ਜਦੋ ਸੁਖਵਿੰਦਰ ਕੋਟਲੀ ਫੁੱਟ ਫੁੱਟ ਰੋਏ
ਅੱਜ ਵਿਧਾਨ ਸਭਾ ਦੇ ਸ਼ੈਸ਼ਨ ਦੌਰਾਨ ਬੜਾ ਹੰਗਾਮਾ ਹੋਇਆ। ਆਦਮਪੁਰ ਤੋਂ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੇ ਬਾਹਰ ਆ ਕੇ ਪੀ ਸੀ ਦੌਰਾਨ ਕਿਹਾ ਕਿ ਮੈਂ ਪਹਿਲੀ ਮਾਰਚ ਤੋਂ 12 ਮੰਗਾਂ ਦਾ ਪ੍ਰਦਰਸ਼ਨ ਕਰ ਰਿਹਾ ਸੀ ਕਿ ਕੇਜਰੀਵਾਲ ਤੁਸੀ ਪੰਜਾਬ ਦੇ ਦਲਿਤਾਂ ਨਾਲ ਇਹ ਵਾਅਦਾ ਕੀਤਾ ਸੀ ਕਿ ਦਲਿਤ ਡਿਪਟੀ ਸੀ. ਐਮ ਬਣਾਵਾਂਗੇ, ਹੁਣ ਬਣਾਓ। ਕੋਟਲੀ ਨੇ ਕਿਹਾ ਕਿ ਬਿਲਾਸਪੁਰ ਬੋਲ ਰਹੇ ਸੀ ਤਾਂ ਮੈਂ ਇਹ ਮੰਗ ਦੁਹਰਾਈ ਕਿ ਮਾਨ ਸਾਹਬ ਦਲਿਤਾਂ ਨਾਲ ਕੀਤਾ ਵਾਅਦਾ ਪੂਰਾ ਕਰੋ ਦਲਿਤ ਡਿਪਟੀ ਸੀ. ਐਮ ਬਣਾਓ। ਕੋਟਲੀ ਨੇ ਕਿਹਾ ਅੱਗੋ ਸੀ. ਐਮ ਮਾਨ ਨੇ ਕਿਹਾ ਕਿ ਇਸ ਨੂੰ ਦੌਰਾ ਪੈ ਗਿਆ ਇਸ ਨੂੰ ਜੁੱਤੀ ਸੂੰਘਾਓ। ਕੋਟਲੀ ਨੇ ਕਿਹਾ ਕਿ ਮੇਰਾ ਲਈ ਸੀ. ਐਮ ਮਾਨ ਨੇ ਅੱਪਮਾਨ ਜਨਕ ਸ਼ਬਦ ਵਰਤੇ ।
ਸੁਖਵਿੰਦਰ ਕੋਟਲੀ ਨੇ ਸੀ. ਐਮ ਮਾਨ ਨੂੰ ਯਾਦ ਕਰਵਾਇਆ ਕਿ ਮੈਂ ਕਾਸ਼ੀ ਰਾਮ ਦਾ ਪੈਰੋਕਾਰ ਹਾਂ ਦਲਿਤਾਂ ਦੇ ਮਾਣ ਸਨਮਾਨ ਦੀ ਲੜਾਈ 40 ਸਾਲ ਤੋਂ ਲੜ ਰਿਹਾ ਹਾਂ ਅਗਰ ਵਿਧਾਨ ਸਭਾ ਤੋਂ ਅਸਤੀਫਾ ਦੇਣ ਦੀ ਲੋੜ ਵੀ ਪੈ ਗਈ ਤਾਂ ਦੇ ਦਿਆਂਗਾ ਪਰ ਤੈਨੂੰ ਬੰਦੇ ਦਾ…. ਬਣਾਂ ਦਿਆਂਗਾ। ਇਹ ਸ਼ਬਦ ਕਹਿਣ ਉਪਰੰਤ ਉਹ ਰੋ ਪਏ ਤੇ ਪ੍ਰਤਾਪ ਸਿੰਘ ਬਾਜਵਾ ਨੇ ਉਹਨਾਂ ਨੂੰ ਕਲਾਵੇ ਵਿੱਚ ਲੈ ਕੇ ਚੁੱਪ ਕਰਵਾਉਦੇ ਦੇਖੇ ਗਏ।