ਅੱਜ ਸੰਯੁਕਤ ਕਿਸਾਨ ਮੋਰਚੇ ਦੇ ਭਾਰਤ ਬੰਦ ਦੇ ਸੱਦੇ ਤਹਿਤ ਬਕਾਪੁਰ ਫਾਟਕ ਦੇ ਨਜ਼ਦੀਕ ਜੀਟੀ ਰੋਡ ਨੂੰ ਜਾਮ ਕੀਤਾ ਗਿਆ। ਸੜਕ ਨੂੰ ਦੋਨੋਂ ਪਾਸੇ ਜਾਮ ਕਰਕੇ ਬੁਲਾਰਿਆਂ ਨੇ ਮੋਦੀ ਸਰਕਾਰ ਦੀਆਂ ਨੀਤੀਆਂ ਦੀ ਅਲੋਚਨਾਂ ਕੀਤੀ। ਬੁਲਾਰਿਆਂ ਨੇ ਕਿਹਾ ਕਿ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਉਪਰੰਤ ਮੋਦੀ ਸਰਕਾਰ ਨੇ ਕਿਸਾਨਾਂ ਨਾਲ ਵਾਅਦੇ ਕੀਤੇ ਸਨ, ਉਨ੍ਹਾਂ ਤੋਂ ਸਰਕਾਰ ਭੱਜ ਗਈ ਹੈ। ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਕਾਰਪੋਰੇਟ ਘਰਾਣਿਆਂ ਦੇ ਹੱਕ ‘ਚ ਭੁਗਤਦੇ ਹੋਏ 44 ਕਿਰਤ ਕਾਨੂੰਨਾਂ ਨੂੰ ਖਤਮ ਕਰਕੇ ਚਾਰ ਕਿਰਤ ਕੋਡ ਬਣਾ ਦਿੱਤੇ ਹਨ। ਆਗੂਆਂ ਨੇ ਕਿਹਾ ਕਿ ਸਿਰਫ ਡਰਾਈਵਰਾਂ ਨੂੰ ਹੀ ਨਿਸ਼ਾਨੇ ‘ਤੇ ਨਹੀਂ ਲਿਆ ਗਿਆ, ਸਗੋਂ ਹਾਕਮ ਧਿਰਾਂ ਨੇ ਪ੍ਰਚੂਨ ਬਜ਼ਾਰ ਵਿਦੇਸ਼ੀ ਕੰਪਨੀਆਂ ਦੇ ਹਵਾਲੇ ਕਰ ਦਿੱਤਾ ਹੈ, ਜਿਸ ਨਾਲ ਦੁਕਾਨਦਾਰਾਂ ਲਈ ਖਤਰੇ ਦੀ ਘੰਟੀ ਵੱਜ ਗਈ ਹੈ।
ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਸੰਯੁਕਤ ਕਿਸਾਨ ਮੋਰਚੇ (ਗੈਰ ਰਾਜਨੀਤਕ) ਵਲੋਂ ਦਿੱਲੀ ਜਾਣ ਵੇਲੇ ਕੀਤੇ ਵੱਡੇ ਹਮਲੇ ਦੀ ਸਖਤ ਸ਼ਬਦਾਂ ‘ਚ ਨਿਖੇਧੀ ਕੀਤੀ। ਲੰਬਾਂ ਸਮਾਂ ਚਲੇ ਧਰਨੇ ਦੌਰਾਨ ਜਮਹੂਰੀ ਕਿਸਾਨ ਸਭਾ ਦੇ ਆਗੂ ਸੰਤੋਖ ਸਿੰਘ ਬਿਲਗਾ, ਜਸਵਿੰਦਰ ਸਿੰਘ ਢੇਸੀ, ਪਰਮਜੀਤ ਰੰਧਾਵਾ, ਜਰਨੈਲ ਫਿਲੌਰ, ਕੁਲਦੀਪ ਫਿਲੌਰ, ਸਰਬਜੀਤ ਸੰਗੋਵਾਲ, ਮੇਜਰ ਫਿਲੌਰ, ਕੁਲਜੀਤ ਫਿਲੌਰ, ਆਗਨਵਾੜੀ ਮੁਲਾਜ਼ਮ ਯੂਨੀਅਨ ਦੇ ਆਗੂ ਨਿਰਲੇਪ ਕੌਰ, ਕ੍ਰਿਸ਼ਨਾ ਕੁਮਾਰੀ, ਟਰੱਕ ਯੂਨੀਅਨ ਦੇ ਰਣਜੀਤ ਸਿੰਘ ਪੋਲਾ, ਤਰਸੇਮ ਸਿੰਘ , ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਇਕਬਾਲ ਸਿੰਘ ਢਾਡੀ, ਜਸਬੀਰ ਸਿੰਘ ਕਮਾਲਪੁਰ, ਬਲਵਿੰਦਰ ਸਿੰਘ ਸਾਬੀ, ਤੀਰਥ ਸਿੰਘ ਪ੍ਰਤਾਬਪੁਰਾ, ਗੁਰਮੀਤ ਸਿੰਘ ਆਲੋਵਾਲ, ਲਖਵੀਰ ਸਿੰਘ ਲੱਖਾ, ਬਲਵਿੰਦਰ ਸਿੰਘ ਖਹਿਰਾ, ਅਜੀਤ ਸਿੰਘ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਬਲਜੀਤ ਸਿੰਘ ਮਾਹਲ, ਲਖਵਿੰਦਰ ਸਿੰਘ ਮੋਤੀਪੁਰ, ਮੱਘਰ ਸਿੰਘ ਭੈਣੀ, ਗੁਰਚੇਤਨ ਸਿੰਘ ਮੁਆਈ, ਭਾਰਤੀ ਕਿਸਾਨ ਯੂਨੀਅਨ ਕਾਦੀਆ ਦੇ ਅਮਰੀਕ ਸਿੰਘ ਭਾਰ ਸਿੰਘ ਪੁਰੀ, ਕਮਲਜੀਤ ਸਿੰਘ ਮੋਤੀਪੁਰ, ਜਤਿੰਦਰ ਸਿੰਘ ਤਲਵਣ, ਹਰਜੀਤ ਸਿੰਘ ਮੰਡੀ, ਮੁਖਤਿਆਰ ਸਿੰਘ ਪੰਜਢੇਰਾ, ਮੱਖਣ ਸਿੰਘ ਲੇਹਲ, ਬੂਟਾ ਸਿੰਘ ਤਲਵਣ, ਸ਼ਿੰਗਾਰਾ ਸਿੰਘ ਲਸਾੜਾ, ਕੁਲਦੀਪ ਸਿੰਘ ਕਤਪਾਲੋ, ਸਿਵਲ ਹਸਪਤਾਲ ਬਚਾਓ ਕਮੇਟੀ ਦੇ ਪ੍ਰਸ਼ੋਤਮ ਫਿਲੌਰ, ਆਲ ਇੰਡੀਆ ਕਿਸਾਨ ਸਭਾ ਵਲੋਂ ਕੁਲਦੀਪ ਸਿੰਘ ਲਸਾੜਾ, ਪ੍ਰਵਿੰਦਰ ਫਲਪੋਤਾ, ਰਸ਼ਪਾਲ ਕੈਲੇ ਨੇ ਸੰਬੋਧਨ ਕੀਤਾ। ਇਸ ਮੌਕੇ ਬਾਬਾ ਨਿਰਮਲ ਸਿੰਘ ਕਾਰਸੇਵਾ ਵਾਲਿਆਂ ਨੇ ਲੰਗਰ ਦੀ ਸੇਵਾ ਨਿਭਾਈ।
ਜੀ ਟੀ ਰੋਡ ਜਾਮ ਕਰਕੇ ਮੋਦੀ ਸਰਕਾਰ ਦੀਆਂ ਨਿਤੀਆਂ ਦੀ ਕੀਤੀ ਅਲੋਚਨਾਂ
