ਜਲੰਧਰ ਵਿੱਚ ਐਸ ਕੇ ਐਮ ਨੇ ਪੰਜਾਬ ਦੇ ਟੋਲ 11 ਤੋਂ 2 ਵਜੇ ਤੱਕ ਬੰਦ ਕਰਨ ਦਾ ਕੀਤਾ ਐਲਾਨ।
ਜਲੰਧਰ ਵਿੱਚ ਐਸ ਕੇ ਐਮ ਦੀ ਇਕ ਮੀਟਿੰਗ ਜਿਸ ਵਿੱਚ 32-33 ਕਿਸਾਨ ਜਥੇਬੰਦੀਆਂ ਨੇ ਹਿੱਸਾ ਲਿਆ। ਮੀਟਿੰਗ ਦਾ ਮੁੱਖ ਏਜੰਡਾ ਦਿੱਲੀ ਨੂੰ ਕੂਚ ਕਰ ਰਹੇ ਕਿਸਾਨਾਂ ਤੇ ਹਰਿਆਣਾ ਪੁਲਿਸ ਵੱਲੋ ਦਾਗੇ ਜਾ ਰਹੇ ਅੱਥਰੂ ਗੈਸ ਦੇ ਗੋਲੇ ਅਤੇ ਕੰਧਾਂ ਕਰਕੇ ਰੋਕੇ ਜਾਣ ਦੀ ਨਿਖੇਧੀ ਕੀਤੀ ਗਈ। ਜਿਸ ਨੂੰ ਲੈ ਕੇ 15 ਫਰਵਰੀ ਨੂੰ ਸਵੇਰੇ 11 ਵਜੇ ਤੋਂ 2 ਵਜੇ ਤੱਕ ਟੋਲ ਫਰੀ ਕਰਨ ਦਾ ਐਲਾਨ ਕੀਤਾ ਗਿਆ।
16 ਫਰਵਰੀ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ। ਭਾਰਤ ਸਰਕਾਰ ਤੋਂ ਕਿਸਾਨਾਂ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਮੰਨਵਾਉਣ ਲਈ ਇਹ ਐਲਾਨ ਕੀਤਾ ਗਿਆ। 18 ਫਰਵਰੀ ਨੂੰ ਮੁੜ ਐਸ ਕੇ ਐਮ ਦੀ ਮੀਟਿੰਗ ਬੁਲਾਈ ਗਈ ਹੈ।