ਹਰਿਆਣਾ ਵਿੱਚ ਭਾਜਪਾ ਅਤੇ ਜੇਜੇਪੀ ਵਿੱਚਕਾਰ ਚਲ ਰਿਹਾ ਗਠਜੋੜ ਟੁੱਟ ਜਾਣ ਕਰਕੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਸਮੇਤ ਮੰਤਰੀ ਮੰਡਲ ਦੇ ਅਸਤੀਫਾ ਦੇ ਦਿੱਤਾ ਗਿਆ ਹੈ। ਉਹ ਰਾਜ ਭਵਨ ਤੋਂ ਵਾਪਸ ਚਲੇ ਗਏ ਹਨ। ਦਸਿਆ ਜਾ ਰਿਹਾ ਹੈ ਕਿ ਸਰਕਾਰ ਬਣਾਉਣ ਲਈ ਭਾਜਪਾ ਨੂੰ 46 ਵਿਧਾਇਕਾਂ ਦੀ ਜਰੂਰਤ ਹੈ ਜਦੋਂ ਕਿ ਉਹਨਾਂ ਕੋਲ 49 ਵਿਧਾਇਕਾਂ ਦਾ ਅੰਕੜਾ ਦਸਿਆ ਜਾ ਰਿਹਾ ਹੈ।
ਕੀ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਮੁੜ ਮੁੱਖ ਮੰਤਰੀ ਪਦ ਲਈ ਸੰਹੁ ਚੁਕਣਗੇ ਜਾ ਪਾਰਟੀ ਕਿਸੇ ਹੋਰ ਲੀਡਰ ਨੂੰ ਮੁੱਖ ਮੰਤਰੀ ਬਣਾਏਗੀ ਪਤਾ ਚਲ ਜਾਏਗਾ।
2019 ਤੋਂ ਇਹ ਸਰਕਾਰ ਚੌਟਾਲਾ ਦੀ ਹਮਾਇਤ ਨਾਲ ਚੱਲ ਰਹੀ ਸੀ। ਜਿਸ ਵਿੱਚ ਚੌਟਾਲਾ ਨੂੰ ਡਿਪਟੀ ਮੁੱਖ ਮੰਤਰੀ ਬਣਾਇਆ ਸੀ। ਜਿਕਰਯੋਗ ਹੈ ਕਿ ਕੱਲ੍ਹ ਜੇਜੇਪੀ ਦੇ ਲੀਡਰ ਦੁਸ਼ਯੰਤ ਚੌਟਾਲਾ ਭਾਜਪਾ ਦੇ ਕੌਮੀ ਪ੍ਰਧਾਨ ਜੇ ਪੀ ਨੱਡਾ ਨਾਲ ਮੁਲਾਕਾਤ ਕੀਤੀ ਗਈ। ਇਸ ਤੋ ਬਾਅਦ ਸੀ ਐਮ ਖੱਟਰ ਨੇ ਸੋਮਵਾਰ ਰਾਤ ਨੂੰ ਚੰਡੀਗੜ੍ਹ ਵਿੱਚ ਐਮਰਜੈਂਸੀ ਮੀਟਿੰਗ ਬੁਲਾਈ। ਚੌਟਾਲਾ ਵੱਲੋ ਅੱਜ ਸਵੇਰੇ ਸਰਕਾਰੀ ਗੱਡੀਆਂ ਵਾਪਸ ਕਰ ਦੇਣ ਤੋਂ ਬਾਅਦ ਮੁੱਖ ਮੰਤਰੀ ਖੱਟਰ ਨੇ ਮੰਤਰੀ ਮੰਡਲ ਦੀ ਮੀਟਿੰਗ ਬੁਲਾਈ।