ਵਿਧਾਨ ਸਭਾ ਵਿੱਚ ਅੱਜ ਅਫੀਮ ਦੀ ਖੇਤੀ ਦੀ ਮੰਗ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਨੇ ਕੀਤੀ। ਜਿਸ ਨੂੰ ਸੁਣ ਕੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ “ਵਾਹ ਵਬੀ ਵਾਹ” ਇਸ ਦੌਰਾਨ ਸਾਰੇ ਮੰਤਰੀ ਤੇ ਵਿਧਾਇਕ ਹੱਸ ਪਏ।
ਵਿਧਾਇਕ ਪਠਾਨਮਾਜਰਾ ਨੇ ਪੁਛਿਆ ਕਿ ਕੀ ਪੰਜਾਬ ਵਿੱਚ ਪੋਸਤ ਦੇ ਠੇਕੇ ਖੋਲੇ ਜਾ ਸਕਦੇ ਹਨ। ਉਹਨਾਂ ਕਿਹਾ ਕਿ ਪੰਜਾਬ ਵਿੱਚ ਸਿੰਥੈਟਿਕ ਨਸ਼ੇ ਕਾਰਨ 2020 ਤੋਂ 31 ਮਾਰਚ 2023 ਤੱਕ 266 ਮੌਤਾਂ ਅਤੇ ਹੁਣ ਤੱਕ 159 ਮੌਤਾਂ ਹੋਣ ਦੀ ਖ਼ਬਰ ਹੈ। ਜਦੋਂ ਕਿ ਰਵਾਇਤੀ ਨਸ਼ਿਆ ਅਫੀਮ ਅਤੇ ਪੋਸਤ ਖਾ ਕੇ ਇਸ ਤੋਂ ਕੰਮ ਲਿਆ ਕਰਦੇ ਸਨ। ਨਾ ਕਦੇ ਕਿਸੇ ਨੇ ਇਹ ਆਖਿਆ ਕਿ ਸਾਡਾ ਬੰਦ ਅਫੀਮ ਜਾਂ ਪੋਸਤ ਨਾਲ ਮਰਿਆ ਹੈ।
ਜਿਸ ਦੇ ਜਵਾਬ ਵਿੱਚ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਨਾ ਅਜਿਹੀ ਖੇਤੀ ਦਾ ਅਜੇ ਕੋਈ ਪ੍ਰੋਗਰਾਮ ਨਹੀ ਹੈ ਨਾ ਕੋਈ ਠੇਕੇ ਖੋਲਣ ਦਾ ਪ੍ਰੋਗਰਾਮ ਹੈ।