ਚੰਡੀਗੜ੍ਹ, 19 ਫਰਵਰੀ 2024- ਕਿਸਾਨ ਜਥੇਬੰਦੀਆਂ ਅਤੇ ਕੇਂਦਰੀ ਮੰਤਰੀਆਂ ਵਿਚਕਾਰ ਚੌਥੇ ਗੇੜ ਦੀ ਮੀਟਿੰਗ ਵਿੱਚ ਹੋਈ ਚਰਚਾ ਬਾਰੇ ਬਾਹਰ ਆ ਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਮੀਡੀਏ ਨੂੰ ਸੰਬੋਧਨ ਕਰਦਿਆ ਕਿਹਾ ਕਿ ਚੌਥੇ ਗੇੜ ਦੀ ਮੀਟਿੰਗ ਵਿਚ ਕੇਂਦਰ ਸਰਕਾਰ ਨੇ ਕਿਸਾਨ ਜਥੇਬੰਦੀਆਂ ਨੂੰ ਦਾਲਾਂ, ਮੱਕਾ, ਕਪਾਹ ਸਾਰੇ ਦੇਸ਼ ਅੰਦਰ ਜਿਹਨਾਂ ਵੀ ਉਤਪਾਦਨ ਹੁੰਦਾ ਹੈ ਕੇਂਦਰ ਦੀਆਂ ਏਜੰਸੀਆਂ ਦੁਆਰਾ ਇਹਨਾਂ ਫਸਲਾਂ ਦੀ ਪੂਰੀ ਐਮ ਐਸ ਪੀ ਦਿੱਤੀ ਜਾਵੇਗੀ, ਖਰੀਦ ਕੀਤੀ ਜਾਵੇਗੀ, ਉਹਨਾਂ ਏਜੰਸੀਆਂ ਵੱਲੋ ਕਿਸਾਨ ਜਥੇਬੰਦੀਆਂ ਨਾਲ ਕੁਨਟੈਰਕਿਟ ਲਿਖਿਆ ਜਾਏਗਾ।
ਇਸ ਮੌਕੇ ਤੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਕਰਜ ਮੁਕਤੀ ਉਪਰ, ਸੀ ਟੂ ਪੰਜਾਹ ਪ੍ਰਤੀਸ਼ਤ, ਜੋ ਡਾਕਟਰ ਸਵਾਮੀਨਾਥਨ ਦਾ ਫਾਰਮੂਲਾ ਉਸ ਉਪਰ, ਅਤੇ ਜੋ ਅਸੀ ਲਿਖਿਆ ਸੀ ਉਸ ਉਪਰ ਗੰਨਾ, ਸੀ ਟੂ ਪਰ ਅਤੇ ਬਹੁਤ ਸਾਰੀਆਂ ਮੰਗਾਂ ਤੇ ਗੱਲਬਾਤ ਕਰਕੇ ਹੱਲ ਕੱਢਣਾ ਬਾਕੀ ਆ। ਬਾਕੀ ਜੋ ਕੇਂਦਰੀ ਮੰਤਰੀਆਂ ਨੇ ਪਰਪੋਜ਼ਲ ਦਿੱਤੀ ਹੈ ਉਹਨਾਂ ਬਾਰੇ ਆਪਣੇ ਮਾਹਰਾਂ ਨਾਲ ਵਿਚਾਰ ਕੀਤਾ ਜਾਵੇਗਾ ਕੀ ਕਿ ਇਹ ਕਿਸਾਨਾਂ ਦੇ ਹਿੱਤਾ ਵਿਚ ਹੈ ਦੇਸ਼ ਦੇ ਹਿੱਤ ਵਿੱਚ ਹੈ ਇਸ ਬਾਰੇ ਆਪਣੇ ਮਾਹਿਰਾਂ ਨਾਲ ਵਿਚਾਰ ਕੀਤੀ ਜਾਵੇਗੀ ਕਿ ਇਹ ਪਰਪੋਜਲ ਕਿਸਾਨਾਂ ਜਾਂ ਦੇਸ਼ ਦੇ ਹਿੱਤ ਵਿੱਚ ਹੈ ਅੱਜ ਜਾਂ ਕੱਲ ਫੈਸਲਾ ਲੈ ਲਿਆ ਜਾਵੇਗਾ। ਉਹਨਾਂ ਕਿਹਾ ਕਿ ਜੋ ਮੰਗਾਂ ਰਹਿ ਗਈਆਂ ਉਹਨਾਂ ਤੇ ਕੇਂਦਰੀ ਮੰਤਰੀਆਂ ਨੇ ਕਿਹਾ ਕਿ ਜਾ ਕਿ ਵਿਚਾਰ ਕਰਨਗੇ। ਪੰਧੇਰ ਨੇ ਕਿਹਾ ਕਿ ਅਸੀ ਵੀ 18 ਜਾਂ 19 ਫਰਵਰੀ ਨੂੰ ਵਿਚਾਰ ਕਰ ਲਵਾਂਗੇ। ਇਸ ਦੌਰਾਨ ਕੇਂਦਰ ਤੋਂ ਪ੍ਰੋਗਰਾਮ ਵੀ ਮਿਲ ਸਕਦਾ ਹੈ ਜੇ ਸਹਿਮਤੀ ਨਹੀ ਬਣਦੀ ਤਾਂ ਸ ਪੰਧੇਰ ਨੇ ਕਿਹਾ ਅਸੀਂ ਦਿੱਲੀ ਜਾਣ ਦਾ ਪ੍ਰੋਗਰਾਮ ਸਟੈਂਡ ਬਾਏ ਹੈ 21 ਫਰਵਰੀ ਨੂੰ 11 ਵਜੇ ਪੀਸ ਫੁਲ ਅੱਗੇ ਜਾਣ ਦਾ ਨਿਰਨਾ ਹੈ।