ਬਿਲਗਾ, 11 ਫਰਵਰੀ 2024-ਸਰਕਾਰ ਵਲੋਂ “ਆਪ ਦੀ ਸਰਕਾਰ ਆਪਦੇ ਦੁਆਰ” ਤਹਿਤ 12 ਫਰਵਰੀ ਦਿਨ ਸੋਮਵਾਰ ਸਵੇਰ 9 ਵਜੇ ਸਥਾਨਕ ਜਨਰਲ ਧਰਮਸ਼ਾਲਾ, ਪੱਤੀ ਦੁਨੀਆਂ ਮਨਸੂਰ ਵਾਰਡ ਨੰਬਰ.3 ਅਤੇ ਵਾਰਡ ਨੰਬਰ. 4 ਦੇ ਵਾਸੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਸਰਕਾਰੀ ਸੇਵਾਵਾਂ ਦੇਣ ਲਈ ਵਿਸ਼ੇਸ਼ ਕੈਂਪ ਲਗਾਇਆ ਜਾ ਰਿਹਾ ਹੈ। ਜਿਸ ਵਿੱਚ ਵੱਖ-ਵੱਖ ਵਿਭਾਗਾਂ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਜਿਵੇਂ ਜਨਮ ਸਰਟੀਫਿਕੇਟ, ਆਮਦਨ ਸਰਟੀਫਿਕੇਟ, ਹਲਫੀਆ ਬਿਆਨ ਦੀ ਤਸਦੀਕ, ਰੈਜੀਡੈਂਸ ਸਰਟੀਫਿਕੇਟ, ਐਸ.ਸੀ. ਸਰਟੀਫਿਕੇਟ, ਬੀ.ਸੀ. ਸਰਟੀਫਿਕੇਟ, ਬੁਢਾਪਾ ਪੈਨਸ਼ਨ, ਫਰਦ, ਮੈਰਿਜ ਸਰਟੀਫਿਕੇਟ ਆਦਿ ਮੌਕੇ ਤੇ ਹੀ ਦਿੱਤੀਆਂ ਜਾਣਗੀਆਂ। ਇਹਨਾਂ ਸਾਰੇ ਵਿਭਾਗਾਂ ਦੇ ਕਰਮਚਾਰੀ ਬੈਠੇ ਹੋਣਗੇ ਅਤੇ ਮੌਕੇ ਤੇ ਹੀ ਇਹ ਸੇਵਾਵਾਂ ਮੁਹੱਈਆਂ ਕੀਤੀਆਂ ਜਾਣਗੀਆਂ। ਇਸ ਲਈ ਸਰਕਾਰ ਵਲੋਂ ਇਹ ਦਿੱਤੀ ਜਾ ਰਹੀ ਸਹੂਲਤ ਦਾ ਲਾਭ ਲਿਆ ਜਾ ਸਕਦਾ ਹੈ।
ਇਸ ਮੌਕੇ ਤੇ ਪੁੱਜਣ ਵਾਲੇ ਸਰਕਾਰੀ ਅਧਿਕਾਰੀ ਜਿਹਨਾਂ ਵਿੱਚ ਇਕਬਾਲ ਸਿੰਘ, ਕਾਨੂੰਗੋ, ਹਲਕਾ ਬਿਲਗਾ , ਰਾਜਵਿੰਦਰ ਕੌਰ ਸੁਪਰਵਾਈਜ਼ਰ, ਸੀ.ਡੀ.ਪੀ.ਓ. ਦਫ਼ਤਰ ਨੂਮਹਿਲ, ਐਸ.ਐਮ.ਓ., ਪੀ.ਐਚ.ਸੀ. ਬਿਲਗਾ, ਸ਼੍ਰੀ ਜਗਮੋਹਨ, ਏ.ਐਫ.ਐਸ.ਓ. ਨੂਰਮਹਿਲ, ਮੁੱਖ ਥਾਣਾ ਅਫ਼ਸਰ, ਬਿਲਗਾ, ਪੁਲਿਸ ਸਾਂਝ ਕੇਂਦਰ, ਸ.ਸਤਨਾਮ ਸਿੰਘ, ਜੇ.ਈ. ਪਬਲਿਕ ਹੈਲਥ ਨੂਰਮਹਿਲ, ਐਸ ਡੀ ਓ, ਪੀ ਐਸ ਪੀ ਐਲ ਸੀ ਬਿਲਗਾ, ਸਮੂਹ ਸਾਬਕਾ ਕੌਂਸਲਰ, ਨਗਰ ਪੰਚਾਇਤ, ਬਿਲਗਾ, ਸੇਵਾ ਕੇਂਦਰ ਕਰਮਚਾਰੀ, ਬਿਲਗਾ, ਕਾਨੂੰਗੋ/ਪਟਵਾਰੀ, ਬਿਲਗਾ, ਨੰਬਰਦਾਰ ਅਤੇ ਚੌਕੀਂਦਾਰ, ਬਿਲਗਾ, ਏ.ਐਨ.ਐਮ. ਬਿਲਗਾ ਪਹੁੰਚ ਰਹੇ ਹਨ।