ਸੰਗਤਪੁਰ ਰੇਲਵੇ ਕਰਾਸਿੰਗ ਤੇ ਸ਼ੈੱਡ ਉਖੜਿਆ
ਕਲਿਆਣਪੁਰ, ਬੇਗਮਪੁਰ ਅਤੇ ਸ਼ੇਖੂਪੁਰ ਚ ਬਿਜਲੀ ਸਪਲਾਈ ਬੰਦ
ਬਿਲਗਾ, 3 ਮਾਰਚ 2024- ਲੰਘੀ ਰਾਤ ਤੇਜ਼ ਹਵਾਵਾਂ, ਵਾਰਸ਼ ਅਤੇ ਗੜੇਮਾਰੀ ਨੇ ਜਨਜੀਵਨ ਨੂੰ ਕਾਫੀ ਪ੍ਰਭਾਵਿਤ ਕੀਤਾ ਜਿਸ ਬਾਰੇ ਹੋਏ ਭਾਰੀ ਨੁਕਸਾਨ ਦੀਆਂ ਤਸਵੀਰਾਂ ਸਾਹਮਣੇ ਆ ਰਹੀਆ ਹਨ।
ਫਿਲੌਰ ਨੂਰਮਹਿਲ ਸੜਕ ਤੇ ਸਥਿਤ ਕਲਿਆਣਪੁਰ ਬੱਸ ਸਟੈਂਡ ਤੇ ਸਫੈਦੇ ਦੇ ਦਰੱਖਤ ਪੁੱਟੇ ਗਏ, ਬਿਜਲੀ ਦੀਆਂ ਲਾਇਨਾਂ ਡਿੱਗ ਪਈਆਂ। ਜਿਸ ਕਾਰਨ ਟਰੈਫਿਕ ਪ੍ਰਭਾਵਿਤ ਹੋਣ ਕਾਰਨ ਅਵਾਜਾਈ ਲਿੰਕ ਰਸਤਿਆ ਰਾਹੀ ਚੱਲ ਰਹੀ ਹੈ।
ਬਿਲਗਾ ਮੌ ਸਾਹਿਬ ਵਿਚਕਾਰ ਅੰਨਪੂਰਣਾ ਰਾਈਸ ਮਿੱਲ ਅੰਦਰ ਵੱਡਾ ਨੁਕਸਾਨ ਕੀਤਾ ਇਹਨਾਂ ਤੇਜ਼ ਹਵਾਵਾਂ ਨੇ ਸ਼ੈੱਡ ਤਹਿਸ ਨਹਿਸ ਕਰ ਦਿੱਤੇ ਗਏ ਹਨ। ਤਸਵੀਰਾਂ ਤੋਂ ਪਤਾ ਚੱਲਦਾ ਹੋਏ ਨੁਕਸਾਨ ਦਾ।

ਪਿੰਡ ਸੰਗਤਪੁਰ ਰੇਲਵੇ ਕਰਾਸਿੰਗ ਦੇ ਸ਼ੈੱਡ ਵੀ ਉਖੜਨ ਦੀ ਸੂਚਨਾ ਮਿਲੀ ਹੈ। ਤੇਜ਼ ਹਵਾਵਾ ਦਾ ਅਸਰ ਇੱਥੇ ਵੀ ਦੇਖਣ ਲਈ ਮਿਲ ਰਿਹਾ ਹੈ। ਜਿੱਥੋ ਦੂਰ ਦੂਰ ਤੱਕ ਸ਼ੈੱਡ ਦੀਆਂ ਚਾਦਰਾਂ ਤੇਜ਼ ਹਨੇਰੀ ਲੈ ਗਈ। ਇੱਥੇ ਹੀ ਬੱਸ ਨਹੀ ਇਸ ਰੇਲਵੇ ਕਰਾਸਿੰਗ ਨੇੜੇ ਇਕ ਪਾਵਰ ਕਾਮ ਦਾ ਟਰਾਂਸਫਾਰਮਰ ਵੀ ਖੰਭਿਆ ਤੋਂ ਹੇਠਾਂ ਡਿੱਗਣ ਦਾ ਸਮਾਚਾਰ ਮਿਲਿਆ ਹੈ। ਜਿਸ ਦੀ ਤਸਵੀਰ ਆਈ ਸਾਹਮਣੇ।


ਬਿਲਗਾ ਅਧੀਨ ਕਲਿਆਣਪੁਰ, ਬੇਗਮਪੁਰ ਅਤੇ ਸ਼ੇਖੂਪੁਰ ਪਿੰਡ ਵਿੱਚ ਬਿਜਲੀ ਸਪਲਾਈ ਪ੍ਰਭਾਵਿਤ ਹੋਈ ਹੈ ਤੇਜ ਤੂਫਾਨ ਕਾਰਨ ਲਾਇਨਾਂ ਡਿੱਗ ਪਈਆਂ ਦਸਿਆ ਜਾ ਰਿਹਾ ਹੈ। ਪਾਵਰਕਾਮ ਬਿਲਗਾ ਦੇ ਐਸ ਡੀ ਓ ਤਰਸੇਮ ਲਾਲ ਸੁਮਨ ਨੇ ਦੱਸਿਆ ਕਿ ਪਬਲਿਕ ਇਸ ਮੁਸ਼ਕਲ ਦੀ ਘੜੀ ਵਿੱਚ ਸਹਿਯੋਗ ਕਰ ਰਹੀ ਹੈ ਦਰਖਤ ਡਿੱਗੇ ਨੇ ਨੂੰ ਚੁੱਕਿਆ ਜਾ ਰਿਹਾ ਹੈ ਤਾਂ ਕਿ ਰਸਤੇ ਲੰਘਣ ਲਈ ਚੱਲਣ ਯੋਗ ਹੋ ਜਾਣ ਅਤੇ ਬਿਜਲੀ ਸਪਲਾਈ ਵੀ ਚੱਲ ਪਵੇ।
