Breaking
Wed. Mar 26th, 2025

ਵਿਧਾਨ ਸਭਾ ਦਾ ਸ਼ੈਸ਼ਨ ਬਹੁਤ ਕਾਮਯਾਬ ਰਿਹਾ-ਬੀਬੀ ਮਾਨ

ਚੰਡੀਗੜ੍ਹ 12 ਮਾਰਚ 2024-  “ਆਪ” ਵਿਧਾਇਕਾ ਇੰਦਰਜੀਤ ਕੌਰ ਮਾਨ ਨਾਲ ਸਦਨ ਦੇ ਬਾਹਰ ਪੱਤਰਕਾਰਾਂ ਨੇ ਗੱਲਬਾਤ ਕਰਦਿਆਂ ਪੁੱਛਿਆ ਕਿ ਸ਼ੈਸ਼ਨ ਕਿਵੇਂ ਰਿਹਾ। ਉਨ੍ਹਾਂ ਕਿਹਾ ਕਿ ਸੈਸ਼ਨ ਬਹੁਤ ਹੀ ਕਾਮਯਾਬ ਰਿਹਾ। ਬਜਟ ਨੇ ਪੰਜਾਬ ਦੇ ਲੋਕਾਂ ਨੂੰ ਬਿਨਾਂ ਟੈਕਸ ਲਗਾਏ ਸਾਰੀਆਂ ਸਹੂਲਤਾਂ ਦਿੱਤੀਆਂ ਤੇ ਪੰਜਾਬੀ ਬਹੁਤ ਖੁਸ਼ ਹਨ। ਇਸ ਦੌਰਾਨ ਉਨ੍ਹਾਂ ਨੇ ਮਹਿਲਾਵਾਂ ਨੂੰ ਮਿਲਣ ਵਾਲੇ 1000 ਰੁਪਏ ‘ਤੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਔਰਤਾਂ ਮੁਫ਼ਤ ਸਫ਼ਰ ਨਾਲ ਖੁਸ਼ ਹਨ, ਪੰਜਾਬ ਦੀ ਹੋ ਰਹੀ ਤਰੱਕੀ ਤੋਂ ਬਹੁਤ ਖੁਸ਼ ਹਨ, ਆਪਣੇ ਬੱਚਿਆਂ ਨੂੰ ਮਿਲ ਰਹੀਆਂ ਨੌਕਰੀਆਂ ਤੋਂ ਵੀ ਖੁਸ਼ ਹਨ, ਕਰੀਬ 7000 ਰੁਪਏ ਬਿਜਲੀ ਦਾ ਬਿੱਲ ਬਚਣ ‘ਤੇ ਖੁਸ਼ ਹਨ ਤੇ ਜਿਸ ਕਰਕੇ ਹੁਣ ਸਾਨੂੰ 1000 ਰੁਪਏ ਬਾਰੇ ਕਦੇ ਕਿਸੇ ਨੇ ਨਹੀਂ ਪੁੱਛਿਆ।

ਵਿਧਾਇਕਾ ਇੰਦਰਜੀਤ ਕੌਰ ਨੇ ਕਿਹਾ ਕਿ 1000 ਰੁਪਏ ਨੂੰ ਲੈ ਕੇ ਔਰਤਾਂ ਨੂੰ ਬਹੁਤ ਕਾਹਲੀ ਨਹੀਂ ਪਈ ਹੈ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਮਾਨ ਸਰਕਾਰ ਨੇ ਆਪਣੀਆਂ 3 ਗਾਰੰਟੀਆਂ ‘ਤੇ ਬੇਹਤਰ ਕੰਮ ਕੀਤਾ ਹੈ। ਬਾਕੀ ਵਾਅਦਾ ਪੂਰਾ ਜ਼ਰੂਰ ਕੀਤਾ ਜਾਵੇਗਾ। ਔਰਤਾਂ ਨੂੰ ਆਤਮ ਨਿਰਭਰ ਬਣਾਉਣ ‘ਤੇ ਵੀ ਵਿਧਾਇਕ ਇੰਦਰਜੀਤ ਕੌਰ ਮਾਨ ਨੇ ਦੱਸਿਆ। ਉਨ੍ਹਾਂ ਕਿਹਾ ਕਿ ਪੰਜਾਬ ਦੀ ਆਬਾਦੀ ਵਿਚ 25 ਤੋਂ 30 ਫੀਸਦੀ ਔਰਤਾਂ ਹਨ, ਜੋ ਕਿ ਘਰਾਂ ਵਿਚ ਬੈਠੀਆਂ ਹਨ ਉਨ੍ਹਾਂ ਕੋਲ ਆਮਦਨ ਦਾ ਕੋਈ ਸਾਧਨ ਨਹੀਂ ਹੈ। ਇਸ ਲਈ ਔਰਤਾਂ ਨੂੰ ਆਰਥਿਕ ਤੌਰ ‘ਤੇ ਮਜ਼ਬੂਤ ਕਰਨਾ ਸਾਡਾ ਫਰਜ਼ ਹੈ।

ਮਾਨ ਸਰਕਾਰ ਨੇ ਇਸ ਲਈ “ਪਹਿਲ” ਸਕੀਮ ਸ਼ੁਰੂ ਕੀਤੀ ਹੈ ਤੇ ਇਸ ਨੂੰ ਅਸੀਂ ਬਹੁਤ ਅੱਗੇ ਲੈ ਕੇ ਜਾਣਾ। ਉਨ੍ਹਾਂ ਕਿਹਾ ਕਿ ਪਹਿਲ ਸਕੀਮ ਤਹਿਤ ਜਿਥੇ ਹੁਣ ਤੱਕ ਸਰਕਾਰੀ ਸਕੂਲ ਦੀ ਯੂਨੀਫਾਰਮ ਤਿਆਰ ਕੀਤੀ ਜਾ ਰਹੀ ਹੈ ਹੁਣ ਅੱਗੇ ਆ ਕੇ ਪ੍ਰਾਈਵੇਟ ਸਕੂਲਾਂ ਦੀਆਂ ਵੀ ਵਰਦੀਆਂ ਵੀ ਬਣਾਈਆਂ ਜਾਣਗੀਆਂ। ਇਸ ਤਰ੍ਹਾਂ ਔਰਤਾਂ ਨੂੰ ਰੋਜ਼ਗਾਰ ਮਿਲੇਗਾ ਤੇ ਪੰਜਾਬ ਹੋਰ ਤਰੱਕੀ ਕਰੇਗਾ।

By admin

Related Post

Leave a Reply

Your email address will not be published. Required fields are marked *