ਨਕੋਦਰ, 20 ਫਰਵਰੀ 2024- ਨਕੋਦਰ ‘ਚ ਸ਼ਹਿਰੀ ਕਾਂਗਰਸ ਨੂੰ ਉਸ ਵੇਲ੍ਹੇ ਮਜਬੂਤੀ ਮਿਲੀ, ਜਦੋ ਇਥੇ ਦੂਸਰੀਆਂ ਪਾਰਟੀਆਂ ਨੂੰ ਅਲਵਿਦਾ ਕਹਿ ਕੇ ਕਾਂਗਰਸ ਵਿੱਚ ਲਗਾਤਾਰ ਕਈ ਪਰਿਵਾਰ ਸ਼ਾਮਲ ਹੋ ਰਹੇ ਨੇ।ਜਿਸ ਦੀ ਮਿਸਾਲ ਲਖਵੀਰ ਸਿੰਘ ਅਤੇ ਹਰਜਿੰਦਰ ਕੌਰ (ਮਨੂਪ੍ਰੀਤ) ਅੱਜ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਡਾਕਟਰ ਨਵਜੋਤ ਸਿੰਘ ਦਾਹੀਆ ਅਤੇ ਸ਼ਹਿਰੀ ਪ੍ਰਧਾਨ ਗੌਰਵ ਜੈਨ ਦੇ ਯਤਨਾ ਸਦਕੇ ਕਾਂਗਰਸ ਵਿੱਚ ਸ਼ਾਮਲ ਹੋਚ। ਇਥੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦੇ ਹੋਏ, ਕਾਂਗਰਸ ਪਰਿਵਾਰ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਮੌਕੇ ‘ਤੇ ਸਾਬਕਾ ਨਗਰ ਕੌਂਸਲ ਦੇ ਪ੍ਰਧਾਨ ਸ. ਕੇਵਲ ਸਿੰਘ ਤੱਖਰ, ਸੀਨੀਅਰ ਐਡਵੋਕੇਟ ਕੇ. ਕੇ. ਖੱਟੜ, ਸ. ਜਸਵੀਰ ਸਿੰਘ ਉੱਪਲ ਸਾਬਕਾ ਚੇਅਰਮੈਨ ਮਾਰਕਿਟ ਕਮੇਟੀ, ਨਕੋਦਰ, ਸੀਨੀਅਰ ਕਾਂਗਰਸ ਨੇਤਾ ਪ੍ਰੇਮ ਸਾਗਰ ਸ਼ਰਮਾ, ਹੇਮੰਤ ਸ਼ਰਮਾ ਐਮ. ਸੀ, ਸ਼੍ਰੀਮਤੀ ਏਕਤਾ ਜੈਨ ਐਮ. ਸੀ, ਦੀਪਕ ਤਿਵਾੜੀ, ਸ. ਅਮ੍ਰਿਤਪਾਲ ਤੱਖਰ, ਚੰਚਲ ਸ਼ਰਮਾ, ਵਿੱਪਨ ਸ਼ਰਮਾ, ਦੀਪਕ ਜੈਨ, ਅਭੇ ਟੰਡਨ, ਨਿਰਮਲ ਕੁਮਾਰ (ਬਿੱਟੂ), ਅਜੇ ਗੁਪਤਾ, ਤਰਸੇਮ ਲਾਲ ਹੀਰ ਅਤੇ ਹੋਰ ਕਈ ਕਾਂਗਰਸ ਨੇਤਾ ਹਾਜ਼ਰ ਸਨ ।