ਸੋਮਵਾਰ ਨੂੰ ਜ਼ਿਲ੍ਹੇ ’ਚ 31 ਥਾਈਂ ਲੱਗੇ ਕੈਂਪ, ਵੱਡੀ ਗਿਣਤੀ ਲੋਕਾਂ ਨੇ ਲਿਆ ਸੇਵਾਵਾਂ ਦਾ ਲਾਭ
ਮੁਹਿੰਮ ਤਹਿਤ 13 ਫਰਵਰੀ ਨੂੰ ਜ਼ਿਲ੍ਹੇ ’ਚ ਲਾਏ ਜਾਣਗੇ 32 ਕੈਂਪ
ਜਲੰਧਰ, 12 ਫਰਵਰੀ 2024-ਪੰਜਾਬ ਸਰਕਾਰ ਵੱਲੋਂ ‘ਆਪ ਦੀ ਸਰਕਾਰ, ਆਪ ਦੇ ਦੁਆਰ’ ਮੁਹਿੰਮ ਤਹਿਤ ਜ਼ਿਲ੍ਹੇ ਦੇ ਪਿੰਡਾਂ/ਸ਼ਹਿਰਾਂ ਵਿੱਚ ਲਾਏ ਜਾ ਰਹੇ ਵਿਸ਼ੇਸ਼ ਕੈਂਪ ਲੋਕਾਂ ਲਈ ਬੇਹੱਦ ਲਾਹੇਵੰਦ ਸਾਬਤ ਹੋ ਰਹੇ ਹਨ। ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਵੱਲੋਂ ਦੂਰ-ਦੁਰਾਡੇ ਦੇ ਪਿੰਡਾਂ ਵਿੱਚ ਵੀ ਪਹੁੰਚ ਕੇ ਲੋਕਾਂ ਨੂੰ ਸਰਕਾਰੀ ਸੇਵਾਵਾਂ ਦਾ ਲਾਭ ਮੁਹੱਈਆ ਕਰਵਾਇਆ ਜਾ ਰਿਹਾ ਹੈ।
ਸੋਮਵਾਰ ਨੂੰ ਜ਼ਿਲ੍ਹੇ ਦੀਆਂ ਛੇ ਸਬ ਡਵੀਜ਼ਨਾਂ ਵਿੱਚ 31 ਕੈਂਪ ਲਗਾਏ ਗਏ, ਜਿਨ੍ਹਾਂ ਵਿੱਚ ਸਬ ਡਵੀਜ਼ਨ ਜਲੰਧਰ-1, ਜਲੰਧਰ-2 ਅਤੇ ਨਕੋਦਰ ਵਿਖੇ 4-4, ਆਦਮਪੁਰ ਵਿੱਚ 5, ਸ਼ਾਹਕੋਟ ਵਿੱਚ 6 ਅਤੇ ਫਿਲੌਰ ਸਬ ਡਵੀਜ਼ਨ ਵਿੱਚ 8 ਕੈਂਪ ਸ਼ਾਮਲ ਹਨ। ਇਨ੍ਹਾਂ ਕੈਂਪਾਂ ਵਿੱਚ ਵੱਡੀ ਗਿਣਤੀ ਲੋਕਾਂ ਨੇ ਸਰਕਾਰੀ ਸੇਵਾਵਾਂ ਦਾ ਲਾਭ ਲਿਆ।
ਲੋਕਾਂ ਨੂੰ ਉਨ੍ਹਾਂ ਦੇ ਘਰਾਂ ਨੇੜੇ ਪ੍ਰਸ਼ਾਸਨਿਕ ਸੇਵਾਵਾਂ ਮੁਹੱਈਆ ਕਰਵਾਉਣ ਲਈ ਅੱਜ ਜਿਨ੍ਹਾਂ ਪਿੰਡਾਂ/ਵਾਰਡਾਂ ਵਿੱਚ ਕੈਂਪ ਲਗਾਏ ਗਏ, ਉਨ੍ਹਾਂ ਵਿੱਚ ਹਰੀਪੁਰ, ਪਚਰੰਗਾ, ਤਲਵੰਡੀ ਅਰਾਈਆ, ਸਿੰਘਪੁਰ, ਆਦਮਪੁਰ ਦੇ ਵਾਰਡ ਨੰ. 7 ਤੇ 8, ਕੁੱਕੜ ਪਿੰਡ, ਜਲੰਧਰ ਦੇ ਵਾਰਡ ਨੰ.13, 34 ਤੇ 36, ਅਲੀਪੁਰ, ਧਾਲੀਵਾਲ, ਫਤਿਹ ਜਲਾਲ, ਖੁਰਲਾ ਤੇ ਵਡਾਲਾ, ਛੋਹਲੇ, ਉਧੋਵਾਲ, ਚੱਕ ਕਲਾਂ, ਨਕੋਦਰ ਦੇ ਵਾਰਡ ਨੰ. 6 ਤੇ 7, ਫਿਲੌਰ ਦੇ ਵਾਰਡ ਨੰ. 3 ਤੇ 4, ਰਾਵਾਂ, ਕਾਹਨਾ ਢੇਂਸੀਆਂ, ਔਜਲਾ, ਬੰਸੀਆਂ, ਰਾਜਗੋਮਾਲ, ਦਿਆਲਪੁਰ, ਪੰਧੇਰ, ਸੰਗਤਪੁਰ, ਜਾਣੀਆ ਚਾਹਲ, ਬਿੱਲੀ ਚਾਊ, ਤਲਵੰਡੀ ਬੂਟੀਆਂ ਅਤੇ ਫਤਿਹਪੁਰ ਭਗਵਾਂ ਸ਼ਾਮਲ ਹਨ।
