ਪੰਜਾਬ ਵਿੱਚ ਤੇਜ ਹਵਾਵਾਂ, ਗੜੇਮਾਰੀ ਨੇ ਜਨਜੀਵਨ ਪ੍ਰਭਾਵਿਤ ਕੀਤਾ। ਬਠਿੰਡਾ ਤੇ ਆਸ ਪਾਸ ਫਸਲਾਂ ਦਾ ਨੁਕਸਾਨ ਜਿਆਦਾ ਕੀਤਾ ਜਿੱਥੇ ਔਲਿਆ ਵਰਗੀ ਗੜੇਮਾਰੀ ਹੋਈ ਦੱਸੀ ਜਾ ਰਹੀ ਹੈ, ਕਾਰਨ ਕਿਸਾਨਾਂ ਦੀਆਂ ਪੁੱਤਾ ਵਾਂਗ ਪਾਲੀਆਂ ਫਸਲਾਂ ਦੇ ਹੋਏ ਨੁਕਸਾਨ ਨੂੰ ਦੇਖ ਕੇ ਕਿਸਾਨਾਂ ਦਾ ਚਿੰਤਾ ਵਿੱਚ ਹੋਣਾ ਸੁਭਾਵਿਕ ਹੈ।



ਭਿਆਨਕ ਤੂਫਾਨੀ ਮੌਸਮ ਕਾਰਨ ਪੰਜਾਬ ਵਿੱਚ ਕਈ ਥਾਵਾਂ ਤੇ ਹੋਏ ਨੁਕਸਾਨ ਕਾਰਨ ਡੇਰਾ ਬਿਆਸ ਨਾਲ ਸਬੰਧਤ ਭਗਤਾ ਭਾਈ ਵਿਖੇ ਸਤਿਸੰਗ ਪੂਰੀ ਤਰ੍ਹਾਂ ਢਹਿ ਢੇਰੀ ਕਰ ਦਿੱਤਾ ਅਤੇ ਡੇਰੇ ਵਿਚਲੇ ਇਕ ਕਮਰੇ ਦੀ ਛੱਤ ਉੱਡ ਗਈ ਅਤੇ ਡੇਰੇ ਵਿਚ ਖੜ੍ਹੀਆਂ ਗੱਡੀਆਂ ਦਾ ਵੀ ਕਾਫੀ ਨੁਕਸਾਨ ਹੋ ਗਿਆ ਦਸਿਆ ਜਾ ਰਿਹਾ ਹੈ।

ਨੰਦਗੜ੍ਹ (ਬਠਿੰਡਾ) ਵਿੱਚ ਤੂਫਾਨ, ਬੇਮੌਸਮੀ ਗੜ੍ਹੇਮਾਰੀ ਨੇ ਕਿਸਾਨਾਂ ਦੀਆਂ ਪੁੱਤਾਂ ਵਾਂਗ ਪਾਲੀਆਂ ਫਸਲਾਂ ਤਬਾਹ ਕਰ ਦਿੱਤੀਆਂ ਹਨ।

ਜਲੰਧਰ ਦੇ ਵੱਖ ਵੱਖ ਕਸਬਿਆਂ, ਪਿੰਡਾਂ ਵਿੱਚ ਵੀ ਸਾਰਾ ਦਿਨ ਭਾਰੀ ਵਾਰਸ਼ ਦੌਰਾਨ ਗੜੇਮਾਰੀ ਅਤੇ ਤੇਜ ਹਵਾਵਾਂ ਦਾ ਮੌਸਮ ਚੱਲ ਰਿਹਾ ਹੈ।
