। ਪਿਛਲੇ ਸਮੇਂ ਦੌਰਾਨ ਸ੍ਰੀਮਤੀ ਲਾਜ ਰੋਗਾਂ ਨਾਲ ਸੰਘਰਸ਼ ਕਰਦੀ ਰਹੀ ਤੇ ਡੀ ਐਮ ਸੀ ਹਸਪਤਾਲ ਲੁਧਿਆਣਾ ਤੋਂ ਤੰਦਰੁਸਤ ਹੋ ਕੇ ਘਰ ਪਰਤਦੀ ਰਹੀ। ਪਰ ਉਹਨਾਂ ਨੂੰ ਘਰ ਵਿੱਚ ਸਵੇਰੇ ਵੇਲੇ ਸਿਰ ਆਇਆ ਹਾਰਟ ਅਟੈਕ ਜਾਨਲੇਵਾ ਸਾਬਤ ਹੋਇਆ।
ਇਸ ਦੁੱਖ ਦੀ ਘੜੀ ਵਿੱਚ ਡਾਕਟਰ ਕਮਲ ਕੁਮਾਰ ਨਾਲ ਦੁੱਖ ਪ੍ਰਗਟ ਕਰਨ ਲਈ ਦੋਸਤ, ਮਿੱਤਰ, ਰਿਸ਼ਤੇਦਾਰ ਅਤੇ ਰਾਜਨੀਤਿਕ ਲੋਕ ਉਹਨਾ ਦੇ ਨੂਰਮਹਿਲ ਨਿਵਾਸ ਅਸਥਾਨ ਤੇ ਆ ਰਹੇ ਹਨ।
ਵਿਦੇਸ਼ ਤੋਂ ਸਪੁੱਤਰ ਦੇ ਆਉਣ ਤੇ ਲਾਜ ਦਾ ਸੰਸਕਾਰ ਉਹਨਾਂ ਦੇ ਜੱਦੀ ਪਿੰਡ ਬਿਲਗਾ (ਮੁਹੱਲਾ ਪੱਤੀ ਭੋਜਾ) ਹੋਵੇਗਾ ਦੀ ਤਾਰੀਖ ਤੇ ਸਮਾਂ ਜਲਦ ਪ੍ਰਕਾਸ਼ਿਤ ਕੀਤਾ ਜਾਵੇਗਾ।