ਇਨ੍ਹਾਂ ਕੈਂਪਾਂ ਵਿੱਚ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਨੇੜੇ ਅਤੇ ਇਕੋ ਛੱਤ ਹੇਠ ਸਰਕਾਰੀ ਸੇਵਾਵਾਂ ਦਾ ਲਾਭ ਪ੍ਰਦਾਨ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਦਰਪੇਸ਼ ਸਮੱਸਿਆਵਾਂ ਦਾ ਨਿਪਟਾਰਾ ਵੀ ਯਕੀਨੀ ਬਣਾਇਆ ਜਾ ਰਿਹਾ ਹੈ।
ਇਸ ਮੁਹਿੰਮ ਤਹਿਤ 13 ਫਰਵਰੀ ਨੂੰ ਵੀ ਜ਼ਿਲ੍ਹੇ ਵਿੱਚ 32 ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ। ਜਿਨ੍ਹਾਂ ਪਿੰਡਾਂ/ਸ਼ਹਿਰਾਂ ਵਿੱਚ ਕੱਲ ਕੈਂਪ ਲਗਾਏ ਜਾਣੇ ਹਨ, ਉਨ੍ਹਾਂ ਵਿੱਚ ਉਦੇਸੀਆਂ ਤੇ ਛੱਤੋਵਾਲੀ, ਜੱਲੋਵਾਲ, ਚੂਹੜਵਾਲੀ, ਜਲਾਲਵਾਲ, ਕੋਟ ਕਲਾਂ, ਵਾਰਡ ਨੰ. 14 ਤੇ 16 ਜਲੰਧਰ, ਨੰਗਲ ਕਰਾਰ ਖਾਨ, ਵਾਰਡ ਨੰ. 35 ਜਲੰਧਰ, ਵਰਿਆਣਾ, ਸਮਸਤਪੁਰ, ਚਿੱਟੀ, ਬੱਲ, ਝੁੱਗੀਆਂ, ਅਕਬਰਪੁਰ ਖੁਰਦ, ਵਾਰਡ ਨੰ. 8 ਤੇ 11 ਮਹਿਤਪੁਰ, ਮੱਲੀਆਂ ਕਲਾਂ, ਸ਼ੰਕਰ, ਵਾਰਡ ਨੰ. 5 ਤੇ 6 ਫਿਲੌਰ, ਹਰਦੋ ਸ਼ੇਖ, ਮੀਆਂਵਾਲ, ਕੋਟ ਗਰੇਵਾਲ, ਰੁੜਕਾ ਕਲਾਂ, ਰਾਮਪੁਰ, ਭੈਣੀ, ਕਾਲਾ, ਰਾਮੇ ਤਾਹਰਪੁਰ, ਵਾਰਡ ਨੰ. 11 ਤੇ 12 ਸ਼ਾਹਕੋਟ, ਲੋਹੀਆਂ ਦੇ ਵਾਰਡ ਨੰ. 4,5 ਤੇ 7, 8 ਅਤੇ ਢੰਡੋਵਾਲ ਸ਼ਾਮਲ ਹਨ।
ਜ਼ਿਕਰਯੋਗ ਹੈ ਕਿ ਲਗਭਗ ਮਹੀਨਾ ਭਰ ਲੱਗਣ ਵਾਲੇ ਇਨ੍ਹਾਂ ਕੈਂਪਾਂ ਵਿੱਚ ਲੋਕ ਜਨਮ ਸਰਟੀਫਿਕੇਟ, ਆਮਦਨ ਸਰਟੀਫਿਕੇਟ, ਵਜ਼ੀਫੇ, ਰਿਹਾਇਸ਼ ਸਰਟੀਫਿਕੇਟ, ਜਾਤੀ ਸਰਟੀਫਿਕੇਟ, ਪੈਨਸ਼ਨ, ਬਿਲਾਂ ਦੇ ਭੁਗਤਾਨ, ਮਾਲ ਵਿਭਾਗ ਸਬੰਧੀ ਰਿਕਾਰਡ ਦੀ ਪੜਤਾਲ, ਵਿਆਹ ਦੀ ਰਜਿਸਟ੍ਰੇਸ਼ਨ, ਮੌਤ ਸਰਟੀਫਿਕੇਟ ਦੀਆਂ ਕਾਪੀਆਂ, ਦਸਤਾਵੇਜ਼ਾਂ ਦੀਆਂ ਤਸਦੀਕਸ਼ੁਦਾ ਕਾਪੀਆਂ, ਪੇਂਡੂ ਇਲਾਕਾ ਸਰਟੀਫਿਕੇਟ, ਫਰਦ ਕਢਵਾਉਣੀ, ਆਸ਼ੀਰਵਾਦ ਸਕੀਮ, ਜ਼ਮੀਨ ਦੀ ਨਿਸ਼ਾਨਦੇਹੀ, ਐਨ.ਆਰ.ਆਈ. ਦੇ ਸਰਟੀਫਿਕੇਟਾਂ ਦੇ ਕਾਊਂਟਰ ਦਸਤਖ਼ਤ, ਪੁਲਿਸ ਕਲੀਅਰੈਂਸ ਸਰਟੀਫਿਕੇਟ ਦੇ ਕਾਊਂਟਰ ਦਸਤਖ਼ਤ, ਮੌਤ ਸਰਟੀਫਿਕੇਟ ’ਚ ਤਬਦੀਲੀ ਆਦਿ ਸੇਵਾਵਾਂ ਦਾ ਲਾਭ ਲੈ ਸਕਦੇ ਹਨ।
